ਛੱਠ ਪੂਜਾ ਲਈ 1000 ''ਮਾਡਲ ਘਾਟ'' ਤਿਆਰ ਕਰੇਗੀ ਦਿੱਲੀ ਸਰਕਾਰ: ਆਤਿਸ਼ੀ

Monday, Oct 14, 2024 - 10:30 PM (IST)

ਛੱਠ ਪੂਜਾ ਲਈ 1000 ''ਮਾਡਲ ਘਾਟ'' ਤਿਆਰ ਕਰੇਗੀ ਦਿੱਲੀ ਸਰਕਾਰ: ਆਤਿਸ਼ੀ

ਨਵੀਂ ਦਿੱਲੀ — ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੂਰਵਾਂਚਲ (ਬਿਹਾਰ ਅਤੇ ਪੂਰਬੀ ਉੱਤਰ ਪ੍ਰਦੇਸ਼) ਦੇ ਲੋਕਾਂ ਦੇ ਛੱਠ ਤਿਉਹਾਰ ਲਈ ਪੂਰੇ ਸ਼ਹਿਰ 'ਚ 1000 'ਮਾਡਲ ਘਾਟ' ਬਣਾਏਗੀ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਛੱਠ ਪੂਜਾ ਕਰਨ ਦੀ ਸਹੂਲਤ ਲਈ 70 ਵਿਧਾਨ ਸਭਾ ਹਲਕਿਆਂ ਵਿੱਚੋਂ ਹਰੇਕ ਵਿੱਚ ਘਾਟ ਬਣਾਏ ਜਾਣਗੇ।

ਦਿੱਲੀ ਸਰਕਾਰ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇੱਕ ਉੱਚ-ਪੱਧਰੀ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਛੱਠ ਪੂਜਾ ਕਮੇਟੀਆਂ ਨਾਲ ਤਾਲਮੇਲ ਕਰਨ ਅਤੇ ਉਨ੍ਹਾਂ ਦੇ ਸੁਝਾਅ ਸ਼ਾਮਲ ਕਰਕੇ ਰੋਸ਼ਨੀ ਦੇ ਪ੍ਰਬੰਧ, ਸਾਫ਼ ਪਾਣੀ, ਪਖਾਨੇ, ਟੈਂਟ, ਘਾਟਾਂ 'ਤੇ ਸੁਰੱਖਿਆ ਸਮੇਤ ਤਿਉਹਾਰ ਦੀਆਂ ਤਿਆਰੀਆਂ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਭਰੋਸਾ ਦਿਵਾਇਆ ਕਿ ਦਿੱਲੀ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਤਿਉਹਾਰ ਬਿਨਾਂ ਕਿਸੇ ਅਸੁਵਿਧਾ ਦੇ ਮਨਾਇਆ ਜਾਵੇ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਘਾਟਾਂ ਵਿੱਚ ਸਾਫ਼ ਪਾਣੀ, ਟੈਂਟ, ਬਿਜਲੀ, ਪਖਾਨੇ, ਸੁਰੱਖਿਆ, ਮੈਡੀਕਲ ਸਹੂਲਤਾਂ, ਪਾਵਰ ਬੈਕਅਪ, ਸੀ.ਸੀ.ਟੀ.ਵੀ. ਕੈਮਰੇ ਅਤੇ ਹੋਰ ਲੋੜੀਂਦੇ ਪ੍ਰਬੰਧ ਹੋਣਗੇ। ਆਤਿਸ਼ੀ ਨੇ ਅਧਿਕਾਰੀਆਂ ਨੂੰ ਘਾਟਾਂ 'ਤੇ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਦੇ ਵੀ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਸਾਰੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਤਿਉਹਾਰ ਦੇ ਪ੍ਰਬੰਧਾਂ ਲਈ ਸੁਝਾਅ ਇਕੱਤਰ ਕਰਨ ਲਈ ਆਪਣੇ ਖੇਤਰਾਂ ਦੀਆਂ ਸਥਾਨਕ ਛੱਠ ਪੂਜਾ ਕਮੇਟੀਆਂ ਨਾਲ ਮੀਟਿੰਗ ਕਰਨ ਦੇ ਨਿਰਦੇਸ਼ ਦਿੱਤੇ। ਦੀਵਾਲੀ ਤੋਂ ਬਾਅਦ ਛੱਠ ਦਾ ਤਿਉਹਾਰ ਮਨਾਇਆ ਜਾਂਦਾ ਹੈ ਜਿਸ ਵਿੱਚ ਸੂਰਜ ਦੇਵਤਾ ਦੀ ਪੂਜਾ ਕੀਤੀ ਜਾਂਦੀ ਹੈ।

 


author

Inder Prajapati

Content Editor

Related News