ਉੱਪ ਰਾਜਪਾਲ ਨੇ ਪਲਟਿਆ ਕੇਜਰੀਵਾਲ ਦਾ ਫੈਸਲਾ, ਕਿਹਾ- ਦਿੱਲੀ 'ਚ ਸਾਰਿਆਂ ਨੂੰ ਮਿਲੇਗਾ ਇਲਾਜ

Monday, Jun 08, 2020 - 06:57 PM (IST)

ਉੱਪ ਰਾਜਪਾਲ ਨੇ ਪਲਟਿਆ ਕੇਜਰੀਵਾਲ ਦਾ ਫੈਸਲਾ, ਕਿਹਾ- ਦਿੱਲੀ 'ਚ ਸਾਰਿਆਂ ਨੂੰ ਮਿਲੇਗਾ ਇਲਾਜ

ਨਵੀਂ ਦਿੱਲੀ- ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਉਸ ਫੈਸਲੇ ਨੂੰ ਖਾਰਜ ਕਰ ਦਿੱਤਾ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਦਿੱਲੀ ਸਰਕਾਰ ਦੇ ਹਸਪਤਾਲਾਂ 'ਚ ਸਿਰਫ਼ ਦਿੱਲੀ ਦੇ ਕੋਰੋਨਾ ਮਰੀਜ਼ਾਂ ਦਾ ਇਲਾਜ ਹੋਵੇਗਾ। ਸੂਤਰਾਂ ਨੇ ਦੱਸਿਆ ਕਿ ਉਪ ਰਾਜਪਾਲ ਨੇ ਡੀ.ਡੀ.ਐੱਮ.ਏ. ਚੇਅਰਪਰਸਨ ਹੋਣ ਦੀ ਹੈਸੀਅਤ ਨਾਲ ਸੰਬੰਧਤ ਵਿਭਾਗਾਂ ਅਤੇ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤਾ ਹੈ ਕਿ ਬਾਹਰੀ ਸੂਬੇ ਦੇ ਕਿਸੇ ਵੀ ਵਿਅਕਤੀ ਨੂੰ ਇਲਾਜ ਤੋਂ ਮਨ੍ਹਾ ਨਾ ਕੀਤਾ ਜਾਵੇ। ਫਿਲਹਾਲ ਉਪ ਰਾਜਪਾਲ ਦੇ ਇਸ ਫੈਸਲੇ ਨਾਲ ਦਿੱਲੀ ਦੇ ਬਾਹਰ ਦੇ ਕੋਰੋਨਾ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਰਾਹਤ ਮਿਲੇਗੀ ਜੋ ਮਹਾਮਾਰੀ ਦੌਰਾਨ ਇਲਾਜ ਦੀ ਮੰਗ ਕਰ ਰਹੇ ਹਨ।

ਦੱਸਣਯੋਗ ਹੈ ਕਿ ਦਿੱਲੀ ਸਰਕਾਰ ਨੇ ਐਤਵਾਰ ਨੂੰ ਵੱਡਾ ਫੈਸਲਾ ਲਿਆ ਸੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਦਿੱਲੀ 'ਚ ਦਿੱਲੀ ਸਰਕਾਰ ਅਤੇ ਪ੍ਰਾਈਵੇਟ ਹਸਪਤਾਲਾਂ 'ਚ ਸਿਰਫ਼ ਦਿੱਲੀ ਦੇ ਵਾਸੀਆਂ ਦਾ ਇਲਾਜ ਹੋਵੇਗਾ, ਜਦੋਂ ਕਿ ਦਿੱਲੀ 'ਚ ਸਥਿਤ ਕੇਂਦਰ ਸਰਕਾਰ ਦੇ ਹਸਪਤਾਲਾਂ 'ਚ ਸਾਰਿਆਂ ਦਾ ਇਲਾਜ ਹੋਵੇਗਾ। ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਕੈਬਨਿਟ ਨੇ ਇਹ ਫੈਸਲਾ ਲਿਆ ਹੈ।


author

DIsha

Content Editor

Related News