ਦਿੱਲੀ ਹਾਈ ਕੋਰਟ ਦੀ ਜੱਜ ਸੰਗੀਤਾ ਢੀਂਗਰਾ ਨੇ ਦਿੱਤਾ ਅਸਤੀਫਾ

05/21/2020 1:57:13 PM

ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਦੀ ਜੱਜ ਸੰਗੀਤਾ ਢੀਂਗਰਾ ਨੇ ਅਸਤੀਫਾ ਦੇ ਦਿੱਤਾ ਹੈ। ਕੇਂਦਰ ਸਰਕਾਰ ਨੇ ਦਿੱਲੀ ਹਾਈ ਕੋਰਟ ਦੀ ਜੱਜ ਸੰਗੀਤਾ ਢੀਂਗਰਾ ਸਹਿਗਲ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ। ਕੇਂਦਰੀ ਕਾਨੂੰਨੀ ਅਤੇ ਨਿਆਂ ਮੰਤਰਾਲਾ ਦੇ ਨਿਆਂ ਵਿਭਾਗ ਵਲੋਂ ਵੀਰਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰ ਕੇ ਕਿਹਾ ਗਿਆ ਹੈ ਕਿ ਜੱਜ ਸਹਿਗਲ ਦਾ ਅਸਤੀਫਾ ਸਵੀਕਾਰ ਕਰ ਲਿਆ ਗਿਆ ਹੈ ਅਤੇ ਇਹ ਆਦੇਸ਼ 30 ਮਈ ਤੋਂ ਪ੍ਰਭਾਵੀ ਹੋਵੇਗਾ। ਜੱਜ ਸਗੀਤਾ ਨੂੰ ਦਿੱਲੀ ਰਾਜ ਖਪਤਕਾਰਾਂ ਦੇ ਝਗੜਿਆਂ ਦਾ ਨਿਪਟਾਰਾ ਕਮਿਸ਼ਨ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ 'ਤੇ ਉਨ੍ਹਾਂ ਨੇ ਜੱਜ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ। 

ਜੱਜ ਸੰਗੀਤਾ ਢੀਂਗਰਾ ਸਹਿਗਲ 15 ਦਸੰਬਰ 2014 ਨੂੰ ਦਿੱਲੀ ਹਾਈ ਕੋਰਟ 'ਚ ਵਧੀਕ ਜੱਜ ਨਿਯੁਕਤ ਹੋਈ ਸਨ ਅਤੇ 2 ਜੂਨ, 2016 ਨੂੰ ਉਨ੍ਹਾਂ ਦੀ ਨਿਯੁਕਤੀ ਨਿਯਮਿਤ ਕਰ ਦਿੱਤੀ ਗਈ ਸੀ। ਉਨ੍ਹਾਂ ਦਾ ਕਾਰਜਕਾਲ 20 ਜੂਨ 2020 ਤੱਕ ਦਾ ਸੀ। ਉਹ ਛੇਤੀ ਹੀ ਨਵਾਂ ਅਹੁਦਾ ਸੰਭਾਲੇਗੀ। ਹਾਈ ਕੋਰਟ 'ਚ ਜੱਜਾਂ ਦੀ ਸੇਵਾ ਮੁਕਤ ਹੋਣ ਦੀ ਉਮਰ 62 ਸਾਲ ਹੈ। ਜੱਜ ਸਹਿਗਲ ਨੂੰ ਹਾਈ ਕੋਰਟ ਦੇ ਪ੍ਰਧਾਨਗੀ ਜੱਜ ਨੂੰ ਮਿਲਣ ਵਾਲੀ ਤਨਖਾਹ, ਭੱਤੇ ਅਤੇ ਦੂਜੀਆਂ ਸਹੂਲਤਾਂ ਮਿਲਣਗੀਆਂ। 

ਦੱਸ ਦੇਈਏ ਕਿ ਜੱਜ ਸਹਿਗਲ ਨੇ ਦਿੱਲੀ ਯੂਨੀਵਰਸਿਟੀ ਤੋਂ ਸਾਲ 1983 'ਚ ਐੱਲ. ਐੱਲ. ਬੀ. ਪੂਰੀ ਕੀਤੀ। ਬਾਅਦ 'ਚ ਉਨ੍ਹਾਂ ਨੇ ਨੋਇਡਾ ਤੋਂ ਸਾਲ 2012 'ਚ ਪੀ. ਐੱਚ. ਡੀ. ਕੀਤੀ। ਜੱਜ ਸਹਿਗਲ ਦਿਲੀ ਨਿਆਂਇਕ ਸੇਵਾ 'ਚ 1984 ਦੇ ਆਪਣੇ ਬੈਂਚ 'ਚ ਟਾਪਰ ਰਹੇ ਸਨ ਅਤੇ ਜੁਲਾਈ 1985 'ਚ ਸੇਵਾਵਾਂ 'ਚ ਸ਼ਾਮਲ ਹੋਏ।


Tanu

Content Editor

Related News