ਦਿੱਲੀ ਹੋ ਗਈ ਸ਼ਰਮਸਾਰ ! ਘਰੋਂ ਬਰਫ਼ ਲੈਣ ਗਈ ਕੁੜੀ ਨਾਲ ਹੋਈ ਦਰਿੰਦਗੀ, ਸੂਟਕੇਸ ''ਚੋਂ ਮਿਲੀ ਲਾਸ਼

Sunday, Jun 08, 2025 - 12:37 PM (IST)

ਦਿੱਲੀ ਹੋ ਗਈ ਸ਼ਰਮਸਾਰ ! ਘਰੋਂ ਬਰਫ਼ ਲੈਣ ਗਈ ਕੁੜੀ ਨਾਲ ਹੋਈ ਦਰਿੰਦਗੀ, ਸੂਟਕੇਸ ''ਚੋਂ ਮਿਲੀ ਲਾਸ਼

ਨਵੀਂ ਦਿੱਲੀ- ਰਾਜਧਾਨੀ ਦਿੱਲੀ ਤੋਂ ਇਕ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਦਿਆਲਪੁਰ ਇਲਾਕੇ 'ਚ ਇੱਕ 9 ਸਾਲ ਦੀ ਬੱਚੀ ਨਾਲ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਗਈਆਂ ਹਨ। ਮਾਸੂਮ ਕੁੜੀ ਦੀ ਲਾਸ਼ ਇੱਕ ਫਲੈਟ ਵਿੱਚ ਪਏ ਸੁਟਕੇਸ 'ਚੋਂ ਬਰਾਮਦ ਹੋਈ ਹੈ, ਜਿਸ ਨੂੰ ਦੇਖ ਹਰ ਕਿਸੇ ਦੀ ਰੂਹ ਕੰਬ ਗਈ। 

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੱਚੀ ਆਪਣੇ ਘਰੋਂ ਬਰਫ਼ ਲੈਣ ਗਈ ਸੀ, ਪਰ ਕਾਫ਼ੀ ਸਮਾਂ ਬੀਤ ਜਾਣ ਬਾਅਦ ਵੀ ਉਹ ਘਰ ਵਾਪਸ ਨਹੀਂ ਪਰਤੀ। ਬੱਚੀ ਵਾਪਸ ਨਾ ਆਈ ਤਾਂ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਲੱਭਣ ਨਿਕਲੇ। ਇਸ ਦੌਰਾਨ ਉਹ ਇੱਕ ਨੇੜਲੇ ਖਾਲੀ ਫਲੈਟ 'ਚ ਪਹੁੰਚੇ, ਜਿਸ ਦਾ ਗੇਟ ਬੰਦ ਸੀ। ਜਦੋਂ ਫਲੈਟ ਦਾ ਤਾਲਾ ਤੋੜਿਆ ਗਿਆ ਤਾਂ ਉਸ ਦੇ ਅੰਦਰੋਂ ਇੱਕ ਸੂਟਕੇਸ ਮਿਲਿਆ, ਜਿਸ ਵਿੱਚ ਬੱਚੀ ਬੇਹੋਸ਼ੀ ਦੀ ਹਾਲਤ ਵਿੱਚ ਪਈ ਸੀ।

ਇਹ ਵੀ ਪੜ੍ਹੋ- ਤੜਕੇ 4 ਵਜੇ ਉੱਠ ਸੁੱਤੀ ਪਈ ਘਰਵਾਲੀ ਦੀ ਕਹੀ ਨਾਲ ਲਾਹ ਸੁੱਟੀ ਧੌਣ, ਮਗਰੋਂ ਆਪੇ ਫ਼ੋਨ ਕਰ ਪੁਲਸ ਨੂੰ...

ਬੱਚੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਦੇ ਅਨੁਸਾਰ ਬੱਚੀ ਨਾਲ ਪਹਿਲਾਂ ਜਬਰ-ਜਨਾਹ ਹੋਇਆ ਅਤੇ ਫਿਰ ਉਸ ਦੀ ਕਤਲ ਕਰ ਦਿੱਤਾ ਗਿਆ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਲਈ 6 ਵਿਸ਼ੇਸ਼ ਟੀਮਾਂ ਬਣਾਈਆਂ ਹਨ। ਸ਼ੱਕੀ ਲੋਕਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਨਜ਼ਦੀਕੀ ਇਲਾਕਿਆਂ ਵਿੱਚ ਜਾਂਚ ਤੇਜ਼ ਕਰ ਦਿੱਤੀ ਗਈ ਹੈ।

ਇਸ ਘਟਨਾ ਨੇ ਸਾਰੇ ਸ਼ਹਿਰ ਦੇ ਲੋਕਾਂ 'ਚ ਗੁੱਸਾ ਭਰ ਦਿੱਤਾ ਹੈ। ਲੋਕਾਂ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਤੇ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੀ ਅਪੀਲ ਕੀਤੀ ਜਾ ਰਹੀ ਹੈ, ਤਾਂ ਜੋ ਅੱਗੇ ਤੋਂ ਕੋਈ ਵੀ ਅਜਿਹਾ ਗੰਦਾ ਕੰਮ ਕਰਨ ਤੋਂ ਪਹਿਲਾਂ 100 ਵਾਰ ਸੋਚੇ। 

ਇਹ ਵੀ ਪੜ੍ਹੋ- ਚਾਈਂ-ਚਾਈਂ ਲੈ ਕੇ ਗਿਆ ਸੀ ਬਾਰਾਤ, ਪਿੰਡ ਵਾਲਿਆਂ ਨੇ ਕੁੱਟ-ਕੁੱਟ ਮਾਰ'ਤਾ ਲਾੜਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News