ਦਿੱਲੀ ਹਾਈ ਕੋਰਟ ਨੇ ਅੰਕਿਤ ਗੁੱਜਰ ਦੀ ਮੌਤ ਦੇ ਮਾਮਲੇ ਦੀ ਜਾਂਚ CBI ਨੂੰ ਸੌਂਪੀ

Wednesday, Sep 08, 2021 - 11:40 AM (IST)

ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਤਿਹਾੜ ਜੇਲ੍ਹ ਦੇ ਕੈਦੀ ਅੰਕਿਤ ਗੁੱਜਰ ਦੇ ਕਲ ਮਾਮਲੇ ਦੀ ਜਾਂਚ ਬੁੱਧਵਾਰ ਨੂੰ ਸੀ.ਬੀ.ਆਈ. ਨੂੰ ਸੌਂਪ ਦਿੱਤੀ। ਜੱਜ ਮੁਕਤਾ ਗੁਪਤਾ ਨੇ ਨਿਰਦੇਸ਼ ਦਿੱਤਾ ਕਿ ਮਾਮਲੇ ਦੀ ਫਾਈਲ ਦਿੱਲੀ ਪੁਲਸ ਤੋਂ ਸੀ.ਬੀ.ਆਈ. ਨੂੰ ਭੇਜੀ ਜਾਵੇ ਅਤੇ ਉਨ੍ਹਾਂ ਨੇ ਕੇਂਦਰੀ ਏਜੰਸੀ ਤੋਂ 28 ਅਕਤੂਬਰ ਨੂੰ ਸੁਣਵਾਈ ਦੀ ਅਗਲੀ ਤਾਰੀਖ਼ ਤੋਂ ਪਹਿਲਾਂ ਸਥਿਤੀ ਰਿਪੋਰਟ ਮੰਗੀ। ਅਦਾਲਤ ਦੀ ਪੂਰੀ ਕਾਪੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਗੁੱਜਰ 4 ਅਗਸਤ ਨੂੰ ਤਿਹਾੜ ਜੇਲ੍ਹ ’ਚ ਆਪਣੀ ਕੋਠੜੀ ’ਚ ਮ੍ਰਿਤ ਮਿਲਿਆ ਸੀ। ਦਿੱਲੀ ਪੁਲਸ ਤੋਂ ਜਾਂਚ ਸੀ.ਬੀ.ਆਈ. ਨੂੰ ਸੌਂਪਣ ਦੀ ਅਪੀਲ ਕਰਨ ਵਾਲੀ ਪਟੀਸ਼ਨ ’ਚ ਮ੍ਰਿਤਕ ਕੈਦੀ ਦੇ ਪਰਿਵਾਰ ਨੇ ਦੋਸ਼ ਲਗਾਇਆ ਕਿ ਜੇਲ ਅਧਿਕਾਰੀ ਗੁੱਜਰ ਨੂੰ ਤੰਗ ਕਰ ਰਹੇ ਸਨ, ਕਿਉਂਕਿ ਉਹ ਪੈਸਿਆਂ ਲਈਰੋਜ਼ ਵੱਧ ਰਹੀ ਉਨ੍ਹਾਂ ਦੀ ਮੰਗ ਨੂੰ ਪੂਰੀ ਨਹੀਂ ਕਰ ਪਾਇਆ ਸੀ ਅਤੇ ਉਸ ਦਾ ਦਾ ਯੋਜਨਾਬੱਧ ਤਰੀਕੇ ਨਾਲ ਕਤਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਕਿਹਾ, ਦੇਵਤਾ ਹੀ ਮੰਦਿਰ ਨਾਲ ਜੁੜੀ ਜ਼ਮੀਨ ਦੇ ਮਾਲਕ

ਵਕੀਲ ਮਹਿਮੂਦ ਪ੍ਰਾਚਾਰ ਅਤੇ ਸ਼ਰੀਕ ਨਿਸਾਰ ਰਾਹੀਂ ਦਾਇਰ ਪਟੀਸ਼ਨ ’ਚ ਦੋਸ਼ ਲਗਾਇਆ ਗਿਆ ਹੈ ਕਿ ਤਿਹਾੜ ’ਚ ਜੇਲ ਅਧਿਕਾਰੀ ਇਕ ‘ਸੰਗਠਿਤ ਵਸੂਲੀ ਗਿਰੋਹ’ ਚੱਲਾ ਰਹੇ ਹਨ ਅਤੇ ਪੁਲਸ ਦੋਸ਼ੀਆਂ ਨੂੰ ਬਚਾਉਣ ਲਈ ਜਾਂਚ ’ਚ ਹੇਰਫੇਰ ਦੀ ਕੋਸ਼ਿਸ਼ ਕਰ ਰਹੀ ਹੈ। ਇਸ ’ਚ ਦਾਅਵਾ ਕੀਤਾ ਗਿਆ ਹੈ ਕਿ ਪੂਰਾ ਪ੍ਰਸ਼ਾਸਨ ਦੋਸ਼ੀ ਹੈ, ਕਿਉਂਕਿ ਜਦੋਂ ਮ੍ਰਿਤਕ ਦੀ ਕੁੱਟਮਾਰ ਕੀਤੀ ਗਈ ਤਾਂ ਇਕ ਅਧਿਕਾਰੀ ਨੇ ਸੀ.ਸੀ.ਟੀ.ਵੀ. ਬੰਦ ਕਰਨ ਦਾ ਆਦੇਸ਼ ਦਿੱਤਾ। ਅਦਾਲਤ ਨੇ 18 ਅਗਸਤ ਨੂੰ ਪਟੀਸ਼ਨ ’ਤੇ ਦਿੱਲੀ ਪਲੁਸ ਅਤੇ ਜੇਲ੍ਹ ਅਧਿਕਾਰੀਆਂ ਤੋਂ ਸਥਿਤੀ ਰਿਪੋਰਟ ਮੰਗੀ ਸੀ। ਦਿੱਲੀ ਪੁਲਸ ਨੇ ਦਾਅਵਾ ਕੀਤਾ ਕਿ ਸਥਾਨਕ ਪੁਲਸ ਨਿਰਪੱਖ ਤਰੀਕੇ ਨਾਲ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਮਿੰਨੀ ਸਕੱਤਰੇਤ ਦੇ ਬਾਹਰ ਕਿਸਾਨਾਂ ਦਾ ਡੇਰਾ, ਪੜ੍ਹੋ ਰਾਕੇਸ਼ ਟਿਕੈਤ ਅਤੇ ਗੁਰਨਾਮ ਚਢੂਨੀ ਦੇ ਤਾਜ਼ਾ ਬਿਆਨ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


DIsha

Content Editor

Related News