ਦਿੱਲੀ ਦੇ ਅਕਸ਼ਰਧਾਮ ਮੈਟਰੋ ਸਟੇਸ਼ਨ ਦੀ ਛੱਤ ’ਤੇ ਚੜ੍ਹ ਕੇ ਕੁੜੀ ਨੇ ਮਾਰੀ ਛਾਲ

Thursday, Apr 14, 2022 - 03:25 PM (IST)

ਦਿੱਲੀ ਦੇ ਅਕਸ਼ਰਧਾਮ ਮੈਟਰੋ ਸਟੇਸ਼ਨ ਦੀ ਛੱਤ ’ਤੇ ਚੜ੍ਹ ਕੇ ਕੁੜੀ ਨੇ ਮਾਰੀ ਛਾਲ

ਨਵੀਂ ਦਿੱਲੀ- ਦਿੱਲੀ ਦੇ ਅਕਸ਼ਰਧਾਮ ਮੈਟਰੋ ਸਟੇਸ਼ਨ ’ਤੇ ਅੱਜ ਯਾਨੀ ਕਿ ਵੀਰਵਾਰ ਨੂੰ ਉਸ ਸਮੇਂ ਭਾਜੜ ਵਾਲਾ ਮਾਹੌਲ ਬਣ ਗਿਆ, ਜਦੋਂ ਇਕ ਕੁੜੀ ਨੇ ਸਟੇਸ਼ਨ ਦੀ ਛੱਤ ’ਤੇ ਚੜ੍ਹ ਕੇ ਛਾਲ ਮਾਰ ਦਿੱਤੀ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ CISF ਦੇ ਜਵਾਨਾਂ ਨੇ ਕੁੜੀ ਦੀ ਜਾਨ ਬਚਾ ਲਈ ਹੈ। ਦੱਸ ਦੇਈਏ ਕਿ ਅੱਜ ਸਵੇਰੇ ਕਰੀਬ 7.28 ਵਜੇ ਅਕਸ਼ਰਧਾਮ ਮੈਟਰੋ ਸਟੇਸ਼ਨ ’ਤੇ CISF  ਦੇ ਜਵਾਨ ਨੇ ਵੇਖਿਆ ਕਿ ਇਕ ਕੁੜੀ ਛੱਤ ’ਤੇ ਚੜ੍ਹੀ ਹੋਈ ਹੈ ਅਤੇ ਉੱਥੋਂ ਛਾਲ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ: ਭੈਣ ਦੇ ਪ੍ਰੇਮ ਸਬੰਧ ਨਾ ਸਹਾਰ ਸਕਿਆ ਭਰਾ, ਕੁਹਾੜੀ ਨਾਲ ਵੱਢ ਦਿੱਤੀ ਦਰਦਨਾਕ ਮੌਤ

PunjabKesari

CISF ਦੇ ਜਵਾਨਾਂ ਨੇ ਤੁਰੰਤ ਕੁੜੀ ਨੂੰ ਉੱਥੋਂ ਉਤਰਨ ਲਈ ਕਿਹਾ। ਉਸ ਨੂੰ ਬਹੁਤ ਸਮਝਾਇਆ ਕਿ ਹੇਠਾਂ ਉਤਰਨ ਕੇ ਆਵੇ ਪਰ ਕੁੜੀ ਛੱਤ ਤੋਂ ਹੇਠਾਂ ਉਤਰਨ ਨੂੰ ਰਾਜ਼ੀ ਨਹੀਂ ਹੋਈ। ਕੁੜੀ ਦੀ ਇਸ ਹਰਕਤ ਨੂੰ ਵੇਖ ਕੇ ਜਵਾਨਾਂ ਨੇ ਬਹੁਤ ਹੀ ਸੂਝ-ਬੂਝ ਨਾਲ ਕੰਮ ਲਿਆ। ਜਵਾਨਾਂ ਨੇ ਕੁੜੀ ਨੂੰ ਗੱਲਾਂ ’ਚ ਉਲਝਾ ਲਿਆ।ਇਸ ਦੌਰਾਨ ਕੁਝ ਜਵਾਨ ਹੇਠਾਂ ਦਰੀ ਅਤੇ ਕੰਬਲ ਲੈ ਕੇ ਖੜ੍ਹੇ ਹੋ ਗਏ, ਤਾਂ ਕਿ ਜੇਕਰ ਕੁੜੀ ਹੇਠਾਂ ਛਾਲ ਮਾਰਦੀ ਹੈ ਤਾਂ ਉਸ ਨੂੰ ਬਚਾਇਆ ਜਾ ਸਕੇ। 

ਇਹ ਵੀ ਪੜ੍ਹੋ: MSP ’ਤੇ ਕਮੇਟੀ ਗਠਨ ਨੂੰ ਲੈ ਕੇ ਖੇਤੀਬਾੜੀ ਮੰਤਰੀ ਦਾ ਦਾਅਵਾ, ਕਿਹਾ- ਕਿਸਾਨਾਂ ਨੇ ਅਜੇ ਤੱਕ ਨਹੀਂ ਦਿੱਤੇ ਨਾਂ

PunjabKesari

ਇਸ ਦੇ ਨਾਲ ਹੀ ਜਵਾਨਾਂ ਨੇ ਸਥਾਨਕ ਪੁਲਸ ਅਤੇ ਐਂਬੂਲੈਂਸ ਨੂੰ ਵੀ ਬੁਲਾ ਲਿਆ। ਜਵਾਨਾਂ ਨੇ ਕੁੜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕੁੜੀ ਨੇ ਉਨ੍ਹਾਂ ਦੀ ਗੱਲ ਨਹੀਂ ਮੰਨੀ ਅਤੇ ਉੱਥੋਂ ਛਾਲ ਮਾਰ ਦਿੱਤੀ। ਕੁੜੀ ਦੇ ਪੈਰਾਂ ਅਤੇ ਸਰੀਰ ਦੇ ਕੁਝ ਹਿੱਸਿਆਂ ’ਤੇ ਸੱਟਾਂ ਲੱਗੀਆਂ ਹਨ। ਕੁੜੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਅਤੇ ਉਸ ਦੀ ਹਾਲਤ ਫ਼ਿਲਹਾਲ ਠੀਕ ਹੈ। ਹੁਣ ਸਥਾਨਕ ਪੁਲਸ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖ਼ਰਕਾਰ ਕੁੜੀ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕਿਉਂ ਕੀਤੀ।

ਇਹ ਵੀ ਪੜ੍ਹੋ: ਅਮਰਨਾਥ ਯਾਤਰਾ : ਇਸ ਵਾਰ ਪੂਰਨ ਆਕਾਰ ’ਚ ਸ਼ਰਧਾਲੂਆਂ ਨੂੰ ਦਰਸ਼ਨ ਦੇਣਗੇ ਬਾਬਾ ਬਰਫਾਨੀ


author

Tanu

Content Editor

Related News