ਦਿੱਲੀ ਹਾਈ ਕੋਰਟ ਨੇ ਸਿੱਖ ਉਮੀਦਵਾਰਾਂ ਨੂੰ ਪ੍ਰੀਖਿਆ ''ਚ ਕੜਾ/ਕਿਰਪਾਨ ਪਹਿਨਣ ਦੀ ਮਨਜ਼ੂਰੀ ''ਤੇ ਜਤਾਈ ਸਹਿਮਤੀ

Saturday, Oct 08, 2022 - 12:20 PM (IST)

ਦਿੱਲੀ ਹਾਈ ਕੋਰਟ ਨੇ ਸਿੱਖ ਉਮੀਦਵਾਰਾਂ ਨੂੰ ਪ੍ਰੀਖਿਆ ''ਚ ਕੜਾ/ਕਿਰਪਾਨ ਪਹਿਨਣ ਦੀ ਮਨਜ਼ੂਰੀ ''ਤੇ ਜਤਾਈ ਸਹਿਮਤੀ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ (ਡੀ.ਐੱਸ.ਐੱਸ.ਐੱਸ.ਬੀ.) ਨੇ ਸ਼ੁੱਕਰਵਾਰ ਨੂੰ ਦਿੱਲੀ ਹਾਈ ਕੋਰਟ ਨੂੰ ਸੂਚਿਤ ਕੀਤਾ ਕਿ ਉਸ ਨੇ ਸਿੱਖ ਉਮੀਦਵਾਰਾਂ ਨੂੰ ਧਾਤੂ ਦੇ ਧਾਗੇ ਜਾਂ ਕਿਰਪਾਨ ਨਾਲ ਪ੍ਰੀਖਿਆ 'ਚ ਬੈਠਣ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਕੀਤਾ ਹੈ ਪਰ ਉਨ੍ਹਾਂ ਨੂੰ ਰਿਪੋਰਟਿੰਗ ਸਮੇਂ ਘੱਟੋ-ਘੱਟ ਇਕ ਘੰਟੇ ਪਹਿਲਾਂ ਪ੍ਰੀਖਿਆ ਕੇਂਦਰ ਪਹੁੰਚਣਾ ਹੋਵੇਗਾ। ਡੀ.ਐੱਸ.ਐੱਸ.ਐੱਸ.ਬੀ. ਦੇ ਵਕੀਲ ਦੀਆਂ ਦਲੀਲਾਂ ਦਾ ਨੋਟਿਸ ਲੈਂਦਿਆਂ, ਚੀਫ਼ ਜਸਟਿਸ ਸਤੀਸ਼ ਚੰਦਰ ਸ਼ਰਮਾ ਅਤੇ ਜਸਟਿਸ ਸੁਬਰਾਮਨੀਅਮ ਪ੍ਰਸਾਦ ਦੇ ਬੈਂਚ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐੱਸ.ਜੀ.ਐੱਮ.ਸੀ.) ਵੱਲੋਂ ਦਾਇਰ ਪਟੀਸ਼ਨ ਦੇ ਨਿਪਟਾਰੇ ਲਈ ਹੋਰ ਹੁਕਮ ਦੇਣ ਦੀ ਲੋੜ ਨਹੀਂ ਹੈ। ਬੈਂਚ ਨੇ ਕਿਹਾ ਕਿ ਬੋਰਡ ਨੇ ਸੋਧੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਜੋ ਸਪੱਸ਼ਟ ਕਰਦੇ ਹਨ ਕਿ ਉਸ ਨੇ ਕੜਾ/ਕਿਰਪਾਨ ਪਹਿਨਣ ਵਾਲੇ ਸਿੱਖ ਉਮੀਦਵਾਰਾਂ ਨੂੰ ਪ੍ਰੀਖਿਆ 'ਚ ਬੈਠਣ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਅਜਿਹੇ ਲੋਕ ਰਿਪੋਰਟਿੰਗ ਸਮੇਂ ਤੋਂ ਘੱਟੋ-ਘੱਟ ਇਕ ਘੰਟਾ ਪਹਿਲਾਂ ਪ੍ਰੀਖਿਆ ਕੇਂਦਰ 'ਚ ਰਿਪੋਰਟ ਕਰਨਗੇ ਨਹੀਂ ਤਾਂ ਉਨ੍ਹਾਂ ਨੂੰ ਪ੍ਰੀਖਿਆ 'ਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : LOC ’ਤੇ ਬੰਦੂਕਾਂ ਦੀ ਖਾਮੋਸ਼ੀ ਨੇ ਬਦਲੀ ਜ਼ਿੰਦਗੀ, ਕਸ਼ਮੀਰ ਦੇ ਪਿੰਡਾਂ ’ਚ ਲੋਕ ਘਰਾਂ ’ਚ ਰੱਖ ਰਹੇ ਵਿਆਹ ਸਮਾਗਮ

ਅਦਾਲਤ ਨੇ ਕਿਹਾ,“ਇਹ (ਦਿਸ਼ਾ-ਨਿਰਦੇਸ਼ਾਂ ਤੋਂ) ਸਪੱਸ਼ਟ ਹੈ ਕਿ ਜੇਕਰ ਜਾਂਚ ਦੌਰਾਨ ਕੋਈ ਉਮੀਦਵਾਰ ਕੜਾ ਜਾਂ ਕਿਰਪਾਨ 'ਚ ਕੋਈ ਸ਼ੱਕੀ ਵਸਤੂ ਲਿਜਾਂਦੇ ਪਾਇਆ ਜਾਂਦਾ ਹੈ ਤਾਂ ਉਸ ਨੂੰ ਪ੍ਰੀਖਿਆ 'ਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।” ਇਸ ਤੋਂ ਪਹਿਲਾਂ ਜੁਲਾਈ 'ਚ ਹਾਈ ਕੋਰਟ ਦੇ ਇਕ ਸਿੰਗਲ ਜੱਜ ਨੇ ਇਕ ਸਿੱਖ ਮਹਿਲਾ ਉਮੀਦਵਾਰ ਵੱਲੋਂ ਮੁਕਾਬਲੇ ਦੀ ਪ੍ਰੀਖਿਆ 'ਚ ਸ਼ਾਮਲ ਹੋਣ ਤੋਂ ਇਨਕਾਰ ਕਰਨ ਨੂੰ 'ਅਣਉਚਿਤ' ਕਰਾਰ ਦਿੱਤਾ ਸੀ। ਮਹਿਲਾ ਉਮੀਦਵਾਰ ਨੂੰ ਦਾਖ਼ਲਾ ਕਾਰਡ 'ਤੇ ਦਿੱਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰੀਖਿਆ ਕੇਂਦਰ ਬੰਦ ਹੋਣ ਦੇ ਸਮੇਂ ਤੋਂ ਪਹਿਲਾਂ ਉੱਥੇ ਪਹੁੰਚਣ ਦੇ ਬਾਵਜੂਦ ਪ੍ਰੀਖਿਆ 'ਚ ਉਦੋਂ ਤੱਕ ਪ੍ਰਵੇਸ਼ ਦੀ ਮਨਜ਼ੂਰੀ ਨਹੀਂ ਦਿੱਤੀ ਗਈ, ਜਦੋਂ ਤੱਕ ਉਸ ਨੇ ਆਪਣਾ ਧਾਤੂ ਦਾ ਕੜਾ ਨਹੀਂ ਉਤਾਰਿਆ। ਪਟੀਸ਼ਨਕਰਤਾ ਔਰਤ ਨੇ ਅਰਥਸ਼ਾਸਤਰ (ਮਹਿਲਾ) ਪ੍ਰੀਖਿਆ 'ਚ ਸ਼ਾਮਲ ਹੋਣ ਦੀ ਮਨਜ਼ੂਰੀ ਤੋਂ ਇਨਕਾਰ ਕਰਨ ਨੂੰ ਚੁਣੌਤੀ ਦਿੱਤੀ ਸੀ। ਉਸ ਨੇ ਦਲੀਲ ਦਿੱਤੀ ਸੀ ਕਿ ਅਧਿਕਾਰੀਆਂ ਵਲੋਂ ਕਾਰਵਾਈ ਨੂੰ ਇਸ ਆਧਾਰ 'ਤੇ ਜਾਰੀ ਨਹੀਂ ਰੱਖਿਆ ਜਾ ਸਕਦਾ ਹੈ ਕਿ ਪਹਿਲਾਂ ਤੋਂ ਹੀ ਇਕ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਸੀ, ਜਿਸ 'ਚ ਕੜਾ/ਕਿਰਪਾਨ ਪਹਿਨਣ ਦੇ ਇਛੁੱਕ ਉਮੀਦਵਾਰਾਂ ਨੂੰ ਸੂਚਿਤ ਕੀਤਾ ਗਿਆ ਸੀ, ਉਨ੍ਹਾਂ ਨੂੰ ਰਿਪੋਰਟਿੰਗ ਸਮੇਂ ਤੋਂ ਘੱਟੋ-ਘੱਟ ਇਕ ਘੰਟੇ ਪਹਿਲਾਂ ਪ੍ਰੀਖਿਆ ਕੇਂਦਰ ਪਹੁੰਚਣਾ ਹੋਵੇਗਾ, ਕਿਉਂਕਿ ਨੋਟੀਫਿਕੇਸ਼ਨ ਪ੍ਰੀਖਿਆ ਆਯੋਜਿਤ ਹੋਣ ਦੇ 2 ਦਿਨ ਬਾਅਦ ਜਾਰੀ ਕੀਤੀ ਗਈ ਸੀ। ਜੱਜ ਨੇ ਕਿਹਾ ਕਿ ਇਹ ਬੇਹੱਦ ਮੰਦਭਾਗੀ ਹੈ ਕਿ ਡੀ.ਐੱਸ.ਐੱਸ.ਐੱਸ.ਬੀ. ਵਰਗੀ ਇਕ ਵਿਸ਼ੇਸ਼ ਸੰਸਥਾ, ਜੋ ਨਿਯਮਿਤ ਰੂਪ ਨਾਲ ਵੱਡੀ ਗਿਣਤੀ 'ਚ ਸਿੱਖ ਉਮੀਦਵਾਰਾਂ ਨਾਲ ਪ੍ਰੀਖਿਆ ਆਯੋਜਿਤ ਕਰਦੀ ਹੈ, ਨੇ ਉਮੀਦਵਾਰਾਂ ਨੂੰ 2 ਸਿੱਖ ਧਾਰਮਿਕ ਚਿੰਨ੍ਹਾਂ ਨਾਲ ਸੰਬੰਧਤ ਸ਼ਰਤਾਂ ਬਾਰੇ ਸੂਚਿਤ ਕਰਨ ਲਈ ਸਮੇਂ 'ਤੇ ਕਾਰਵਾਈ ਨਹੀਂ ਕੀਤੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News