ਦਿੱਲੀ ਹਾਈ ਕੋਰਟ ''ਚ ਕੋਰੋਨਾ ਦਾ ਕਹਿਰ, ਮੁੱਖ ਜੱਜ ਡੀ.ਐੱਨ. ਪਟੇਲ ਹੋਏ ਪਾਜ਼ੇਟਿਵ
Sunday, Apr 18, 2021 - 12:49 AM (IST)
ਨਵੀਂ ਦਿੱਲੀ - ਦਿੱਲੀ ਹਾਈ ਕੋਰਟ ਦੇ ਮੁੱਖ ਜੱਜ ਡੀ.ਐੱਨ. ਪਟੇਲ ਵੀ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਜਾਣਕਾਰੀ ਮੁਤਾਬਕ ਪਟੇਲ ਘਰ ਵਿੱਚ ਇਕਾਂਤਵਾਸ ਵਿੱਚ ਹਨ। ਕੋਰਟ ਨਾਲ ਜੁਡ਼ੇ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਕੋਰੋਨਾ ਪੀੜਤ ਹੋਣ ਦੇ ਚੱਲਦੇ ਮੁੱਖ ਜੱਜ ਦੀ ਬੈਂਚ 19 ਅਤੇ 20 ਅਪ੍ਰੈਲ ਨੂੰ ਮਾਮਲਿਆਂ ਦੀ ਸੁਣਵਾਈ ਨਹੀਂ ਕਰ ਸਕੇਗੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਮੁੱਖ ਜੱਜ ਦੇ ਨਾਲ ਬੈਠਣ ਵਾਲੇ ਜੱਜ ਜਸਮੀਤ ਸਿੰਘ ਨੂੰ ਵੀ ਕੋਰੋਨਾ ਹੋ ਗਿਆ ਸੀ। ਸੋਮਵਾਰ ਨੂੰ ਹਾਈ ਕੋਰਟ ਦੇ ਤਿੰਨ ਹੋਰ ਜੱਜਾਂ ਨੂੰ ਵੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ।
ਹਾਈਕੋਰਟ ਵਿੱਚ 23 ਅਪ੍ਰੈਲ ਤੱਕ ਲਈ ਫਿਜ਼ੀਕਲ ਕੋਰਟ ਪੂਰੀ ਤਰ੍ਹਾਂ ਬੰਦ ਹੈ ਅਤੇ ਵਰਚੁਅਲ ਤਰੀਕੇ ਨਾਲ ਹੀ ਮਾਮਲਿਆਂ ਦੀ ਸੁਣਵਾਈ ਹੋ ਰਹੀ ਹੈ। ਹਾਲਾਂਕਿ ਦਿੱਲੀ ਵਿੱਚ ਜਿਸ ਰਫ਼ਤਾਰ ਨਾਲ ਹਰ ਦਿਨ ਕੋਰੋਨਾ ਦੀ ਰਫ਼ਤਾਰ ਵੱਧਦੀ ਜਾ ਰਹੀ ਹੈ, ਉਸਨੂੰ ਵੇਖਦੇ ਹੋਏ ਲੱਗਦਾ ਹੈ ਕਿ 23 ਅਪ੍ਰੈਲ ਤੋਂ ਬਾਅਦ ਵੀ ਅਦਾਲਤਾਂ ਦਾ ਕੰਮ ਅੱਗੇ ਵੀ ਵਰਚੁਅਲ ਤਰੀਕੇ ਨਾਲ ਹੀ ਸੰਭਵ ਹੋ ਸਕੇਗਾ। ਨਾ ਸਿਰਫ ਕੋਰਟ ਸਗੋਂ ਜ਼ਿਲ੍ਹਾ ਅਦਾਲਤਾਂ ਵਿੱਚ ਵੀ ਫਿਲਹਾਲ ਵਰਚੁਅਲ ਤਰੀਕੇ ਨਾਲ ਹੀ ਸੁਣਵਾਈ ਹੋ ਰਹੀ ਹੈ।