ਮੁਸ਼ਕਲ ਸਮੇਂ ’ਚ ਸ਼ਾਨਦਾਰ ਬਜਟ, ਦੇਸ਼ ਭਗਤੀ ਦੀ ਭਾਵਨਾ ਵਧਾਉਣ ’ਤੇ ਧਿਆਨ: ਕੇਜਰੀਵਾਲ
Tuesday, Mar 09, 2021 - 05:44 PM (IST)

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਸਰਕਾਰ ਵਲੋਂ ਪੇਸ਼ ਬਜਟ ਨੂੰ ‘ਸ਼ਾਨਦਾਰ’ ਦੱਸਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਇਹ ਮੁਸ਼ਕਲ ਸਮਾਂ ਹੈ, ਕਿਉਂਕਿ ਕੋਵਿਡ-19 ਮਹਾਮਾਰੀ ਦੌਰਾਨ ਆਮਦਨ ਦਾ ਸਰੋਤ ਘਟਿਆ ਹੈ ਅਤੇ ਖਰਚ ਵਧਿਆ ਹੈ। ਉਨ੍ਹਾਂ ਨੇ ਕਿਹਾ ਕਿ ਬਜਟ ਵਿਚ ਦੇਸ਼ ਭਗਤੀ ਵਧਾਉਣ ’ਤੇ ਜ਼ੋਰ ਵੀ ਇਸ ਦੀ ਮਹੱਤਵਪੂਰਨ ਖ਼ਾਸੀਅਤ ਹੈ। ਕੇਜਰੀਵਾਲ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਮੁਸ਼ਕਲ ਸਮੇਂ ਵਿਚ ਉੱਪ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਵਲੋਂ ਪੇਸ਼ ਇਹ ਸ਼ਾਨਦਾਰ ਬਜਟ ਹੈ। ਮੈਂ ਖੁਸ਼ ਹਾਂ ਕਿ 69,000 ਕਰੋੜ ਰੁਪਏ ਦਾ ਬਜਟ ਅਨੁਮਾਨ ਪਿਛਲੇ ਸਾਲ ਤੋਂ 6 ਫ਼ੀਸਦੀ ਜ਼ਿਆਦਾ ਹੈ।
ਇਹ ਵੀ ਪੜ੍ਹੋ: ਦਿੱਲੀ: ਬਜਟ ’ਚ ਸਿੱਖਿਆ ਦੇ ਖੇਤਰ ’ਚ ਕੇਜਰੀਵਾਲ ਸਰਕਾਰ ਦਾ ਐਲਾਨ
ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੱਤਾ ’ਚ ਆਉਣ ਮਗਰੋਂ ਦਿੱਲੀ ਨੂੰ ਹਮੇਸ਼ਾ ‘ਸਰਪੱਲਸ ਬਜਟ’ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਲੋਕਾਂ ਦੀਆਂ ਉਮੀਦਾਂ ’ਤੇ ਖਰ੍ਹਾ ਉਤਰੇਗਾ, ਕਿਉਂਕਿ ਦੇਸ਼ ਆਜ਼ਾਦੀ ਦਾ 75ਵਾਂ ਸਾਲ ਮਨਾਉਣ ਜਾ ਰਿਹਾ ਹੈ। ਬਜਟ ਪੇਸ਼ ਕਰਦੇ ਹੋਏ ਸਿਸੋਦੀਆ ਨੇ ਕਿਹਾ ਕਿ ਇਹ ਦੇਸ਼ ਭਗਤੀ ’ਤੇ ਆਧਾਰਿਤ ਹੈ, ਕਿਉਂਕਿ ਇਸ ਜ਼ਰੀਏ ਸੁਤੰਤਰਤਾ ਸੈਲਾਨੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਅਤੇ ਜਿਵੇਂ ਕਲਪਨਾ ਉਨ੍ਹਾਂ ਨੇ ਕੀਤੀ ਸੀ, ਉਸ ਦਿਸ਼ਾ ’ਚ ਦੇਸ਼ ਅਤੇ ਰਾਜਧਾਨੀ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਮਨੀਸ਼ ਸਿਸੋਦੀਆ ਵਲੋਂ ਬਜਟ ਪੇਸ਼, ਕਿਹਾ- ਦਿੱਲੀ ਦੇ ਹਰ ਨਾਗਰਿਕ ਨੂੰ ਦੇਵਾਂਗੇ ‘ਹੈਲਥ ਕਾਰਡ’
ਸਿਸੋਦੀਆ ਨੇ ਸੂਬੇ ਦਾ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਦੇਸ਼ ਦੀ ਆਜ਼ਾਦੀ ਦਾ 75ਵਾਂ ਸਾਲ ਮਨਾਉਣ ਦਾ ਫ਼ੈਸਲਾ ਕੀਤਾ ਹੈ। ਇਸ ਲਈ ਉਹ 12 ਮਾਰਚ ਤੋਂ 75 ਹਫ਼ਤਿਆਂ ਤੱਕ ਪ੍ਰੋਗਰਾਮਾਂ ਦਾ ਆਯੋਜਨ ਕਰੇਗੀ। ਸਿਸੋਦੀਆ ਨੇ ਕਿਹਾ ਕਿ ਦਿੱਲੀ ਦੇ ਸਕੂਲਾਂ ਵਿਚ ਦੇਸ਼ ਭਗਤੀ ਦੀ ਪੜ੍ਹਾਈ ਲਈ ‘ਦੇਸ਼ ਭਗਤੀ ਪੀਰੀਅਡ’ ਵੀ ਸ਼ੁਰੂ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਮਨੀਸ਼ ਸਿਸੋਦੀਆ ਦਾ ਐਲਾਨ- ਦਿੱਲੀ ’ਚ ਬਣੇਗਾ ਦੁਨੀਆ ਦਾ ਪਹਿਲਾ ‘ਵਰਚੁਅਲ ਮਾਡਲ ਸਕੂਲ’