ਮੁੱਖ ਮੰਤਰੀ ਆਤਿਸ਼ੀ ਸੋਮਵਾਰ ਨੂੰ ਦਾਖਲ ਨਹੀਂ ਕਰ ਸਕੀ ਨਾਮਜ਼ਦਗੀ ਪੱਤਰ, ਹੁਣ ਅੱਜ ਕਰੇਗੀ

Tuesday, Jan 14, 2025 - 12:59 AM (IST)

ਮੁੱਖ ਮੰਤਰੀ ਆਤਿਸ਼ੀ ਸੋਮਵਾਰ ਨੂੰ ਦਾਖਲ ਨਹੀਂ ਕਰ ਸਕੀ ਨਾਮਜ਼ਦਗੀ ਪੱਤਰ, ਹੁਣ ਅੱਜ ਕਰੇਗੀ

ਨਵੀਂ ਦਿੱਲੀ, (ਭਾਸ਼ਾ)- ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਕਾਲਕਾਜੀ ਵਿਧਾਨ ਸਭਾ ਹਲਕੇ ਤੋਂ ਆਪਣਾ ਨਾਮਜ਼ਦਗੀ ਪੱਤਰ ਸੋਮਵਾਰ ਨੂੰ ਦਾਖਲ ਨਹੀਂ ਕਰ ਸਕੀ। ਇਹ ਜਾਣਕਾਰੀ ਆਮ ਆਦਮੀ ਪਾਰਟੀ (ਆਪ) ਦੇ ਇਕ ਨੇਤਾ ਨੇ ਦਿੱਤੀ।

ਮੁੱਖ ਮੰਤਰੀ ਆਤਿਸ਼ੀ ਨੇ ਗਿਰੀ ਨਗਰ ਸਥਿਤ ਇਕ ਗੁਰਦੁਆਰੇ ਵਿਚ ਮੱਥਾ ਟੇਕਣ ਤੋਂ ਬਾਅਦ ‘ਆਪ’ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਨਾਲ ਇਕ ਰੋਡ ਸ਼ੋਅ ਕੀਤਾ ਅਤੇ ਫਿਰ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਜ਼ਿਲਾ ਚੋਣ ਦਫ਼ਤਰ ਲਈ ਰਵਾਨਾ ਹੋਈ। 

ਹਾਲਾਂਕਿ ਰੋਡ ਸ਼ੋਅ ’ਚ ਦੇਰੀ ਹੋਣ ਕਾਰਨ ਉਹ ਨਾਮਜ਼ਦਗੀ ਪੱਤਰ ਦਾਖਲ ਕੀਤੇ ਬਿਨਾਂ ਹੀ ਦੁਪਹਿਰ 3 ਵਜੇ ਅਰਵਿੰਦ ਕੇਜਰੀਵਾਲ ਸਮੇਤ ‘ਆਪ’ ਨੇਤਾਵਾਂ ਨਾਲ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੂੰ ਮਿਲਣ ਲਈ ਚੋਣ ਕਮਿਸ਼ਨ ਦੇ ਦਫ਼ਤਰ ਚਲੀ ਗਈ। ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਹਰ ਰੋਜ਼ ਦੁਪਹਿਰ 3 ਵਜੇ ਤੱਕ ਦਾਖਲ ਕੀਤੇ ਜਾ ਸਕਦੇ ਹਨ। ਆਤਿਸ਼ੀ ਹੁਣ ਮੰਗਲਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰੇਗੀ।


author

Rakesh

Content Editor

Related News