ਕੋਰੋਨਾ ਨਾਲ ਨਜਿੱਠਣ ''ਚ ਫਾਡੀ ਸਾਬਤ ਹੋ ਰਹੀ ਦਿੱਲੀ ਸਰਕਾਰ : ਕਾਂਗਰਸ

Monday, Jun 08, 2020 - 12:36 AM (IST)

ਕੋਰੋਨਾ ਨਾਲ ਨਜਿੱਠਣ ''ਚ ਫਾਡੀ ਸਾਬਤ ਹੋ ਰਹੀ ਦਿੱਲੀ ਸਰਕਾਰ : ਕਾਂਗਰਸ

 

ਨਵੀਂ ਦਿੱਲੀ (ਯੂ.ਐੱਨ.ਆਈ.) : ਕਾਂਗਰਸ ਨੇ ਕਿਹਾ ਕਿ ਦਿੱਲੀ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਣ ਕਾਰਣ ਉਨ੍ਹਾਂ ਲਈ ਹਸਪਤਾਲ ਘੱਟ ਪੈ ਰਹੇ ਹਨ ਅਤੇ ਦਿੱਲੀ ਸਰਕਾਰ ਕੋਰੋਨਾ ਦੀ ਇਸ ਲੜਾਈ 'ਚ ਫਾਡੀ ਸਾਬਤ ਹੋ ਰਹੀ ਹੈ ਜਿਸ ਨਾਲ ਆਉਣ ਵਾਲੇ ਸਮੇਂ 'ਚ ਸੰਕਟ ਹੋਰ ਡੂੰਘਾ ਜਾਵੇਗਾ।

ਕਾਂਗਰਸ ਦੇ ਬੁਲਾਰੇ ਅਜੇ ਮਾਕਨ ਨੇ ਇਥੇ ਵਿਸ਼ੇਸ਼ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਦਿੱਲੀ 'ਚ ਕੋਰੋਨਾ ਕਿਸ ਤਰ੍ਹਾਂ ਨਾਲ ਫੈਲ ਰਿਹਾ ਹੈ, ਇਸ ਦਾ ਅਨੁਮਾਨ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਦੇਸ਼ 'ਚ ਕੋਰੋਨਾ ਦੇ ਪਾਜ਼ੇਟਿਵ ਮਰੀਜ਼ਾਂ ਦੀ ਦਰ ਦਿੱਲੀ 'ਚ ਸਭ ਤੋਂ ਜ਼ਿਆਦਾ ਅਤੇ ਉਸ ਮਹਾਮਾਰੀ ਨਾਲ ਠੀਕ ਹੋਣ ਵਾਲੇ ਲੋਕਾਂ ਦੀ ਦਰ ਸਭ ਤੋਂ ਘੱਟ ਹੈ। ਦਿੱਲੀ ਸਰਕਾਰ ਨੇ ਇਸ ਮਹਾਮਾਰੀ ਨਾਲ ਲੜਨ ਦੀ ਕੋਈ ਤਿਆਰੀ ਤੱਕ ਨਹੀਂ ਕੀਤੀ ਹੈ। ਇਸ ਦੀ ਪੋਲ ਦਿੱਲੀ ਦੇ ਹਸਪਤਾਲਾਂ ਦੀ ਸਥਿਤੀ ਨੇ ਖੋਲ੍ਹ ਦਿੱਤੀ ਹੈ।


author

Karan Kumar

Content Editor

Related News