'ਰੈੱਡ ਜ਼ੋਨ' 'ਚ ਪੁੱਜੀ ਦਿੱਲੀ ! ਹਵਾ ਹੋਈ ਹੋਰ ਜ਼ਹਿਰੀਲੀ, AQI 400 ਤੋਂ ਪਾਰ
Sunday, Nov 09, 2025 - 09:00 AM (IST)
ਨਵੀਂ ਦਿੱਲੀ- ਦਿੱਲੀ ਵਾਸੀ ਇਕ ਵਾਰ ਫਿਰ ‘ਜ਼ਹਿਰੀਲੀ ਹਵਾ’ ਨਾਲ ਜੂਝ ਰਹੇ ਹਨ। ਸ਼ਨੀਵਾਰ ਦਿੱਲੀ ਦੇ ਕਈ ਹਿੱਸਿਆਂ ’ਚ ਹਵਾ ਦੇ ਪ੍ਰਦੂਸ਼ਣ ਦਾ ਪੱਧਰ ‘ਗੰਭੀਰ’ ਸ਼੍ਰੇਣੀ ’ਚ ਦਰਜ ਕੀਤਾ ਗਿਆ। ਇਸ ਕਾਰਨ ਰਾਸ਼ਟਰੀ ਰਾਜਧਾਨੀ ਦੇਸ਼ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ’ਚੋਂ ਇਕ ਬਣ ਗਈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਰੋਜ਼ਾਨਾ ਸ਼ਾਮ 4 ਵਜੇ ਦਰਜ ਕੀਤਾ ਜਾਣ ਵਾਲਾ 24 ਘੰਟਿਆਂ ਦਾ ਔਸਤ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ (ਏ.ਕਿਊ.ਆਈ.) ਸ਼ਨੀਵਾਰ 361 ਸੀ, ਜਿਸ ਨਾਲ ਦਿੱਲੀ ‘ਰੈੱਡ ਜ਼ੋਨ’ ਵਿਚ ਆ ਗਈ । ਇਸ ਕਾਰਨ ਇਹ ਦੇਸ਼ ਦਾ ਦੂਜਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਗਿਆ।
ਇਹ ਵੀ ਪੜ੍ਹੋ- ਲਓ ਜੀ..; ਹੁਣ 'ਸ਼ੂਗਰ' ਦੇ ਮਰੀਜ਼ਾਂ ਨੂੰ ਨਹੀਂ ਮਿਲੇਗਾ ਅਮਰੀਕਾ ਦਾ ਵੀਜ਼ਾ !
ਸ਼ਹਿਰ ਦੇ ਕਈ ਖੇਤਰਾਂ ’ਚ ਹਵਾ ਦੇ ਪ੍ਰਦੂਸ਼ਣ ਦਾ ਪੱਧਰ ‘ਗੰਭੀਰ’ ਸ਼੍ਰੇਣੀ ’ਚ ਦਰਜ ਕੀਤਾ ਗਿਆ। ਰਾਜਧਾਨੀ ਦੇ 38 ਨਿਗਰਾਨੀ ਸਟੇਸ਼ਨਾਂ ਤੋਂ ਇਕੱਠੇ ਕੀਤੇ ਗਏ ਸੀ.ਪੀ.ਸੀ.ਬੀ. ਦੇ ਸਮੀਰ ਐਪ ਦੇ ਅੰਕੜਿਆਂ ਅਨੁਸਾਰ ਅਲੀਪੁਰ ’ਚ ਏ. ਕਿਊ. ਆਈ. 404, ਆਈ. ਟੀ..ਓ. ’ਚ 402, ਨਹਿਰੂ ਨਗਰ ’ਚ 406, ਵਿਵੇਕ ਵਿਹਾਰ ’ਚ 411, ਵਜ਼ੀਰਪੁਰ ’ਚ 420 ਤੇ ਬੁਰਾੜੀ ’ਚ 418 ਦਰਜ ਕੀਤਾ ਗਿਆ। ਐਨ. ਸੀ. ਆਰ. ਖੇਤਰ ਦੇ ਨੋਇਡਾ ’ਚ ਏ. ਕਿਊ. ਆਈ. 354, ਗ੍ਰੇਟਰ ਨੋਇਡਾ ’ਚ 336 ਤੇ ਗਾਜ਼ੀਆਬਾਦ ’ਚ 339 ਦਰਜ ਕੀਤਾ ਗਿਆ। ਇਹ ਸਾਰੇ ਖੇਤਰ ‘ਬਹੁਤ ਮਾੜੀ’ ਸ਼੍ਰੇਣੀ ’ਚ ਆਉਂਦੇ ਹਨ।
ਦਿੱਲੀ ’ਚ ਸ਼ੁੱਕਰਵਾਰ ਏ. ਕਿਊ. ਆਈ. 322 ਦਰਜ ਕੀਤਾ ਗਿਆ ਸੀ। ਹਵਾ ਦੀ ਗੁਣਵੱਤਾ ਦੀ ਭਵਿੱਖਬਾਣੀ ਲਈ ਫੈਸਲਾ ਸਹਾਇਤਾ ਪ੍ਰਣਾਲੀ ਅਨੁਸਾਰ ਐਤਵਾਰ ਨੂੰ ਦਿੱਲੀ ਦੇ ਪ੍ਰਦੂਸ਼ਣ ’ਚ ਪਰਾਲੀ ਸਾੜਨ ਦਾ ਲਗਭਗ 30 ਫਾਸਦੀ ਯੋਗਦਾਨ ਸੀ, ਜਦੋਂ ਕਿ ਟ੍ਰੈਫਿਕ ਨੇ 15.2 ਫੀਸਦੀ ਦਾ ਯੋਗਦਾਨ ਪਾਇਆ।
ਇਹ ਵੀ ਪੜ੍ਹੋ- ਸਿਰੇ ਨਹੀਂ ਚੜ੍ਹੀ ਪਾਕਿ-ਅਫ਼ਗਾਨ ਦੀ ਸ਼ਾਂਤੀ ਦੀ ਗੱਲਬਾਤ ! ਜਾਣੋ ਕਿਉਂ ਨਹੀਂ ਬਣੀ 'ਗੱਲ'
