ਦਿੱਲੀ : ਪਿਛਲੇ 12 ਸਾਲਾਂ ''ਚ ''ਐਤਵਾਰ'' ਦਸੰਬਰ ਦਾ ਸਭ ਤੋਂ ਠੰਡਾ ਦਿਨ

Sunday, Dec 23, 2018 - 02:00 PM (IST)

ਦਿੱਲੀ : ਪਿਛਲੇ 12 ਸਾਲਾਂ ''ਚ ''ਐਤਵਾਰ'' ਦਸੰਬਰ ਦਾ ਸਭ ਤੋਂ ਠੰਡਾ ਦਿਨ

ਨਵੀਂ ਦਿੱਲੀ (ਭਾਸ਼ਾ)— ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪਿਛਲੇ 12 ਸਾਲਾਂ ਦੌਰਾਨ ਐਤਵਾਰ ਨੂੰ ਦਸੰਬਰ 'ਚ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ ਅਤੇ ਪਾਰਾ ਡਿੱਗ ਕੇ 3.7 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਪਿਛਲੇ 12 ਸਾਲ ਵਿਚ ਦਸੰਬਰ ਮਹੀਨੇ ਵਿਚ ਤਾਪਮਾਨ 29 ਦਸੰਬਰ 2007 ਨੂੰ ਦਰਜ ਕੀਤਾ ਗਿਆ ਸੀ, ਜਿਸ ਦਿਨ ਤਾਪਮਾਨ 3.9 ਡਿਗਰੀ ਸੈਲਸੀਅਸ ਰਿਹਾ ਸੀ। 

ਮੌਸਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਵਿਚ ਸਵੇਰੇ ਹਲਕੀ ਧੁੰਦ ਛਾਈ ਰਹੀ, ਜਿਸ ਨਾਲ ਕਈ ਥਾਵਾਂ 'ਤੇ ਸਾਫ ਨਜ਼ਰ ਨਹੀਂ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਵਧ ਤੋਂ ਵਧ ਤਾਪਮਾਨ 22 ਡਿਗਰੀ ਸੈਲਸੀਅਸ ਦੇ ਆਲੇ-ਦੁਆਲੇ ਰਹਿਣ ਦੀ ਉਮੀਦ ਹੈ। ਦਿਨ ਢਲਣ ਦੇ ਨਾਲ-ਨਾਲ ਆਸਮਾਨ ਵਿਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਸ਼ਾਮ ਨੂੰ ਧੁੰਦ ਛਾਈ ਰਹੇਗੀ।


Related News