ਕੋਰੋਨਾ ਨਾਲ ਹੋਈ ਅਧਿਆਪਕਾ ਦੀ ਮੌਤ, ਦਿੱਲੀ ਸਰਕਾਰ ਪਰਿਵਾਰ ਨੂੰ ਦੇਵੇਗੀ ਇਕ ਕਰੋੜ
Tuesday, May 12, 2020 - 03:34 PM (IST)

ਨਵੀਂ ਦਿੱਲੀ- ਦਿੱਲੀ ਸਰਕਾਰ ਉੱਤਰੀ ਦਿੱਲੀ ਨਗਰ ਨਿਗਮ 'ਚ ਠੇਕੇ 'ਤੇ ਕੰਮ ਕਰ ਵਾਲੀ ਅਧਿਆਪਕਾ ਦੇ ਪਰਿਵਾਰ ਨੂੰ ਇਕ ਕਰੋੜ ਦੀ ਸਨਮਾਨ ਰਾਸ਼ੀ ਦੇਵੇਗੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ। ਮ੍ਰਿਤਕ ਅਧਿਆਪਕਾ ਕੋਰੋਨਾ ਯੋਧਾ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਦੇ ਰਹੀ ਸੀ।
ਕੇਜਰੀਵਾਲ ਨੇ ਕਿਹਾ,''ਨਿਗਮ ਦੇ ਸਕੂਲ 'ਚ ਠੇਕੇ 'ਤੇ ਕੰਮ ਕਰਨ ਵਾਲੀ ਅਧਿਆਪਕਾ ਸ਼੍ਰੀਮਤੀ ਬੈਕਾਲੀ ਜੀ ਨੂੰ ਸਰਕਾਰੀ ਸਕੂਲ 'ਚ ਖਾਣਾ ਵੰਡਣ ਦੌਰਾਨ ਕੋਰੋਨਾ ਹੋ ਗਿਆ, ਜਿਸ ਕਾਰਨ 4 ਮਈ ਨੂੰ ਉਨਾਂ ਦਾ ਦਿਹਾਂਤ ਹੋ ਗਿਆ। ਭਗਵਾਨ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਣ। ਦਿੱਲੀ ਸਰਕਾਰ ਉਨ੍ਹਾਂ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਸਨਮਾਨਜਨਕ ਰਾਸ਼ੀ ਦੇਵੇਗੀ।'' ਦੱਸਣਯੋਗ ਹੈ ਕਿ ਮ੍ਰਿਤਕਾਂ ਦੇ ਪਤੀ ਦੀ ਵੀ ਪਿਛਲੇ ਮਹੀਨੇ ਕੋਰੋਨਾ ਨਾਲ ਮੌਤ ਹੋ ਗਈ ਸੀ। ਉਨਾਂ ਦੇ 2 ਛੋਟੇ ਬੱਚੇ ਹਨ।