ਦਿੱਲੀ ''ਚ 356 ਨਵੇਂ ਕੋਰੋਨਾ ਮਾਮਲੇ, 325 ਤਬਲੀਗੀ ਜਮਾਤ ਦੇ

Monday, Apr 13, 2020 - 10:55 PM (IST)

ਦਿੱਲੀ ''ਚ 356 ਨਵੇਂ ਕੋਰੋਨਾ ਮਾਮਲੇ, 325 ਤਬਲੀਗੀ ਜਮਾਤ ਦੇ

ਨਵੀਂ ਦਿੱਲੀ— ਰਾਜਧਾਨੀ ਦਿੱਲੀ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਸੋਮਵਾਰ ਨੂੰ ਆਈ ਰਿਪੋਰਟ ਅਨੁਸਾਰ ਦਿੱਲੀ 'ਚ 356 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕੋਰੋਨਾ ਮਰੀਜ਼ਾਂ ਦੀ ਸੰਖਿਆ ਵੱਧ ਕੇ 1510 ਹੋ ਗਈ ਹੈ। 356 'ਚੋਂ 325 ਮਾਮਲੇ ਇਕੱਲੇ ਤਬਲੀਗੀ ਜਮਾਤ ਦੇ ਹਨ। ਨਾਲ ਹੀ ਰਾਜਧਾਨੀ 'ਚ ਅੱਜ ਚਾਰ ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਮਰਨ ਮਾਲਿਆਂ ਦੀ ਸੰਖਿਆਂ 28 ਹੋ ਗਈ ਹੈ।

PunjabKesari


author

Gurdeep Singh

Content Editor

Related News