ਹੁਣ ਵਿਆਹ ਸਮਾਰੋਹ ''ਚ ਸਿਰਫ਼ 50 ਮਹਿਮਾਨ, ਕੇਜਰੀਵਾਲ ਦੇ ਪ੍ਰਸਤਾਵ ''ਤੇ ਉੱਪ ਰਾਜਪਾਲ ਦੀ ਮੋਹਰ

Wednesday, Nov 18, 2020 - 01:31 PM (IST)

ਨਵੀਂ ਦਿੱਲੀ- ਦਿੱਲੀ 'ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦਰਮਿਆਨ ਬੁੱਧਵਾਰ ਨੂੰ ਉੱਪ ਰਾਜਪਾਲ ਨੇ ਕੇਜਰੀਵਾਲ ਸਰਕਾਰ ਨੇ ਵਿਆਹ ਸਮਾਰੋਹ 'ਚ ਸੀਮਿਤ ਮਹਿਮਾਨਾਂ ਦੇ ਸ਼ਾਮਲ ਹੋਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੰਗਲਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਨੇ ਪ੍ਰੈੱਸ ਕਾਨਫਰੰਸ ਨੇ ਦੱਸਿਆ ਸੀ ਕਿ ਦਿੱਲੀ ਸਰਕਾਰ ਨੇ ਉੱਪ ਰਾਜਪਾਲ ਨੂੰ ਵਿਆਹ ਸਮਾਰੋਹਾਂ 'ਚ 200 ਦੀ ਬਜਾਏ ਹੁਣ ਸਿਰਫ਼ 50 ਤੱਕ ਦੀ ਹੀ ਗਿਣਤੀ 'ਚ ਲੋਕਾਂ ਨੂੰ ਸ਼ਾਮਲ ਦੇਣ ਦੇ ਸੰਬੰਧ 'ਚ ਇਕ ਪ੍ਰਸਤਾਵ ਭੇਜਿਆ ਹੈ। ਕੇਜਰੀਵਾਲ ਨੇ ਕਿਹਾ ਸੀ ਕਿ ਹੁਣ ਉੱਪ ਰਾਜਪਾਲ ਅਨਿਲ ਬੈਜਲ ਨੂੰ ਪਹਿਲਾਂ ਦੇ ਆਦੇਸ਼ ਨੂੰ ਵਾਪਸ ਲੈਣ ਦੀ ਮਨਜ਼ੂਰੀ ਦੇਣ ਅਤੇ ਵਿਆਹ ਸਮਾਰੋਹਾਂ 'ਚ ਮਹਿਮਾਨਾਂ ਦੀ ਗਿਣਤੀ ਨੂੰ 200 ਦੀ ਜਗ੍ਹਾ 50 ਕਰਨ ਲਈ ਇਕ ਪ੍ਰਸਤਾਵ ਭੇਜਿਆ ਗਿਆ ਹੈ।''

ਇਹ ਵੀ ਪੜ੍ਹੋ : 6ਵੀਂ 'ਚ ਪੜ੍ਹਦੀ ਮਾਸੂਮ ਬੱਚੀ 10 ਕਿਲੋਮੀਟਰ ਪੈਦਲ ਚੱਲ ਕੇ ਪਿਤਾ ਖ਼ਿਲਾਫ਼ ਇਹ ਸ਼ਿਕਾਇਤ ਕਰਨ ਲਈ ਪਹੁੰਚੀ

ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ, ਕੇਂਦਰ ਅਤੇ ਸਾਰੀਆਂ ਏਜੰਸੀਆਂ ਰਾਸ਼ਟਰੀ ਰਾਜਧਾਨੀ 'ਚ ਕੋਵਿਡ-19 ਦੀ ਸਥਿਤੀ ਨੂੰ ਕੰਟਰੋਲ ਕਰਨ ਲਈ 'ਦੁੱਗਣੀ ਕੋਸ਼ਿਸ਼' ਕਰ ਰਹੀਆਂ ਹਨ। ਦੱਸਣਯੋਗ ਹੈ ਕਿ ਦਿੱਲੀ ਸਰਕਾਰ ਨੇ ਕੇਂਦਰ ਸਰਕਾਰ ਤੋਂ ਉਨ੍ਹਾਂ ਬਜ਼ਾਰ ਖੇਤਰਾਂ 'ਚ ਤਾਲਾਬੰਦੀ ਲਗਾਉਣ ਦਾ ਅਧਿਕਾਰ ਮੰਗਿਆ ਸੀ, ਜੋ ਕੋਵਿਡ-19 ਦੇ 'ਹੌਟਸਪਾਟ' ਬਣ ਸਕਦੇ ਹਨ। ਇਸ ਵਿਚ ਅਧਿਕਾਰੀਆਂ ਨੇ ਹਸਪਤਾਲਾਂ 'ਚ ਆਈ.ਸੀ.ਯੂ. ਬੈੱਡ ਵਧਾਉਣ, ਜਾਂਚ ਦੀ ਸਮਰੱਥਾ ਵਧਾ ਕੇ ਇਕ ਤੋਂ 1.2 ਲੱਖ ਕਰਨ ਅਤੇ ਵੱਧ ਜ਼ੋਖਮ ਵਾਲੇ ਸਥਾਨਾਂ 'ਤੇ 7000-8000 ਨਿਗਰਾਨੀ ਟੀਮਾਂ ਦੀ ਤਾਇਨਾਤੀ ਸਮੇਤ ਹੋਰ ਰਣਨੀਤੀ ਤਿਆਰ ਕੀਤੀ ਹੈ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ: ਕੇਜਰੀਵਾਲ ਨੇ ਦਿੱਲੀ 'ਚ ਵਿਆਹ ਸਮਾਗਮਾਂ ਲਈ ਦਿੱਤੀ ਇਹ ਖ਼ਾਸ ਛੋਟ ਲਈ ਵਾਪਸ


DIsha

Content Editor

Related News