CM ਆਤਿਸ਼ੀ ਨੇ ਨਵੇਂ ਸਰਕਾਰੀ ਸਕੂਲ ਦਾ ਰੱਖਿਆ ਨੀਂਹ ਪੱਥਰ

Friday, Oct 25, 2024 - 02:48 PM (IST)

ਨਵੀਂ ਦਿੱਲੀ- ਮੁੱਖ ਮੰਤਰੀ ਆਤਿਸ਼ੀ ਨੇ ਸ਼ੁੱਕਰਵਾਰ ਨੂੰ ਦਵਾਰਕਾ ਸੈਕਟਰ-19 ਵਿਚ ਇਕ ਨਵੇਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨੀਂਹ ਪੱਥਰ ਰੱਖਿਆ ਅਤੇ ਕਿਹਾ ਕਿ ਇਸ ਵਿਚ ਖੇਤਰ ਦੇ ਸਭ ਤੋਂ ਵਧੀਆ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇਣ ਦੀਆਂ ਸਹੂਲਤਾਂ ਹੋਣਗੀਆਂ। ਉਨ੍ਹਾਂ ਕਿਹਾ ਕਿ 104 ਕਮਰਿਆਂ ਵਾਲੀ ਸਕੂਲ ਦੀ ਇਮਾਰਤ ਵਿਚ ਇਕ ਐਫੀਥੀਏਟਰ, ਤਿੰਨ ਲਾਇਬ੍ਰੇਰੀਆਂ, ਬਾਸਕਟਬਾਲ ਅਤੇ ਬੈਡਮਿੰਟਨ ਕੋਰਟ ਸਮੇਤ ਹੋਰ ਸਹੂਲਤਾਂ ਹੋਣਗੀਆਂ, ਜਿਸ ਵਿਚ ਲਗਭਗ 2000 ਤੋਂ 2500 ਸਕੂਲੀ ਬੱਚਿਆਂ ਦੀ ਸਹੂਲਤ ਹੋਵੇਗੀ।

ਆਤਿਸ਼ੀ ਨੇ ਕਿਹਾ ਕਿ ਪਹਿਲਾਂ ਸਰਕਾਰੀ ਸਕੂਲਾਂ ਵਿਚ ਬਦਬੂਦਾਰ ਪਖਾਨੇ, ਫਰਸ਼ 'ਤੇ ਮੈਟ 'ਤੇ ਬੈਠਣ ਵਾਲੇ ਵਿਦਿਆਰਥੀ ਅਤੇ ਅਧਿਆਪਕਾਂ ਦੀ ਘਾਟ ਹੁੰਦੀ ਸੀ। ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਨਹੀਂ ਭੇਜਣਾ ਚਾਹੁੰਦੇ ਸਨ। ਹਾਲਾਂਕਿ 2015 ਵਿਚ ਇਕ ਚਮਤਕਾਰ ਹੋਇਆ ਅਤੇ ਲੋਕਾਂ ਨੇ  'ਪੰਜ ਫੁੱਟ ਪੰਜ ਇੰਚ ਦੇ ਆਦਮੀ' ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾ ਦਿੱਤਾ।

 

ਆਤਿਸ਼ੀ ਨੇ ਕਿਹਾ ਕਿ ਕੇਜਰੀਵਾਲ ਨੇ ਕਿਹਾ ਕਿ ਸਾਰੇ ਬੱਚੇ ਚਾਹੇ ਉਹ ਗਰੀਬ ਜਾਂ ਅਮੀਰ ਪਰਿਵਾਰ ਵਿਚ ਪੈਦਾ ਹੋਏ ਹੋਣ ਸਭ ਨੂੰ ਵਧੀਆ ਸਿੱਖਿਆ ਅਤੇ ਭਵਿੱਖ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ। ਆਤਿਸ਼ੀ ਨੇ ਕਿਹਾ ਕਿ 2015 'ਚ 'ਆਪ' ਦੇ ਸੱਤਾ 'ਚ ਆਉਣ ਤੋਂ ਬਾਅਦ ਸਿੱਖਿਆ ਦਾ ਬਜਟ ਦੁੱਗਣਾ ਕਰ ਦਿੱਤਾ ਗਿਆ ਅਤੇ ਇਹ ਕੁੱਲ ਵੰਡ ਦਾ 25 ਫੀਸਦੀ ਹੋ ਗਿਆ। ਉਨ੍ਹਾਂ ਕਿਹਾ ਕਿ ਦੇਸ਼ ਦੀ ਕਿਸੇ ਵੀ ਸਰਕਾਰ ਨੇ ਸਿੱਖਿਆ ਦੇ ਖੇਤਰ 'ਚ ਇੰਨਾ ਪੈਸਾ ਨਹੀਂ ਖਰਚਿਆ। 


Tanu

Content Editor

Related News