ਕੋਰੋਨਾ ਆਫ਼ਤ: ਕੇਂਦਰ ਦਿੱਲੀ 'ਚ ਰਾਤ ਦਾ ਕਰਫ਼ਿਊ ਲਾਉਣ ਦੇ ਰੌਂਅ 'ਚ, ਮਾਹਿਰਾਂ ਤੋਂ ਮੰਗੀ ਰਾਏ
Saturday, Nov 21, 2020 - 01:49 PM (IST)
ਨਵੀਂ ਦਿੱਲੀ- ਕੇਂਦਰ ਨੇ ਕੋਰੋਨਾ ਵਾਇਰਸ ਮਾਮਲਿਆਂ ਦੀ ਵੱਧਦੀ ਗਿਣਤੀ ਕਾਰਨ ਰਾਸ਼ਟਰੀ ਰਾਜਧਾਨੀ 'ਚ ਰਾਤ ਦੇ ਕਰਫਿਊ ਨੂੰ ਲਾਗੂ ਕਰਨ ਦੇ ਪ੍ਰਸਤਾਵ 'ਤੇ ਸਿਹਤ ਮਾਹਰਾਂ ਅਤੇ ਕਾਨੂੰਨ ਪਰਿਵਰਤਨ ਏਜੰਸੀਆਂ ਦੀ ਰਾਏ ਮੰਗੀ ਹੈ। ਅਧਿਕਾਰੀਆਂ ਅਨੁਸਾਰ, ਇਹ ਸੁਝਾਅ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐੱਨ.ਡੀ.ਐੱਮ.ਏ.) ਸਿਹਤ ਅਧਿਕਾਰੀਆਂ, ਦਿੱਲੀ ਸਰਕਾਰ, ਦਿੱਲੀ ਪੁਲਸ ਸਮੇਤ ਵੱਖ-ਵੱਖ ਹਿੱਤਧਾਰਕਾਂ ਨਾਲ ਚਰਚਾ ਦੌਰਾਨ ਲਿਆ ਗਿਆ ਸੀ।
ਹਾਲਾਂਕਿ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧਿਕਾਰੀ, ਜੋ ਰਾਸ਼ਟਰੀ ਰਾਜਧਾਨੀ 'ਚ ਕੋਵਿਡ-19 ਸਥਿਤੀ ਦੀ ਨਿਗਰਾਨੀ ਕਰ ਰਹੇ ਹਨ ਦਾ ਵਿਚਾਰ ਹੈ ਕਿ ਇਸ ਕਦਮ ਨਾਲ ਆਰਥਿਕ ਗਤੀਵਿਧੀਆਂ 'ਚ ਰੁਕਾਵਟ ਪੈ ਸਕਦੀ ਹੈ। ਇਸ ਤੋਂ ਪਹਿਲਾਂ ਦਿੱਲੀ ਸਰਕਾਰ ਨੇ ਵਿਆਹ 'ਚ ਮਹਿਮਾਨਾਂ ਦੀ ਗਿਣਤੀ 200 ਤੋਂ ਘਟਾ ਕੇ 50 ਕਰ ਦਿੱਤੀ ਸੀ। ਗੁਜਰਾਤ 'ਚ ਅਹਿਮਦਾਬਾਦ ਨਗਰ ਨਿਗਮ (ਏ.ਐੱਮ.ਸੀ.) ਅਤੇ ਮੱਧ ਪ੍ਰਦੇਸ਼ ਵਲੋਂ ਸ਼ੁੱਕਰਵਾਰ ਨੂੰ ਹਫ਼ਤਾਵਾਰ ਕਰਫਿਊ ਲਗਾਏ ਜਾਣ ਤੋਂ ਬਾਅਦ ਰਾਤ ਦੇ ਕਰਫਿਊ ਲਗਾਉਣ 'ਤੇ ਚਰਚਾ ਫਿਰ ਤੋਂ ਸ਼ੁਰੂ ਹੋ ਗਈ ਸੀ। ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ 16 ਨਵੰਬਰ ਤੋਂ ਦਿੱਲੀ ਦੇ ਹਸਪਤਾਲਾਂ 'ਚ 200 ਤੋਂ ਵੱਧ ਵਾਧੂ ਆਈ.ਸੀ.ਯੂ. ਬੈੱਡ ਉਪਲੱਬਧ ਕਰਵਾਏ ਗਏ ਹਨ। ਦੱਸਣਯੋਗ ਹੈ ਕਿ ਦਿੱਲੀ 'ਚ ਕੋਰੋਨਾ ਦੇ ਮਾਮਲੇ ਦਿਨੋਂ-ਦਿਨ ਵੱਧਦੇ ਜਾ ਰਹੇ ਹਨ। ਨਵੇਂ ਪੀੜਤ ਮਰੀਜ਼ਾਂ ਦੀ ਪੁਸ਼ਟੀ ਤੋਂ ਬਾਅਦ ਹੁਣ ਦਿੱਲੀ 'ਚ ਕੋਵਿਡ ਦੇ ਕੁੱਲ ਮਰੀਜ਼ਾਂ ਦੀ ਗਿਣਤੀ 5,17,238 ਹੋ ਗਈ ਹੈ।
ਇਹ ਵੀ ਪੜ੍ਹੋ : ਗਾਇਬ ਪਤਨੀ ਨੂੰ ਲੱਭਦਾ ਹੋਇਆ ਦੋਸਤ ਦੇ ਘਰ ਪੁੱਜਿਆ ਪਤੀ, ਫਲੈਟ ਅੰਦਰ ਦੇਖਦੇ ਹੀ ਉੱਡੇ ਹੋਸ਼