ਕੋਰੋਨਾ ਕਾਲ ’ਚ ਦਿੱਲੀ ਸਰਕਾਰ ਦਾ ਵੱਡਾ ਐਲਾਨ, 2 ਲੱਖ ਲੋਕਾਂ ਨੂੰ ਦੇਵੇਗੀ 5-5 ਹਜ਼ਾਰ ਰੁਪਏ
Saturday, Apr 24, 2021 - 03:48 PM (IST)
ਨਵੀਂ ਦਿੱਲੀ– ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਮਜ਼ਦੂਰਾਂ ਨੂੰ ਰਾਹਤ ਦੇਣ ਲਈ ਵੱਡਾ ਕਦਮ ਚੁੱਕਿਆ ਹੈ। ਦਿੱਲੀ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੱਲੀ ਭਵਨ ਅਤੇ ਹੋਰ ਨਿਰਮਾਣ ਮਜ਼ਦੂਰ ਕਲਿਆਣ ਬੋਰਡ ’ਚ ਰਜਿਸਟਰਡ ਹਰ ਮਜ਼ਦੂਰ ਨੂੰ ਮਦਦ ਦੇ ਰੂਪ ’ਚ 5-5 ਹਜ਼ਾਰ ਰੁਪਏ ਦੀ ਮਦਦ ਰਾਸ਼ੀ ਦੇਵੇਗੀ। ਸਰਕਾਰ ਵਲੋਂ ਉਸਾਰੀ ਖੇਤਰ ਦੇ ਕੁਲ 2,10,684 ਮਜ਼ਦੂਰਾਂ ਨੂੰ ਇਹ ਰਾਸ਼ੀ ਦਿੱਤੀ ਜਾਵੇਗੀ। ਸਰਕਾਰ ਵਲੋਂ ਹੁਣ ਤਕ 1,05,750 ਮਜ਼ਦੂਰਾਂ ਦੇ ਬੈਂਕ ਖਾਤਿਆਂ ’ਚ 52.88 ਕਰੋੜ ਰੁਪਏ ਦੀ ਮਦਦ ਰਾਸ਼ੀ ਦਿੱਤੀ ਜਾ ਚੁੱਕੀ ਹੈ ਬਾਕੀ ਸਾਰਿਆਂ ਨੂੰ ਵੀ ਆਉਣ ਵਾਲੇ ਦਿਨਾਂ ’ਚ ਮਦਦ ਰਾਸ਼ੀ ਭੇਜ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ– ਕੋਰੋਨਾ: ਦਿੱਲੀ ਦੇ ਜੈਪੁਰ ਗੋਲਡਨ ਹਸਪਤਾਲ ’ਚ ਆਕਸੀਜਨ ਦੀ ਕਮੀ ਨਾਲ 20 ਮਰੀਜ਼ਾਂ ਦੀ ਮੌਤ
₹5,000 TO EACH WORKER!
— AAP (@AamAadmiParty) April 23, 2021
➡️Delhi Govt has disbursed ₹52.88 Crores to 1 lakh+ construction workers
➡️2.11 lakh construction workers will receive cash-transfers of ₹5,000 as COVID aid
Big relief from @ArvindKejriwal Govt to all Migrant & Daily-wage workers in times of COVID 🙏🏻
ਇਹ ਵੀ ਪੜ੍ਹੋ– ਕੋਰੋਨਾ ਕਾਲ ’ਚ ਇਕ ਵਾਰ ਫਿਰ ਮੁਫਤ ਰਾਸ਼ਨ ਦੇਵੇਗੀ ਮੋਦੀ ਸਰਕਾਰ, 80 ਕਰੋੜ ਲੋਕਾਂ ਨੂੰ ਹੋਵੇਗਾ ਫਾਇਦਾ
ਵੰਡੇ ਜਾ ਰਹੇ ਖਾਣੇ ਦੇ ਪੈਕੇਟ
ਦਿੱਲੀ ਸਰਕਾਰ ਦੁਆਰਾ ਪ੍ਰਵਾਸੀ ਅਤੇ ਦਿਹਾੜੀ ਅਤੇ ਉਸਾਰੀ ਦੇ ਕੰਮਾਂ ’ਚ ਲੱਗੇ ਮਜ਼ਦੂਰਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਦਿੱਲੀ ਦੇ ਸਾਰੇ ਜ਼ਿਲਿਆਂ ’ਚ ਕਈ ਸਕੂਲਾਂ ਅਤੇ ਨਿਰਮਾਣ ਸਥਾਨਾਂ ’ਤੇ ਭੋਜਨ ਵੰਡਣ ਦੇ ਖੇਤਰ ਸਥਾਪਿਤ ਕੀਤੇ ਗਏ ਹਨ। ਵੀਰਵਾਰ ਸ਼ਾਮ ਤਕ ਇਨ੍ਹਾਂ ਸਥਾਨਾਂ ’ਤੇ ਕਰੀਬ 7000 ਖਾਣੇ ਦੇ ਪੈਕੇਟ ਵੰਡੇ ਗਏ ਹਨ। ਸਰਕਾਰ ਮੁਤਾਬਕ, ਉਸਾਰੀ ਖੇਤਰ ਦੇ ਮਜ਼ਦੂਰਾਂ, ਦਿਹਾੜੀ ਅਤੇ ਪ੍ਰਵਾਸੀ ਮਜ਼ਦੂਰਾਂ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਜਾ ਰਿਹਾ ਹੈ ਜੋ ਅਗਲੇ ਦੋ-ਤਿੰਨ ਦਿਨਾਂ ’ਚ ਕੰਮ ਕਰਨਾ ਸ਼ੁਰੂ ਕਰ ਦੇਵੇਗਾ।
ਇਹ ਵੀ ਪੜ੍ਹੋ– ਜਾਣੋ ਕਿਹੜੇ ਹਲਾਤਾਂ ’ਚ ਕੋਰੋਨਾ ਮਰੀਜ਼ ਨੂੰ ਹੋਣਾ ਚਾਹੀਦਾ ਹੈ ਹਸਪਤਾਲ ’ਚ ਦਾਖਲ