ਦਿੱਲੀ ''ਚ ਕੋਰੋਨਾ ਵਾਇਰਸ ਦੇ ਲੱਛਣ ਵਾਲਿਆਂ ਦਾ ਘਰ ''ਚ ਹੀ ਕੁਆਰੰਟੀਨ ਕਰ ਕੇ ਹੋਵੇਗਾ ਇਲਾਜ

04/29/2020 3:19:17 PM

ਨਵੀਂ ਦਿੱਲੀ- ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਬੁੱਧਵਾਰ ਨੂੰ ਕਿਹਾ ਕਿ ਜਿਨਾਂ ਲੋਕਾਂ 'ਚ ਕੋਰੋਨਾ ਵਾਇਰਸ ਦੇ ਮਾਮੂਲੀ ਲੱਛਣ ਹਨ, ਉਨਾਂ ਨੂੰ 14 ਦਿਨਾਂ ਤੱਕ ਉਨਾਂ ਦੇ ਘਰ 'ਚ ਕੁਆਰੰਟੀਨ ਕਰ ਕੇ ਉੱਥੇ ਇਲਾਜ ਕੀਤਾ ਜਾਵੇਗਾ। ਜੈਨ ਨੇ ਮੀਡੀਆ ਨਾਲ ਗੱਲਬਾਤ 'ਚ ਕਿਹਾ ਕਿ ਨਵੇਂ ਪ੍ਰੋਟੋਕਾਲ ਅਨੁਸਾਰ ਜਿਹੜੇ ਲੋਕਾਂ 'ਚ ਕੋਰੋਨਾ ਵਾਇਰਸ ਦੇ ਲੱਛਣ ਹਨ, ਉਨਾਂ ਨੂੰ 14 ਦਿਨਾਂ ਤੱਕ ਉਨਾਂ ਦੇ ਘਰ 'ਚ ਕੁਆਰੰਟੀਨ ਕਰ ਕੇ ਉੱਥੇ ਇਲਾਜ ਕੀਤਾ ਜਾਵੇਗਾ ਅਤੇ ਅਜਿਹੇ ਮਰੀਜ਼ਾਂ ਨੂੰ ਹਸਪਤਾਲ 'ਚ ਭਰਤੀ ਕੀਤੇ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ।

ਸਿਹਤ ਮੰਤਰੀ ਨੇ ਰਾਜਧਾਨੀ ਦਿੱਲੀ 'ਚ ਕੋਵਿਡ-19 ਮਹਾਮਾਰੀ ਦੇ ਸੰਬੰਧ 'ਚ ਕਿਹਾ ਕਿ ਇੱਥੇ ਪਾਜ਼ੀਟਿਵ ਮਾਮਲਿਆਂ ਦੀ ਕੁੱਲ ਗਿਣਤੀ 3314 ਹੈ, ਜਿਸ 'ਚ ਮੰਗਲਵਾਰ ਦੇ 206 ਮਰੀਜ਼ ਸ਼ਾਮਲ ਹਨ। ਮੰਗਲਵਾਰ ਨੂੰ 201 ਲੋਕ ਇਸ ਇਨਫੈਕਸ਼ ਨਾਲ ਠੀਕ ਹੋਏ ਹਨ ਅਤੇ ਦਿੱਲੀ 'ਚ ਹਾਲੇ ਤੱਕ 1078 ਲੋਕ ਠੀਕ ਹੋ ਚੁਕੇ ਹਨ। ਦਿੱਲੀ 'ਚ ਕੋਰੋਨਾ ਨਾਲ 54 ਲੋਕਾਂ ਦੀ ਮੌਤ ਹੋਈ ਹੈ ਅਤੇ ਰਾਹਤ ਦੀ ਗੱਲ ਇਹ ਹੈ ਕਿ ਤਿੰਨ ਦਿਨਾਂ ਤੋਂ ਕਿਸੇ ਦੀ ਮੌਤ ਨਹੀਂ ਹੋਈ ਹੈ। ਉਨਾਂ ਨੇ ਦੱਸਿਆ ਕਿ ਫਿਲਹਾਲ 53 ਮਰੀਜ਼ ਆਈ.ਸੀ.ਯੂ. 'ਚ ਅਤੇ 12 ਵੈਂਟੀਲੇਟਰ 'ਤੇ ਹਨ।

ਦਿੱਲੀ ਦੀ ਸਭ ਤੋਂ ਵੱਡੀ ਸਬਜ਼ੀ ਅਤੇ ਫਲਮੰਡੀ ਆਜ਼ਾਦਪੁਰ 'ਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ 'ਤੇ ਜੈਨ ਨੇ ਕਿਹਾ ਕਿ ਮੰਡੀ ਨੂੰ ਉੱਚਿਤ ਢੰਗ ਨਾਲ ਵਾਇਰਸ ਮੁਕਤ ਕੀਤਾ ਜਾ ਰਿਹਾ ਹੈ। ਮੰਡੀ 'ਚ ਜਿੱਥੇ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ ਹਨ, ਉਸ ਦੇ ਨੇੜੇ-ਤੇੜੇ ਦੀਆਂ ਸਾਰੀਆਂ ਦੁਕਾਨਾਂ ਸੀਲ ਕਰ ਦਿੱਤੀਆਂ ਗਈਆਂ ਹਨ ਅਤੇ ਸਾਰੇ ਚੌਕਸੀ ਕਦਮ ਚੁੱਕੇ ਜਾ ਰਹੇ ਹਨ।


DIsha

Content Editor

Related News