ਕਤਲ ਦੀ ਕੋਸ਼ਿਸ਼ ਦੇ ਦੋਸ਼ੀ ਨੂੰ HC ਨੇ ਸੁਣਾਈ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ’ਚ ਸੇਵਾ ਕਰਨ ਦੀ ਸਜ਼ਾ

Saturday, Mar 13, 2021 - 06:18 PM (IST)

ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨੇ ਕਤਲ ਕਰਨ ਦੀ ਕੋਸ਼ਿਸ਼ ਦੇ ਇਕ ਦੋਸ਼ੀ 21 ਸਾਲਾ ਨੌਜਵਾਨ ਨੂੰ ਗੁਰਦੁਆਰਾ ਬੰਗਲਾ ਸਾਹਿਬ ’ਚ ਇਕ ਮਹੀਨੇ ਲਈ ਸੇਵਾ ਕਰਨ ਦਾ ਨਿਰਦੇਸ਼ ਦਿੱਤਾ ਹੈ। ਉਕਤ ਨੌਜਵਾਨ ਵਲੋਂ ਆਪਣੇ ਕੀਤੇ ’ਤੇ ਪਛਤਾਵਾ ਜ਼ਾਹਰ ਕਰਨ ਮਗਰੋਂ ਅਦਾਲਤ ਨੇ ਇਹ ਸਜ਼ਾ ਸੁਣਾਈ ਹੈ। ਜਸਟਿਸ ਸੁਬਰਮਣੀਅਮ ਪ੍ਰਸਾਦ ਨੇ ਸ਼ੁੱਕਰਵਾਰ ਨੂੰ ਇਹ ਕਹਿੰਦੇ ਹੋਏ ਦੋਸ਼ੀ ਮੁਹੰਮਦ ਉਮੈਰ ਖ਼ਿਲਾਫ਼ ਦਰਜ ਐੱਫ. ਆਈ. ਆਰ. ਨੂੰ ਖਾਰਜ ਕਰ ਦਿੱਤਾ ਕਿ ਉਹ 21 ਸਾਲ ਦਾ ਇਕ ਨੌਜਵਾਨ ਹੈ ਅਤੇ ਉਸ ਦੇ ਸਾਹਮਣੇ ਪੂਰੀ ਜ਼ਿੰਦਗੀ ਪਈ ਹੈ। ਇਸ ਤੱਥ ’ਤੇ ਦੋਹਾਂ ਪਾਰਟੀਆਂ ਨੇ ਸਮਝੌਤਾ ਕਰ ਲਿਆ ਹੈ। ਦੋਸ਼ੀ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ-307 (ਕਤਲ ਦੀ ਕੋਸ਼ਿਸ਼) ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਜਸਟਿਸ ਨੇ ਦੋਸ਼ੀ ਨੂੰ 16 ਮਾਰਚ ਤੋਂ 16 ਅਪ੍ਰੈਲ 2021 ਤੱਕ ਗੁਰਦੁਆਰਾ ਬੰਗਲਾ ਸਾਹਿਬ ’ਚ ਇਕ ਮਹੀਨੇ ਤੱਕ ਸੇਵਾ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਕ ਮਹੀਨਾ ਪੂਰਾ ਹੋਣ ਮਗਰੋਂ ਦੋਸ਼ੀ ਨੇ ਆਦੇਸ਼ ਦਾ ਪਾਲਣ ਕੀਤਾ ਹੈ, ਇਸ ਲਈ ਹਾਈ ਕੋਰਟ ਵਿਚ ਗੁਰਦੁਆਰਾ ਬੰਗਲਾ ਸਾਹਿਬ ਤੋਂ ਮਿਲਿਆ ਇਕ ਸਰਟੀਫ਼ਿਕੇਟ ਦਾਇਰ ਕਰਨਾ ਹੋਵੇਗਾ। 

PunjabKesari

ਆਦੇਸ਼ ਪਾਸ ਕਰਦੇ ਅਦਾਲਤ ਨੇ ਦੋਸ਼ੀ ’ਤੇ 1 ਲੱਖ ਰੁਪਏ ਦਾ ਜੁਰਮਾਨਾ ਲਾਇਆ ਅਤੇ ਉਸ ਨੂੰ ਅਜਿਹੇ ਕੰਮਾਂ ’ਚ ਸ਼ਾਮਲ ਨਾ ਹੋਣ ਅਤੇ ਭਵਿੱਖ ’ਚ ਅਪਰਾਧ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਗੁੱਸੇ ਨੂੰ ਕਾਬੂ ਕਰਨਾ ਸਿੱਖਣਾ ਚਾਹੀਦਾ ਹੈ ਅਤੇ ਖਿਆਲ ਰੱਖਣਾ ਚਾਹੀਦਾ ਹੈ ਕਿ ਕਾਨੂੰਨ ਆਪਣੇ ਹੱਥਾਂ ਵਿਚ ਨਹੀਂ ਲੈ ਸਕਦੇ। ਇਸ ਮਾਮਲੇ ਵਿਚ ਸੁਣਵਾਈ ਦੌਰਾਨ ਮੁਹੰਮਦ ਉਮੈਰ ਵਲੋਂ ਵਕੀਲ ਜਸਪਾਲ ਸਿੰਘ ਅਤੇ ਸ਼ਿਕਾਇਤਕਰਤਾ ਵਲੋਂ ਵਕੀਲ ਅਮਿਤ ਯਾਦਵ ਅਦਾਲਤ ’ਚ ਪੇਸ਼ ਹੋਏ। 

ਕੀ ਹੈ ਮਾਮਲਾ—
ਓਧਰ ਪੁੱਛ-ਗਿੱਛ ਦੌਰਾਨ ਦੋਸ਼ੀ ਨੇ ਕਿਹਾ ਕਿ ਜਦੋਂ ਉਹ ਆਪਣੀ ਮਾਂ ਨਾਲ ਬਹਿਸ ਕਰ ਰਿਹਾ ਸੀ ਤਾਂ ਸ਼ਿਕਾਇਤਕਰਤਾ ਨੇ ਉਸ ਨੂੰ ਥੱਪੜ ਮਾਰ ਦਿੱਤਾ। ਜਿਸ ਨੂੰ ਉਸ ਨੇ ਆਪਣਾ ਅਪਮਾਨ ਮਹਿਸੂਸ ਹੋਇਆ ਅਤੇ ਇਸ ਲਈ ਉਸ ਨੇ ਗੁੱਸੇ ਵਿਚ ਆ ਕੇ ਇਕ ਸਬਜ਼ੀ ਵਿਕ੍ਰੇਤਾ ਤੋਂ ਚਾਕੂ ਲਿਆ ਅਤੇ ਸ਼ਿਕਾਇਤਕਰਤਾ ਨੂੰ ਮਾਰ ਦਿੱਤਾ। ਸੁਣਵਾਈ ਦੌਰਾਨ ਜਸਟਿਸ ਨੇ ਕਿਹਾ ਕਿ ਪਟੀਸ਼ਨਕਰਤਾ ਖ਼ਿਲਾਫ਼ ਕੋਈ ਅਪਰਾਧਕ ਮਾਮਲਾ ਨਹੀਂ ਹੈ। ਉਹ ਫਰਾਰ ਨਹੀਂ ਹੋਇਆ, ਸਗੋਂ ਉਸ ਨੂੰ ਆਪਣੀ ਗਲਤੀ ਦਾ ਪਛਤਾਵਾ ਹੋਇਆ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਕਾਰਵਾਈ ਜਾਰੀ ਰਹਿਣ ’ਤੇ ਨੌਜਵਾਨ ਦੀ ਜ਼ਿੰਦਗੀ ਖਰਾਬ ਹੋ ਜਾਵੇਗੀ।


Tanu

Content Editor

Related News