ਕੋਰੋਨਾ ਆਫ਼ਤ : ਦਿੱਲੀ ਦੇ ਹਸਪਤਾਲਾਂ ’ਚ ਗਰੀਬਾਂ ਲਈ ਭੋਜਨ ਭੇਜਣਗੇ ਕਿਸਾਨ
Tuesday, Apr 27, 2021 - 09:44 AM (IST)
ਸੋਨੀਪਤ (ਬਿਊਰੋ)- ਦਿੱਲੀ ਦੇ ਚਾਰੇ ਪਾਸੇ ਧਰਨਾ ਦੇਣ ਵਾਲੇ ਕਿਸਾਨਾਂ ਨੇ ਤੈਅ ਕੀਤਾ ਹੈ ਕਿ ਮੌਜੂਦਾ ਹਾਲਾਤ ਕਾਰਨ ਦਿੱਲੀ ਦੇ ਹਸਪਤਾਲਾਂ ਨੂੰ ਰੋਜ਼ਾਨਾ ਪੈਕਡ ਭੋਜਨ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਮਰੀਜ਼ਾਂ, ਗਰੀਬਾਂ ਅਤੇ ਲੋੜਵੰਦਾਂ ਨੂੰ ਭੋਜਨ ਦੇ ਸੰਕਟ ਨਾਲ ਦੋ-ਚਾਰ ਨਾ ਹੋਣਾ ਪਵੇ। ਇਸ ਲਈ ਗਾਜ਼ੀਪੁਰ ਦੀ ਹੱਦ ਰਾਹੀਂ ਪਹਿਲਾਂ ਤੋਂ ਹੀ ਭੋਜਨ ਸੇਵਾ ਸ਼ੁਰੂ ਹੋ ਚੁੱਕੀ ਹੈ। ਹੁਣ ਮੰਗਲਵਾਰ ਤੋਂ ਕੁੰਡਲੀ ਅਤੇ ਟਿੱਕਰੀ ਦੀ ਹੱਦ ਤੋਂ ਇਹ ਭੋਜਨ ਸੇਵਾ ਸ਼ੁਰੂ ਹੋਵੇਗੀ।
ਇਹ ਵੀ ਪੜ੍ਹੋ : ਕਿਸਾਨ ਨੇ ਧੀ ਦੇ ਵਿਆਹ ਲਈ ਰੱਖੇ 2 ਲੱਖ ਰੁਪਏ ਆਕਸੀਜਨ ਕੰਸਨਟ੍ਰੇਟਰ ਲਈ ਦਿੱਤੇ ਦਾਨ
ਕਿਸਾਨ ਆਗੂਆਂ ਨੇ ਕਿਹਾ ਕਿ ਇਸ ਲਾਗ਼ ’ਚ ਸਰਕਾਰੀ ਮਸ਼ੀਨਰੀ ਦੇ ਫ਼ੇਲ ਹੋਣ ਕਾਰਨ ਦੇਸ਼ ਦੇ ਲੋਕ ਖੁਦ ਇਕ-ਦੂਜੇ ਦੀ ਮਦਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ’ਚ ਸਿਹਤ ਵਿਵਸਥਾ ਦਾ ਬੁਰਾ ਹਾਲ ਹੋਣ ’ਤੇ ਲੋਕਾਂ ਵਲੋਂ ਇਕ-ਦੂਜੇ ਦੀ ਸੇਵਾ ਕਰਨੀ ਭਰਾਤਰੀ ਭਾਵ ਤੇ ਏਕਤਾ ਦੀ ਇਕ ਵਧੀਆ ਮਿਸਾਲ ਹੈ। ਕਿਸਾਨ ਮੋਰਚੇ ਦੇ ਰਾਹ ਵਿਚ ਜੋ ਵੀ ਆਕਸੀਜਨ ਜਾਂ ਹੋਰ ਸੇਵਾਵਾਂ ਲੈ ਕੇ ਵੱਖ-ਵੱਖ ਵਾਹਨ ਪਹੁੰਚਦੇ ਹਨ, ਵਲੰਟੀਅਰ ਉਨ੍ਹਾਂ ਦੀ ਪੂਰੀ ਮਦਦ ਕਰ ਕੇ ਉਨ੍ਹਾਂ ਨੂੰ ਅੱਗੇ ਮੰਜ਼ਿਲ ਤਕ ਪਹੁੰਚਣ ਦਿੰਦੇ ਹਨ।
ਇਹ ਵੀ ਪੜ੍ਹੋ : ਕੇਜਰੀਵਾਲ ਸਰਕਾਰ ਖਾਤੇ 'ਚ ਪਾ ਰਹੀ ਹੈ 5-5 ਹਜ਼ਾਰ ਰੁਪਏ, ਇੰਨੇ ਲੱਖ ਮਜ਼ਦੂਰਾਂ ਨੂੰ ਮਿਲੇਗਾ ਲਾਭ
ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਨੇ ਮੁੜ ਤੋਂ ਕੇਂਦਰ ਸਰਕਾਰ ਨੂੰ ਚੌਕਸ ਕੀਤਾ ਹੈ ਕਿ ਲਾਗ਼ ਦਾ ਡਰ ਵਿਖਾ ਕੇ ਕਿਸਾਨਾਂ ਨੂੰ ਜ਼ਬਰੀ ਚੁੱਕਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਕਿਸਾਨ ਉੱਥੋਂ ਆਪਣਾ ਹੱਕ ਲਏ ਬਿਨਾਂ ਨਹੀਂ ਜਾਣਗੇ। ਕਿਸਾਨ ਨੇਤਾ ਅਭਿਮਨਯੂ ਕੋਹਾੜ, ਬਲਬੀਰ ਸਿੰਘ ਰਾਜੇਵਾਲ, ਡਾ. ਦਰਸ਼ਨਪਾਲ, ਗੁਰਨਾਮ ਸਿੰਘ ਚਡੂਨੀ, ਹਨਾਨ ਮੌਲਾ, ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਯੁੱਧਵੀਰ ਸਿੰਘ ਤੇ ਯੋਗੇਂਦਰ ਯਾਦਵ ਨੇ ਕਿਹਾ ਕਿ ਸਾਂਝਾ ਕਿਸਾਨ ਮੋਰਚਾ ਦੀਆਂ ਸਹਿਯੋਗੀ ਪਾਰਟੀਆਂ ਦੇ ਤਾਲਮੇਲ ਨਾਲ ਦਿੱਲੀ ਦੀਆਂ ਹੱਦਾਂ ’ਤੇ ਬੈਠੇ ਕਿਸਾਨਾਂ ਵਲੋਂ ਦਿੱਲੀ ਦੇ ਹਸਪਤਾਲਾਂ ਵਿਚ ਭੋਜਨ ਦੇ ਪੈਕਟ ਤੇ ਹੋਰ ਜ਼ਰੂਰੀ ਵਸਤਾਂ ਭੇਜੀਆਂ ਜਾਣਗੀਆਂ।
ਨੋਟ : ਕਿਸਾਨਾਂ ਵਲੋਂ ਭੋਜਨ ਸੇਵਾ ਸ਼ੁਰੂ ਕਰਨ ਬਾਰੇ ਕੀ ਹੈ ਤੁਹਾਡੀ ਰਾਏ