ਦਿੱਲੀ ਨੂੰ ਦਹਿਲਾਉਣ ਦੀ ਸਾਜਿਸ਼ ਰਚ ਰਿਹੈ ਜੈਸ਼-ਏ-ਮੁਹੰਮਦ, 9 ਥਾਂਵਾਂ ''ਤੇ ਛਾਪੇਮਾਰੀ
Thursday, Oct 03, 2019 - 11:34 AM (IST)

ਨਵੀਂ ਦਿੱਲੀ— ਦੇਸ਼ ਦੀ ਰਾਜਧਾਨੀ ਦਿੱਲੀ 'ਤੇ ਅੱਤਵਾਦੀ ਹਮਲੇ ਨੂੰ ਲੈ ਕੇ ਬੁੱਧਵਾਰ ਨੂੰ ਰੈੱਡ ਅਲਰਟ ਜਾਰੀ ਕੀਤਾ ਗਿਆ। ਤਿਉਹਾਰੀ ਮੌਸਮ ਦਾ ਫਾਇਦਾ ਚੁੱਕ ਕੇ ਅੱਤਵਾਦੀ ਰਾਜਧਾਨੀ ਨੂੰ ਦਹਿਲਾਉਣ ਦੀ ਫਿਰਾਕ 'ਚ ਹਨ। ਖੁਫੀਆ ਜਾਣਕਾਰੀ ਮਿਲੀ ਹੈ ਕਿ ਦਿੱਲੀ 'ਚ ਤਿੰਨ-ਚਾਰ ਕੱਟੜ ਅੱਤਵਾਦੀ ਮੌਜੂਦ ਹਨ।
ਪਾਕਿਸਤਾਨ ਅੱਤਵਾਦੀ ਹਨ ਦਿੱਲੀ 'ਚ ਮੌਜੂਦ
ਸੂਤਰਾਂ ਅਨੁਸਾਰ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਆਤਮਘਾਤੀ (ਫਿਦਾਇਨ) ਅੱਤਵਾਦੀ ਪਿਛਲੇ ਹਫ਼ਤੇ ਸ਼ਹਿਰ ਪਹੁੰਚ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਅੱਤਵਾਦੀ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਦਾ ਬਦਲਾ ਲੈਣਾ ਚਾਹੁੰਦੇ ਹਨ। ਰਾਜਧਾਨੀ 'ਚ ਮੌਜੂਦ ਅੱਤਵਾਦੀਆਂ 'ਚ ਘੱਟੋ-ਘੱਟ 2 ਵਿਦੇਸ਼ੀ (ਪਾਕਿਸਤਾਨੀ) ਅੱਤਵਾਦੀ ਹਨ। ਰਾਤ ਦੇ 9 ਵਜੇ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਅਤੇ ਖੁਫੀਆ ਏਜੰਸੀਆਂ ਨੇ ਸ਼ਹਿਰ ਦੀਆਂ 9 ਥਾਂਵਾਂ 'ਤੇ ਛਾਪੇਮਾਰੀ ਕੀਤੀ। 2 ਸ਼ੱਕੀਆਂ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਇਨ੍ਹਾਂ ਸ਼ਹਿਰਾਂ ਨੂੰ ਰੱਖਿਆ ਗਿਆ ਹੈ ਅਲਰਟ 'ਤੇ
ਛਾਪੇਮਾਰੀ ਸੀਲਮਪੁਰ ਅਤੇ ਉੱਤਰ ਪੂਰਬੀ ਦਿੱਲੀ ਦੇ 2 ਥਾਂਵਾਂ, ਜਾਮੀਆ ਨਗਰ ਅਤੇ ਸੈਂਟਰਲ ਦਿੱਲੀ ਦੇ ਪਹਾੜਗੰਜ ਸਥਿਤ 2 ਥਾਂਵਾਂ 'ਤੇ ਕੀਤੀ ਗਈ। ਜ਼ਿਕਰਯੋਗ ਹੈ ਕਿ ਜੈਸ਼ ਧਾਰਾ-370 ਹਟਾਏ ਜਾਣ ਦੇ ਬਾਅਦ ਤੋਂ ਹੀ ਜਵਾਬੀ ਕਾਰਵਾਈ ਦੀ ਧਮਕੀ ਦੇ ਰਿਹਾ ਹੈ। ਉੱਥੇ ਹੀ ਸੁਰੱਖਿਆ ਏਜੰਸੀਆਂ ਕੁਝ ਸਮੇਂ ਤੋਂ ਲਗਾਤਾਰ ਅਲਰਟ ਜਾਰੀ ਕਰ ਰਹੀ ਹੈ। ਇਹ ਤਾਜ਼ਾ ਅਲਰਟ ਵੀ ਉਸੇ ਸੰਬੰਧ 'ਚ ਹੈ। ਵਿਦੇਸ਼ੀ ਖੁਫੀਆ ਏਜੰਸੀ ਅਨੁਸਾਰ ਜੈਸ਼ ਭਾਰਤ 'ਚ ਸਤੰਬਰ 25 ਅਤੇ 30 ਦਰਮਿਆਨ ਅੱਤਵਾਦੀ ਹਮਲੇ ਦੀ ਯੋਜਨਾ ਬਣਾ ਰਿਹਾ ਸੀ। ਜਿਸ ਤੋਂ ਬਾਅਦ ਜੰਮੂ, ਅੰਮ੍ਰਿਤਸਰ, ਪਠਾਨਕੋਟ, ਜੈਪੁਰ, ਗਾਂਧੀਨਗਰ, ਕਾਨਪੁਰ ਦੇ ਨਾਲ-ਨਾਲ ਲਖਨਊ ਸਮੇਤ ਕੁੱਲ 30 ਸ਼ਹਿਰਾਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ।
ਮੋਦੀ ਅਤੇ ਅਜੀਤ ਡੋਭਾਲ ਨੂੰ ਬਣਾ ਚਾਹੁੰਦਾ ਹੈ ਜੈਸ਼
ਖੁਫੀਆ ਸੂਤਰਾਂ ਅਨੁਸਾਰ ਜੈਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਆਪਣਾ ਨਿਸ਼ਾਨਾ ਬਣਾਉਣ ਲਈ ਸਪੈਸ਼ਲ ਸਕਵਾਇਡ ਨੂੰ ਤਿਆਰ ਕਰ ਰਿਹਾ ਸੀ। ਇਕ ਖੁਫੀਆ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਉਹੀ ਸਕਵਾਇਡ ਹੋ ਸਕਦਾ ਹੈ, ਜੋ ਦਿੱਲੀ 'ਚ ਡਰ ਫੈਲਾਉਣ ਦੇ ਇਰਾਦੇ ਨਾਲ ਆਇਆ ਹੈ। 5 ਅਗਸਤ ਦੇ ਬਾਅਦ ਤੋਂ ਹੀ ਜੈਸ਼ ਆਪਣੇ ਫਿਦਾਇਨ ਹਮਲਾਵਰਾਂ ਨੂੰ ਸਰਹੱਦ ਪਾਰ ਤੋਂ ਭਾਰਤ 'ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਭੇਜਣ ਦੀ ਕੋਸ਼ਿਸ਼ ਕਰ ਰਿਹਾ ਹੈ। ਉੱਚ ਖੁਫੀਆ ਅਧਿਕਾਰੀ ਨੇ ਦੱਸਿਆ ਕਿ ਇਸ ਆਪਰੇਸ਼ਨ ਨੂੰ ਮੌਲਾਨਾ ਮਸੂਦ ਅਜ਼ਹਰ ਅਤੇ ਉਸ ਦਾ ਬੇਟਾ ਸੰਚਾਲਤ ਕਰ ਰਹੇ ਹਨ।