ਦਿੱਲੀ ਦੀ ਸਰਕਾਰ ਹਟੇਗੀ, ਤਾਂ ਹੀ ਰੋਜ਼ਗਾਰ ਮਿਲੇਗਾ: ਰਾਹੁਲ

Friday, Dec 17, 2021 - 12:55 AM (IST)

ਦੇਹਰਾਦੂਨ - ਵਿਜੇ ਦਿਵਸ ਦੀ ਗੋਲਡਨ ਜੁਬਲੀ ’ਤੇ ਦੇਹਰਾਦੂਨ ਪਰੇਡ ਗਰਾਊਂਡ ’ਚ ਆਯੋਜਿਤ ਵਿਜੇ ਸਨਮਾਨ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਤੱਕ ਦਿੱਲੀ ’ਚ ਬੈਠੀ ਸਰਕਾਰ ਨਹੀਂ ਹਟੇਗੀ, ਉਦੋਂ ਤੱਕ ਇਸ ਦੇਸ਼ ’ਚ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲ ਸਕਦਾ। ਕੇਂਦਰ ਦੀ ਸਰਕਾਰ ਜਨਤਾ ਦੀ ਜੇਬ ’ਚੋਂ ਪੈਸੇ ਖੋਹ ਕੇ ਉਨ੍ਹਾਂ 2-3 ਅਰਬਪਤੀਆਂ ਨੂੰ ਮਾਲਾਮਾਲ ਕਰ ਰਹੀ ਹੈ, ਜੋ ਉਨ੍ਹਾਂ ਦੀ ਮਾਰਕਿਟਿੰਗ ’ਚ ਲੱਗੇ ਹੋਏ ਹਨ। ਬੇਰੋਜ਼ਗਾਰੀ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਹੈ ਅਤੇ ਇਹ ਸਿਰਫ ਇਸ ਕਾਰਨ ਹੈ ਕਿ ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਖਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸਿੱਧੇ ਰੂਪ ’ਚ ਕੇਂਦਰ ਸਰਕਾਰ ’ਤੇ ਜਨਤਾ ਨੂੰ ਵੰਡਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਬੰਗਲਾਦੇਸ਼ ਦੀ ਲੜਾਈ ਸਿਰਫ 13 ਦਿਨ ’ਚ ਇਸ ਲਈ ਜਿੱਤੀ ਜਾ ਸਕੀ ਕਿਉਂਕਿ ਉਸ ਸਮੇਂ ਦੇਸ਼ ਦੀ ਜਨਤਾ ਇਕ ਸੀ।

ਰਾਹੁਲ ਨੇ ਉਤਰਾਖੰਡ ਦੀ ਕੁਰਬਾਨੀ ਦੀਆਂ ਪਰੰਪਰਾਵਾਂ ਨਾਲ ਖੁਦ ਨੂੰ ਜੋੜਿਆ ਅਤੇ ਆਪਣੇ ਪਿਤਾ ਰਾਜੀਵ ਗਾਂਧੀ ਅਤੇ ਦਾਦੀ ਇੰਦਰਾ ਗਾਂਧੀ ਦੀ ਸ਼ਹਾਦਤ ਦਾ ਵੀ ਜ਼ਿਕਰ ਕੀਤਾ। ਉਤਰਾਖੰਡ ਪ੍ਰਦੇਸ਼ ਕਾਂਗਰਸ ਵੱਲੋਂ ਆਯੋਜਿਤ ਰੈਲੀ ’ਚ ਰਾਹੁਲ ਨੇ ਆਪਣੇ ਭਾਸ਼ਣ ਤੋਂ ਪਹਿਲਾਂ ਅੱਧਾ ਦਰਜਨ ਫੌਜੀ ਅਫਸਰਾਂ ਨੂੰ ਸਨਮਾਨਿਤ ਕੀਤਾ ਜੋ 1971 ਦੀ ਜੰਗ ਦਾ ਹਿੱਸਾ ਰਹੇ ਸਨ।

ਇਹ ਵੀ ਪੜ੍ਹੋ - 100 ਤੋਂ ਵੱਧ ਲਾਸ਼ਾਂ ਨਾਲ ਰੇਪ, 2 ਕਤਲ, ਜੇਲ ’ਚ ਲੰਘੇਗੀ ਜ਼ਿੰਦਗੀ

ਰੈਲੀ ’ਚ ਜਨਰਲ ਰਾਵਤ ਦਾ ਨਾਂ ਦੀ ਵਰਤੋਂ ਕਰਨ ਲਈ ਮੁਆਫੀ ਮੰਗੇ ਕਾਂਗਰਸ: ਭਾਜਪਾ
ਕਾਂਗਰਸ ਨੇ ਰਾਹੁਲ ਗਾਂਧੀ ਦੀ ਰੈਲੀ ’ਚ ਸਵ. ਸੀ. ਡੀ. ਐੱਸ. ਜਨਰਲ ਬਿਪਿਨ ਰਾਵਤ ਦਾ ਇਕ ਵੱਡਾ ਕਟਆਊਟ ਲਾਇਆ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਦੋ ਮਿੰਟ ਦਾ ਮੌਨ ਰੱਖਿਆ। ਭਾਜਪਾ ਨੇ ਜਨਰਲ ਰਾਵਤ ਦੇ ਨਾਂ ਦੀ ਸਿਆਸੀ ਵਰਤੋਂ ਕੀਤੇ ਜਾਣ ’ਤੇ ਸਖਤ ਇਤਰਾਜ ਪ੍ਰਗਟਾਉਂਦੇ ਹੋਏ ਕਾਂਗਰਸ ਨੂੰ ਜਨਤਾ ਤੋਂ ਮੁਆਫੀ ਮੰਗਣ ਲਈ ਕਿਹਾ। ਭਾਜਪਾ ਸੂਬਾ ਪ੍ਰਧਾਨ ਮਦਨ ਕੌਸ਼ਿਕ ਨੇ ਕਿਹਾ ਕਿ ਕਾਂਗਰਸ ਦੇ ਇਕ ਵੱਡੇ ਨੇਤਾ ਨੇ 2017 ’ਚ ਜਨਰਲ ਰਾਵਤ ਨੂੰ ਸੜਕ ਦਾ ਗੁੰਡਾ ਕਿਹਾ ਸੀ ਅਤੇ ਕਾਂਗਰਸ ਨੇ ਜਨਰਲ ਰਾਵਤ ਦੀ ਅਗਵਾਈ ’ਚ ਪਾਕਿਸਤਾਨ ਦੇ ਖਿਲਾਫ ਕੀਤੀ ਗਈ ਸਰਜੀਕਲ ਸਟ੍ਰਾਈਕ ’ਤੇ ਵੀ ਸਵਾਲ ਚੁੱਕਦੇ ਹੋਏ ਉਸ ਦੇ ਸਬੂਤ ਮੰਗੇ ਸਨ। ਜਿਸ ਸਮੇਂ ਜਨਰਲ ਰਾਵਤ ਦੇ ਦਿਹਾਂਤ ’ਤੇ ਦੇਸ਼ ਸੋਗ ’ਚ ਸੀ, ਪਾਰਟੀ ਦੀ ਦੂਜੇ ਨੰਬਰ ਦੀ ਨੇਤਾ ਇਕ ਰੈਲੀ ’ਚ ਡਾਂਸ ਕਰ ਰਹੇ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


Inder Prajapati

Content Editor

Related News