ਦਿੱਲੀ ਚੋਣਾਂ 2020:ਕਾਂਗਰਸ ਉਮੀਦਵਾਰ ਅਲਕਾ ਲਾਂਬਾ ਨੇ AAP ਵਰਕਰ ਨੂੰ ਮਾਰਿਆ ਥੱਪੜ

Saturday, Feb 08, 2020 - 11:30 AM (IST)

ਦਿੱਲੀ ਚੋਣਾਂ 2020:ਕਾਂਗਰਸ ਉਮੀਦਵਾਰ ਅਲਕਾ ਲਾਂਬਾ ਨੇ AAP ਵਰਕਰ ਨੂੰ ਮਾਰਿਆ ਥੱਪੜ

ਨਵੀਂ ਦਿੱਲੀ—ਦਿੱਲੀ ਦੇ ਚਾਂਦਨੀ ਚੌਕ ਸੀਟ ਤੋਂ ਕਾਂਗਰਸ ਦੀ ਉਮੀਦਵਾਰ ਅਲਕਾ ਲਾਂਬਾ ਨੇ ਆਮ ਆਦਮੀ ਪਾਰਟੀ ਦੇ ਇਕ ਵਰਕਰ ਨੂੰ ਥੱਪੜ ਮਾਰ ਦਿੱਤਾ ਹੈ, ਜਿਸ 'ਆਪ' ਵਰਕਰ ਦੇ ਨਾਲ ਬਦਸਲੂਕੀ ਹੋਈ ਹੈ, ਉਸ ਦਾ ਨਾਂ ਧਰਮੇਸ਼ ਹੈ। ਅਲਕਾ ਦਾ ਦੋਸ਼ ਹੈ ਕਿ ਉਸ ਸ਼ਖਸ ਨੇ ਉਨ੍ਹਾਂ ਦੇ ਬੇਟੇ ਖਿਲਾਫ ਇਤਰਾਜ਼ਯੋਗ ਟਿੱਪਣੀ ਕੀਤੀ। 

ਦਰਅਸਲ ਚਾਂਦਨੀ ਚੌਕ ਦੇ ਮਜਨੂੰ ਕੇ ਟਿੱਲੇ ਦੇ ਪੋਲਿੰਗ ਕੇਂਦਰ 126 ਤੋਂ 133 'ਤੇ ਅਲਕਾ ਲਾਂਬਾ ਅਤੇ 'ਆਪ' ਵਰਕਰ ਦੇ ਵਿਚਾਲੇ ਨੋਕ-ਝੋਕ ਹੋਈ। 

PunjabKesari

 

ਦੱਸਣਯੋਗ ਹੈ ਕਿ ਦਿੱਲੀ 'ਚ 70 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ। ਇਨ੍ਹਾਂ ਚੋਣਾਂ 'ਚ ਸੱਤਾਧਾਰੀ 'ਆਪ', ਭਾਜਪਾ ਤੇ ਕਾਂਗਰਸ ਮੁੱਖ ਤੌਰ 'ਤੇ ਮੈਦਾਨ 'ਚ ਹਨ। 


author

Iqbalkaur

Content Editor

Related News