Breaking News: ਸੰਸਦ 'ਚ ਦਿੱਲੀ ਸੇਵਾ ਬਿੱਲ ਪਾਸ ਹੋਣ ਤੋਂ ਬਾਅਦ ਪਹਿਲੀ ਵਾਰ ਬੁਲਾਇਆ ਗਿਆ ਵਿਧਾਨ ਸਭਾ ਸੈਸ਼ਨ

Wednesday, Aug 09, 2023 - 05:30 AM (IST)

Breaking News: ਸੰਸਦ 'ਚ ਦਿੱਲੀ ਸੇਵਾ ਬਿੱਲ ਪਾਸ ਹੋਣ ਤੋਂ ਬਾਅਦ ਪਹਿਲੀ ਵਾਰ ਬੁਲਾਇਆ ਗਿਆ ਵਿਧਾਨ ਸਭਾ ਸੈਸ਼ਨ

ਨਵੀਂ ਦਿੱਲੀ : ਬੀਤੇ ਦਿਨ ਰਾਜ ਸਭਾ 'ਚ ਦਿੱਲੀ ਸੇਵਾ ਬਿੱਲ 'ਤੇ ਹੋਈ ਚਰਚਾ ਦਾ ਜਵਾਬ ਦਿੰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਵਿਧਾਨ ਸਭਾ 'ਤੇ ਹਮਲਾ ਬੋਲਿਆ ਸੀ। ਅਮਿਤ ਸ਼ਾਹ ਨੇ ਕਿਹਾ ਸੀ ਕਿ ਦਿੱਲੀ ਵਿਧਾਨ ਸਭਾ 'ਚ ਸੈਸ਼ਨ ਹੀ ਨਹੀਂ ਬੁਲਾਇਆ ਜਾਂਦਾ। ਇਹ ਦੇਸ਼ ਦੀ ਅਜਿਹੀ ਵਿਧਾਨ ਸਭਾ ਹੈ, ਜਿੱਥੇ ਸੈਸ਼ਨ ਕਦੇ ਖਤਮ ਹੀ ਨਹੀਂ ਹੁੰਦਾ। ਸ਼ਾਹ ਦੇ ਬਿਆਨ ਤੋਂ ਇਕ ਦਿਨ ਬਾਅਦ ਦਿੱਲੀ ਸਰਕਾਰ ਨੇ 16 ਅਗਸਤ ਨੂੰ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਹੈ।

ਇਹ ਵੀ ਪੜ੍ਹੋ : ਥਾਈਲੈਂਡ ਦੇ ਰਾਜੇ ਦਾ ਬੇਟਾ 27 ਸਾਲ ਬਾਅਦ ਪਰਤਿਆ ਦੇਸ਼, ਲੋਕਾਂ 'ਚ ਖੁਸ਼ੀ ਦੀ ਲਹਿਰ

ਸੰਸਦ 'ਚ ਦਿੱਲੀ ਸੇਵਾ ਬਿੱਲ ਪਾਸ ਹੋਣ ਤੋਂ ਬਾਅਦ ਪਹਿਲੀ ਵਾਰ ਸੈਸ਼ਨ ਬੁਲਾਇਆ ਗਿਆ ਹੈ। ਸੈਸ਼ਨ ਲਈ ਸਾਰੇ ਵਿਧਾਇਕਾਂ ਨੂੰ ਪੱਤਰ ਲਿਖ ਕੇ 16 ਅਗਸਤ ਨੂੰ ਸਵੇਰੇ 11 ਵਜੇ ਸਦਨ ਦੀ ਮੀਟਿੰਗ ਵਿੱਚ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਪੱਤਰ 'ਚ ਕਿਹਾ ਗਿਆ ਹੈ ਕਿ ਵਿਧਾਨ ਸਭਾ ਦੇ ਚੌਥੇ ਸੈਸ਼ਨ ਦੇ ਦੂਜੇ ਭਾਗ ਦੀ ਮੀਟਿੰਗ ਸਪੀਕਰ ਵੱਲੋਂ 17 ਅਪ੍ਰੈਲ 2023 ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਸੀ।

PunjabKesari

ਇਹ ਵੀ ਪੜ੍ਹੋ : 'ਖਾਲਿਸਤਾਨ ਜ਼ਿੰਦਾਬਾਦ' ਦਾ ਨਾਅਰਾ ਲਿਖਣ ਵਾਲੇ 2 ਦੋਸ਼ੀਆਂ 'ਤੇ ਚਲਾਇਆ ਜਾਵੇਗਾ ਮੁਕੱਦਮਾ

ਦੱਸ ਦਈਏ ਕਿ ਕੱਲ੍ਹ ਯਾਨੀ ਸੋਮਵਾਰ ਨੂੰ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਦਿੱਲੀ ਦੇਸ਼ ਦੀ ਇਕੋ-ਇਕ ਵਿਧਾਨ ਸਭਾ ਹੈ, ਜਿਸ ਦਾ ਕੋਈ ਸੈਸ਼ਨ ਹੀ ਨਹੀਂ ਬੁਲਾਇਆ ਜਾਂਦਾ। ਉਨ੍ਹਾਂ ਕਿਹਾ ਕਿ 2020 ਵਿੱਚ ਦਿੱਲੀ ਵਿਧਾਨ ਸਭਾ ਦਾ ਸਿਰਫ਼ ਇਕ ਸੈਸ਼ਨ ਬੁਲਾਇਆ ਗਿਆ ਸੀ, ਜਿਸ ਵਿੱਚ 5 ਮੀਟਿੰਗਾਂ ਹੋਈਆਂ ਸਨ। 2021 'ਚ ਸਿਰਫ ਇਕ ਬਜਟ ਸੈਸ਼ਨ ਬੁਲਾਇਆ ਗਿਆ ਸੀ, ਜਿਸ ਵਿੱਚ 4 ਬੈਠਕਾਂ ਹੋਈਆਂ ਸਨ, 2022 'ਚ ਵੀ ਇਕ ਬਜਟ ਸੈਸ਼ਨ ਬੁਲਾਇਆ ਗਿਆ ਸੀ ਅਤੇ ਫਿਰ 2023 'ਚ ਵੀ ਹੁਣ ਤੱਕ ਸਿਰਫ ਇਕ ਬਜਟ ਸੈਸ਼ਨ ਬੁਲਾਇਆ ਗਿਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News