Man vs Wild ਦੇ Bear Grylls ਨੂੰ ਦਿੱਲੀ ਹਾਈਕੋਰਟ ਨੇ ਭੇਜਿਆ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ

Saturday, Dec 24, 2022 - 01:02 AM (IST)

Man vs Wild ਦੇ Bear Grylls ਨੂੰ ਦਿੱਲੀ ਹਾਈਕੋਰਟ ਨੇ ਭੇਜਿਆ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ

ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਬ੍ਰਿਟਿਸ਼ ਐਡਵੈਂਚਰਰ ਅਤੇ ਟੀ.ਵੀ. ਪੇਸ਼ਕਾਰ ਬੇਅਰ ਗ੍ਰਿਲਜ਼ ਨੂੰ ਇਕ ਮਾਮਲੇ ਵਿਚ ਸੰਮਨ ਜਾਰੀ ਕੀਤਾ ਹੈ। ਬਿਅਰ ਗ੍ਰਿਲਜ਼ ਆਪਣੇ ਸ਼ੋਅ ਮੈਨ ਵਰਸਜ਼ ਵਾਈਲਡ ਲਈ ਮਸ਼ਹੂਰ ਹਨ। 

ਇਹ ਖ਼ਬਰ ਵੀ ਪੜ੍ਹੋ - ਦੇਸ਼ ਦੇ ਇਸ ਸੂਬੇ 'ਚ ਮਾਸਕ ਪਾਉਣਾ ਹੋਇਆ ਲਾਜ਼ਮੀ, ਕੋਵਿਡ ਵਾਰਡ ਖੋਲ੍ਹਣ ਦਾ ਵੀ ਕੀਤਾ ਫੈਸਲਾ

ਦਰਅਸਲ, ਇਕ ਭਾਰਤੀ ਸਕ੍ਰੀਨਪਲੇਅ ਲੇਖਕ ਵੱਲੋਂ ਦਾਇਰ ਮੁਕੱਦਮੇ ਵਿਚ ਬੇਅਰ ਗ੍ਰਿਲਜ਼ ਅਤੇ ਹੋਰਾਂ ਨੂੰ ਸੰਮਨ ਜਾਰੀ ਕੀਤਾ ਗਿਆ ਹੈ। ਪਟੀਸ਼ਨਰ ਅਰਮਾਨ ਸ਼ੰਕਰ ਸ਼ਰਮਾ ਨੇ ਵਕੀਲਾਂ ਇਮਰਾਨ ਅਲੀ ਅਤੇ ਮਨਪ੍ਰੀਤ ਕੌਰ ਰਾਹੀਂ ਦਾਇਰ ਮੁਕੱਦਮੇ ਵਿਚ ਦਾਅਵਾ ਕੀਤਾ ਹੈ ਕਿ ਇਕ ਮੂਲ ਸਾਹਿਤਕ ਰਚਨਾ ਵਿਚ ਉਸ ਦੇ ਕਾਪੀਰਾਈਟ ਦੀ ਸ਼ੋਅ 'ਗੇਟ ਆਉਟ ਅਲਾਈਵ ਵਿਦ ਬੀਅਰ ਗ੍ਰਿਲਜ਼' ਦੁਆਰਾ ਉਲੰਘਣਾ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਕੇਂਦਰ ਸਰਕਾਰ ਵੱਲੋਂ ਨਵੇਂ ਸਾਲ ਦਾ ਤੋਹਫ਼ਾ, ਗਰੀਬਾਂ ਨੂੰ 2023 'ਚ ਵੀ ਮਿਲੇਗਾ ਮੁਫ਼ਤ ਰਾਸ਼ਨ

ਮੁਕੱਦਮੇ ਵਿਚ ਬਚਾਅ ਪੱਖ ਨੂੰ ਭਾਰਤੀ ਲੇਖਕ ਦੇ ਕਾਪੀਰਾਈਟ ਦੀ ਉਲੰਘਣਾ ਕਰਨ ਤੋਂ ਰੋਕਣ ਲਈ ਸਥਾਈ ਰੋਕ ਅਤੇ ਹਰਜਾਨੇ ਦੀ ਮੰਗ ਕੀਤੀ ਗਈ ਹੈ। ਜਸਟਿਸ ਅਮਿਤ ਬਾਂਸਲ ਨੇ ਹੋਰ ਬਚਾਅ ਪੱਖਾਂ - ਐੱਨ.ਬੀ.ਸੀ. ਯੂਨੀਵਰਸਲ ਇੰਕ ਅਤੇ ਇਸ ਦੇ ਉਪ ਪ੍ਰਧਾਨ ਟੌਮ ਸ਼ੈਲੀ, ਵਾਰਨਰ ਬ੍ਰੋਸ ਡਿਸਕਵਰੀ, ਓਟੀਟੀ ਪਲੇਟਫਾਰਮ ਹੌਟਸਟਾਰ, ਦਿ ਵਾਲਟ ਡਿਜ਼ਨੀ ਅਤੇ ਨੈਟ ਜੀਓ ਇੰਡੀਆ ਨੂੰ ਸੰਮਨ ਜਾਰੀ ਕੀਤੇ। ਹਾਈ ਕੋਰਟ ਨੇ ਜਵਾਬਦੇਹੀਆਂ ਨੂੰ ਆਪਣੇ ਲਿਖਤੀ ਬਿਆਨ ਦਰਜ ਕਰਨ ਲਈ ਕਿਹਾ ਅਤੇ ਮਾਮਲੇ ਦੀ ਅਗਲੀ ਸੁਣਵਾਈ 22 ਫਰਵਰੀ, 2023 ਨੂੰ ਹੋਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News