ਦਿੱਲੀ : ਪਟਪੜਗੰਜ ਦੀ ਫੈਕਟਰੀ ''ਚ ਲੱਗੀ ਅੱਗ, ਇਕ ਵਿਅਕਤੀ ਦੀ ਮੌਤ
Thursday, Jan 09, 2020 - 08:16 AM (IST)

ਦਿੱਲੀ, (ਏਜੰਸੀ)— ਪੂਰਬੀ ਦਿੱਲੀ ਦੇ ਪਟਪੜਗੰਜ ਇੰਡਸਟ੍ਰੀਅਲ ਏਰੀਏ ਦੀ ਇਕ ਫੈਕਟਰੀ 'ਚ ਅੱਗ ਲੱਗ ਗਈ। ਫਾਇਰ ਫਾਈਟਰਜ਼ ਦੀਆਂ 30 ਗੱਡੀਆਂ ਇੱਥੇ ਮੌਜੂਦ ਹਨ। ਫਾਇਰ ਫਾਈਟਰਜ਼ ਨੇ ਦੱਸਿਆ ਕਿ ਇਕ ਵਿਅਕਤੀ ਨੂੰ ਫੈਕਟਰੀ 'ਚੋਂ ਬਾਹਰ ਕੱਢ ਕੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਪਰ ਉੱਥੇ ਉਸ ਨੇ ਦਮ ਤੋੜ ਦਿੱਤਾ। ਇਸ ਫੈਕਟਰੀ 'ਚ ਪ੍ਰਿੰਟਿੰਗ ਦਾ ਕੰਮ ਹੁੰਦਾ ਸੀ।
ਪਟਪੜਗੰਜ ਪੂਰਬੀ ਦਿੱਲੀ ਦਾ ਉਦਯੋਗਿਕ ਇਲਾਕਾ ਹੈ। ਆਨੰਦ ਬਿਹਾਰ ਨਾਲ ਲੱਗਦੇ ਇਸ ਇਲਾਕੇ 'ਚ ਕਈ ਉਦਯੋਗਿਕ ਯੁਨਿਟ ਹਨ। ਇੱਥੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਕੰਮ ਕਰਦੇ ਹਨ। ਕਈ ਛੋਟੀਆਂ-ਵੱਡੀਆਂ ਫੈਕਟਰੀਆਂ 'ਚ ਇੱਥੇ ਇਕ ਦਿਨ-ਰਾਤ ਕੰਮ ਹੁੰਦਾ ਹੈ। ਵੀਰਵਾਰ ਸਵੇਰੇ ਅਚਾਨਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਪੁਲਸ ਜਾਂਚ ਕਰ ਰਹੀ ਹੈ, ਓਧਰ ਫਾਇਰ ਫਾਈਟਰਜ਼ ਦੀਆਂ ਗੱਡੀਆਂ ਅੱਗ 'ਤੇ ਕਾਬੂ ਪਾਉਣ ਲਈ ਕੋਸ਼ਿਸ਼ਾਂ ਕਰ ਰਹੀਆਂ ਹਨ।