ਦਿੱਲੀ 'ਚ ਬੇਖ਼ੌਫ਼ ਬਦਮਾਸ਼, ਕੁੜੀ ਨੂੰ ਜ਼ਬਰਨ ਕਾਰ ਅੰਦਰ ਖਿੱਚਣ ਦੀ ਕੋਸ਼ਿਸ਼, ਦਿੱਤੀ ਤੇਜ਼ਾਬ ਹਮਲੇ ਦੀ ਧਮਕੀ

Wednesday, Jan 04, 2023 - 12:40 PM (IST)

ਦਿੱਲੀ 'ਚ ਬੇਖ਼ੌਫ਼ ਬਦਮਾਸ਼, ਕੁੜੀ ਨੂੰ ਜ਼ਬਰਨ ਕਾਰ ਅੰਦਰ ਖਿੱਚਣ ਦੀ ਕੋਸ਼ਿਸ਼, ਦਿੱਤੀ ਤੇਜ਼ਾਬ ਹਮਲੇ ਦੀ ਧਮਕੀ

ਨਵੀਂ ਦਿੱਲੀ (ਵਾਰਤਾ)- ਦਿੱਲੀ ਦੇ ਪਾਂਡਵ ਨਗਰ 'ਚ ਇਕ ਵਿਅਕਤੀ ਨੇ 19 ਸਾਲਾ ਇਕ ਕੁੜੀ ਨੂੰ ਆਪਣੀ ਕਾਰ 'ਚ ਖਿੱਚਣ ਦੀ ਕੋਸ਼ਿਸ਼ ਕੀਤੀ, ਜਿਸ 'ਚ ਉਹ ਜ਼ਖ਼ਮੀ ਹੋ ਗਈ। ਪੁਲਸ ਨੇ ਬੁੱਧਵਾਰ ਨੂੰ ਕਿਹਾ ਕਿ ਫਰਾਰ ਦੋਸ਼ੀ ਦੀ ਤਲਾਸ਼ ਕਰ ਹੀ ਹੈ। ਇਸ ਤੋਂ ਪਹਿਲਾਂ ਸੂਤਰਾਂ ਨੇ ਦੱਸਿਆ ਸੀ ਕਿ ਦੋਸ਼ੀਆਂ ਨੇ ਕੁੜੀ ਨੂੰ ਕਾਰ 'ਚ ਬੈਠਣ ਤੋਂ ਮਨ੍ਹਾ ਕਰਨ 'ਤੇ ਤੇਜ਼ਾਬ ਨਾਲ ਹਮਲਾ ਕਰਨ ਦੀ ਵੀ ਧਮਕੀ ਦਿੱਤੀ ਸੀ। ਪੁਲਸ ਡਿਪਟੀ ਕਮਿਸ਼ਨਰ (ਪੂਰਬ) ਅੰਮ੍ਰਿਤਾ ਗੁਗੁਲੋਥ ਨੇ ਕਿਹਾ ਕਿ ਪਾਂਡਵ ਨਗਰ ਪੁਲਸ ਥਾਣੇ 'ਚ ਪ੍ਰਾਪਤ ਇਕ ਸ਼ਿਕਾਇਤ 'ਚ ਦੋਸ਼ ਲਗਾਇਆ ਹੈ ਕਿ ਸ਼ਸ਼ੀ ਗਾਰਡਨ ਵਾਸੀ 27 ਸਾਲਾ ਯਗੇਂਦਰ ਯਾਦਵ, ਜੋ ਕਰਿਆਨਾ ਦੀ ਦੁਕਾਨ ਚਲਾਉਂਦਾ ਹੈ ਨੇ ਪੀੜਤਾ ਨੂੰ ਧਮਕੀ ਵੀ ਦਿੱਤੀ ਸੀ। ਉਸ ਦੇ ਗੁਆਂਢੀ ਨੇ ਕਿਹਾ ਕਿ ਜੇਕਰ ਉਹ ਉਸ ਨਾਲ ਵਿਆਹ ਨਹੀਂ ਕਰਦੀ ਹੈ ਤਾਂ ਉਹ ਉਸ 'ਤੇ ਤੇਜ਼ਾਬ ਸੁੱਟ ਦੇਵੇਗਾ।

PunjabKesari

ਗੁਗੁਲੋਥ ਨੇ ਕਿਹਾ,''ਇਕ ਜਨਵਰੀ ਨੂੰ ਸ਼ਿਕਾਇਤ ਦੇ ਆਧਾਰ 'ਤੇ, ਧਾਰਾ 341 (ਗਲਤ ਤਰੀਕੇ ਨਾਲ ਰੋਕਣਾ), 506 (ਅਪਰਾਧਕ ਧਮਕੀ) ਦੇ ਅਧੀਨ ਐੱਫ.ਆਈ.ਆਰ. ਤੁਰੰਤ ਦਰਜ ਕੀਤੀ ਗਈ ਸੀ।'' ਮੈਜਿਸਟ੍ਰੇਟ ਵਲੋਂ ਪੀੜਤਾ ਦਾ ਬਿਆਨ ਐੱਫ.ਆਈ.ਆਰ. ਲਈ ਅਪਰਾਧਕ ਪ੍ਰਕਿਰਿਆ ਕੋਡ (ਸੀ.ਆਰ.ਪੀ.ਸੀ.) ਦੀ ਧਾਰਾ 164 ਦੇ ਅਧੀਨ ਦਰਜ ਕੀਤਾ ਗਿਆ ਸੀ ਅਤੇ ਧਾਰਾ 354-ਬੀ (ਕਿਸੇ ਵੀ ਔਰਤ 'ਤੇ ਅਪਰਾਧਕ ਜ਼ੋਰ ਦਾ ਪ੍ਰਯੋਗ ਜਾਂ ਇਸ ਤਰ੍ਹਾਂ ਦੇ ਕੰਮ ਨੂੰ ਨਿਵਸਤਰ ਕਰਨ ਦੇ ਇਰਾਦੇ ਨਾਲ ਉਕਸਾਉਣਾ) ਅਤੇ 354-ਡੀ (ਪਿੱਛਾ ਕਰਨਾ) ਜੋੜਿਆ ਗਿਆ ਸੀ। ਅਧਿਕਾਰੀ ਨੇ ਕਿਹਾ,''ਦੋਸ਼ੀ ਅਤੇ ਪੀੜਤਾ ਇਕ-ਦੂਜੇ ਨੂੰ ਜਾਣਦੇ ਹਨ। ਫਰਾਰ ਦੋਸ਼ੀ ਦੀ ਗ੍ਰਿਫ਼ਤਾਰੀ ਦੀ ਕੋਸ਼ਿਸ਼ ਜਾਰੀ ਹੈ।'' ਘਟਨਾ ਤੋਂ ਬਾਅਦ ਕੁੜੀ ਦਾ ਇਲਾਜ ਕੀਤਾ ਗਿਆ।

ਇਹ ਵੀ ਪੜ੍ਹੋ : ਕੰਝਾਵਲਾ ਕਾਂਡ 'ਤੇ ਭੜਕੀ ਸਵਾਤੀ ਮਾਲੀਵਾਲ, ਕਿਹਾ- ਅੰਜਲੀ ਬਾਰੇ ਬਕਵਾਸ ਕਰ ਰਹੀ ਸਹੇਲੀ, ਹੋਵੇ ਜਾਂਚ


author

DIsha

Content Editor

Related News