ਦਾਦਰੀ ਗਏ ਕੇਜਰੀਵਾਲ, ਆਖਰਕਾਰ ਮਿਲੇ ਪੀੜਤ ਪਰਿਵਾਰ ਨੂੰ ਕਿਹਾ...

10/03/2015 3:04:18 PM

 
ਗ੍ਰੇਟਰ ਨੋਇਡਾ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਖਰਕਾਰ ਦਾਦਰੀ ਦੇ ਬਿਸਾਹੜਾ ਪਿੰਡ ਵਿਚ ਭੀੜ ਵਲੋਂ ਕੁੱਟ-ਕੱਟ ਕੇ ਮਾਰੇ ਗਏ ਵਿਅਕਤੀ ਅਖਲਾਕ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇ ਅਤੇ ਉਨ੍ਹਾਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ। ਦੱਸਣਯੋਗ ਹੈ ਕਿ ਹਾਲ ਹੀ ''ਚ ਗਾਂ ਦਾ ਮਾਸ ਖਾਣ ਦੀ ਅਫਵਾਹ ਨੂੰ ਲੈ ਕੇ ਭੀੜ ਨੇ ਬਿਸਾਹੜਾ ਪਿੰਡ ਦੇ ਰਹਿਣ ਵਾਲੇ ਅਖਲਾਕ ਨਾਮੀ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਸੀ।
ਕੇਜਰੀਵਾਲ ਨੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਚਾਨਕ ਜੋ ਘਟਨਾ ਹੋਈ, ਬਹੁਤ ਦੁਖਦਾਈ ਹੈ। ਕੇਜਰੀਵਾਲ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਨਾਲ ਇਨਸਾਨੀਅਤ ਦੇ ਖਿਲਾਫ ਹੈ। ਜੋ ਹੋਇਆ ਬਹੁਤ ਗਲਤ ਹੋਇਆ ਹੈ। ਗੱਲਬਾਤ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਇਸ ਤੋਂ ਕਿਸ ਨੂੰ ਫਾਇਦਾ ਹੋਇਆ? ਨਾ ਹਿੰਦੂ ਨੂੰ, ਨਾ ਮੁਸਲਿਮ ਨੂੰ ਫਾਇਦਾ ਹੋਇਆ। ਸਿਰਫ ਪਾਰਟੀਆਂ ਅਤੇ ਨੇਤਾਵਾਂ ਨੂੰ ਫਾਇਦਾ ਹੋਇਆ। ਪਾਰਟੀਆਂ ਹਿੰਦੂ ਅਤੇ ਮੁਸਲਿਮ ਵਿਚਾਲੇ ਜ਼ਹਿਰ ਘੋਲ ਕੇ, ਇਕ ਪਾਰਟੀ ਹਿੰਦੂ ਨੂੰ ਆਪਣਾ ਵੋਟ ਬੈਂਕ ਬਣਾ ਕੇ ਚਲ ਰਹੀ ਹੈ ਅਤੇ ਇਕ ਮੁਸਲਿਮ ਨੂੰ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tanu

News Editor

Related News