ਦੇਸ਼ ਭਰ 'ਚ ਈਦ ਦੀਆਂ ਰੌਣਕਾਂ, ਜਾਮਾ ਮਸੀਤ 'ਚ ਅਦਾ ਕੀਤੀ ਗਈ 'ਈਦ ਦੀ ਨਮਾਜ਼'

08/01/2020 1:57:37 PM

ਨਵੀਂ ਦਿੱਲੀ— ਦੇਸ਼ ਭਰ 'ਚ ਅੱਜ ਯਾਨੀ ਕਿ ਸ਼ਨੀਵਾਰ ਨੂੰ ਈਦ-ਉਲ-ਅਜ਼ਹਾ ਯਾਨੀ ਕਿ ਬਕਰੀਦ ਦੀਆਂ ਰੌਣਕਾਂ ਹਨ। ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦੇਸ਼ 'ਚ ਕਈ ਮਸੀਤਾਂ 'ਚ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਵਾਰ ਈਦ ਦਾ ਇਹ ਮੌਕਾ ਕੋਰੋਨਾ ਵਾਇਰਸ ਕਾਲ ਵਿਚ ਆਇਆ ਹੈ। ਇਸ ਵਜ੍ਹਾਂ ਕਰ ਕੇ ਨਮਾਜ਼ ਪੜ੍ਹਦੇ ਸਮੇਂ ਵੀ ਲੋਕਾਂ ਨੇ ਸਾਵਧਾਨੀ ਵਰਤੀ। ਦਿੱਲੀ ਸਥਿਤੀ ਜਾਮਾ ਮਸੀਤ 'ਤੇ ਨਮਾਜ਼ ਅਦਾ ਕੀਤੀ ਗਈ। ਇਸ ਦੌਰਾਨ ਲੋਕਾਂ ਦੇ ਚਿਹਰਿਆਂ 'ਤੇ ਖੁਸ਼ੀ ਵੇਖੀ ਗਈ।

PunjabKesari
ਕੋਰੋਨਾ ਆਫ਼ਤ ਦੇ ਚੱਲਦੇ ਜਾਮਾ ਮਸੀਤ ਵਿਚ ਨਮਾਜ਼ ਅਦਾ ਕਰਨ ਆਏ ਲੋਕਾਂ ਨੂੰ ਵਾਰ-ਵਾਰ ਮਸੀਤ ਪ੍ਰਸ਼ਾਸਨ ਨੇ ਪੂਰੀ ਦੂਰੀ ਬਣਾ ਕੇ ਨਮਾਜ਼ ਅਦਾ ਕਰਨ ਦੀ ਅਪੀਲ ਕੀਤੀ। ਜਾਮਾ ਮਸੀਤ 'ਚ ਤਾਇਨਾਤ ਪੁਲਸ ਮੁਲਾਜ਼ਮਾਂ ਨੇ ਥਰਮਲ ਸਕ੍ਰੀਨਿੰਗ ਕਰਨ ਤੋਂ ਬਾਅਦ ਹੀ ਲੋਕਾਂ ਨੂੰ ਮਸੀਤ ਅੰਦਰ ਜਾਣ ਦਿੱਤਾ। 

PunjabKesari
ਜਾਮਾ ਮਸੀਤ ਦੌਰਾਨ ਕਈ ਤਸਵੀਰਾਂ ਸਾਹਮਣੇ ਆਈਆਂ। ਕੁਝ ਲੋਕਾਂ ਨੇ ਮਸੀਤ ਦੀਆਂ ਪੌੜੀਆਂ 'ਤੇ ਬੈਠ ਕੇ ਨਮਾਜ਼ ਅਦਾ ਕੀਤੀ। ਇਸ ਦੌਰਾਨ ਲੋਕਾਂ ਦੇ ਚਿਹਰਿਆਂ 'ਤੇ ਮਾਸਕ ਨਜ਼ਰ ਆਏ। ਕੋਰੋਨਾ ਆਫ਼ਤ ਵਿਚ ਕੁਝ ਨਮਾਜ਼ੀ ਸਮਾਜਿਕ ਦੂਰੀ ਦਾ ਪਾਲਣ ਕਰਦੇ ਨਜ਼ਰ ਆਏ ਤਾਂ ਉੱਥੇ ਹੀ ਕੁਝ ਉਸ ਦਾ ਉਲੰਘਣ ਵੀ ਕਰਦੇ ਦਿੱਸੇ।

PunjabKesari

ਮਸੀਤ ਵਿਚ ਅੱਗੇ ਬੈਠੇ ਲੋਕ ਤਾਂ ਦੂਰੀ ਬਣਾ ਕੇ ਨਮਾਜ਼ ਅਦਾ ਕਰ ਰਹੇ ਸਨ ਪਰ ਪਿੱਛੇ ਬੈਠੇ ਲੋਕ ਬੇਹੱਦ ਨੇੜੇ ਬੈਠ ਕੇ ਨਮਾਜ਼ ਅਦਾ ਕਰਦੇ ਨਜ਼ਰ ਆਏ। 

PunjabKesari
ਦੱਸ ਦੇਈਏ ਕਿ ਈਦ-ਉਲ-ਫਿਤਰ ਤੋਂ ਬਾਅਦ ਈਦ-ਉਲ-ਅਜ਼ਹਾ ਯਾਨੀ ਕਿ ਬਕਰੀਦ ਮੁਸਲਮਾਨਾਂ ਦਾ ਦੂਜਾ ਸਭ ਤੋਂ ਵੱਡਾ ਤਿਉਹਾਰ ਹੈ। ਦੋਹਾਂ ਹੀ ਮੌਕੇ 'ਤੇ ਈਦਗਾਹ ਜਾ ਕੇ ਜਾਂ ਮਸੀਤਾਂ ਵਿਚ ਵਿਸ਼ੇਸ਼ ਨਮਾਜ਼ ਅਦਾ ਕੀਤੀ ਜਾਂਦੀ ਹੈ।

PunjabKesari

ਈਦ ਦੌਰਾਨ ਲੋਕਾਂ ਦੇ ਚਿਹਰਿਆਂ 'ਤੇ ਵੱਖਰੀ ਖੁਸ਼ੀ ਵੇਖੀ ਗਈ ਅਤੇ ਬੱਚੇ ਤਸਵੀਰਾਂ ਖਿਚਵਾਉਂਦੇ ਹੋਏ ਨਜ਼ਰ ਆਏ।

PunjabKesari

ਕੋਰੋਨਾ ਆਫ਼ਤ ਦੇ ਬਾਵਜੂਦ ਈਦ ਦੀ ਨਮਾਜ਼ ਅਦਾ ਕਰਨ ਲਈ ਵੱਡੀ ਗਿਣਤੀ 'ਚ ਲੋਕ ਜਾਮਾ ਮਸੀਤ 'ਚ ਇਕੱਠੇ ਹੋਏ ਅਤੇ ਸਾਰਿਆਂ ਨੇ ਬਹੁਤ ਹੀ ਅਦਬ ਨਾਲ ਈਦ ਦੀ ਨਮਾਜ਼ ਅਦਾ ਕੀਤੀ।

PunjabKesari


Tanu

Content Editor

Related News