ਦਿੱਲੀ ਬੈੱਡ ਬਾਕਸ ਕਤਲ ਕਾਂਡ: ਅੰਜੂ ਦਾ ਪਤੀ ਬਿਹਾਰ ਤੋਂ ਗ੍ਰਿਫ਼ਤਾਰ, ਇਸ ਵਜ੍ਹਾ ਕਾਰਨ ਕੀਤਾ ਸੀ ਕਤਲ
Sunday, Mar 30, 2025 - 11:27 PM (IST)

ਨੈਸ਼ਨਲ ਡੈਸਕ : ਦਿੱਲੀ ਦੇ ਸ਼ਾਹਦਰਾ 'ਚ ਇਕ ਫਲੈਟ 'ਚ 'ਬੈੱਡ ਬਾਕਸ' 'ਚ ਲਾਸ਼ ਮਿਲਣ ਤੋਂ ਬਾਅਦ ਔਰਤ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇੱਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਅਸ਼ੀਸ਼ ਕੁਮਾਰ (45) ਨੂੰ ਐਤਵਾਰ ਤੜਕੇ ਬਿਹਾਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸ਼ਾਹਦਰਾ 'ਚ ਇਕ ਫਲੈਟ 'ਚ 'ਬਿਸਤਰੇ' ਦੇ ਅੰਦਰ ਕੰਬਲ 'ਚ ਲਪੇਟੀ ਇਕ ਔਰਤ ਦੀ ਕੱਟੀ ਹੋਈ ਲਾਸ਼ ਮਿਲੀ।
ਇਹ ਵੀ ਪੜ੍ਹੋ : ਦੇਸ਼ 'ਚ ਬਣੇਗਾ Dubai ਵਰਗਾ 'Bharat Bazaar', ਸਰਕਾਰ ਨੇ ਤਿਆਰ ਕੀਤਾ ਮਾਸਟਰ ਪਲਾਨ
ਪੁਲਸ ਨੇ ਦੱਸਿਆ ਕਿ ਫਲੈਟ ਦੇ ਮਾਲਕ ਵਿਵੇਕਾਨੰਦ ਮਿਸ਼ਰਾ (64) ਅਤੇ ਬਿਹਾਰ ਨਿਵਾਸੀ ਅਤੇ ਡਰਾਈਵਰ ਅਭੈ ਕੁਮਾਰ ਝਾਅ ਉਰਫ਼ ਸੋਨੂੰ (29) ਨੂੰ ਸ਼ਨੀਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਆਸ਼ੀਸ਼ ਨੇ ਮਿਸ਼ਰਾ ਅਤੇ ਝਾਅ ਨਾਲ ਮਿਲ ਕੇ ਅੰਜੂ ਦਾ ਕਥਿਤ ਤੌਰ 'ਤੇ ਕਤਲ ਕੀਤਾ ਸੀ, ਕਿਉਂਕਿ ਉਸ (ਅੰਜੂ) ਨੇ ਉਨ੍ਹਾਂ ਨੂੰ ਇਤਰਾਜ਼ਯੋਗ ਹਾਲਤ ਵਿੱਚ ਦੇਖ ਲਿਆ ਸੀ।
ਪੁਲਸ ਨੇ ਦੱਸਿਆ ਕਿ ਅੰਜੂ ਪਹਿਲਾਂ ਲੁਧਿਆਣਾ ਚਲੀ ਗਈ ਸੀ ਪਰ ਆਸ਼ੀਸ਼ ਨੇ ਉਸ ਨੂੰ ਵਾਪਸ ਆਉਣ ਲਈ ਮਨਾ ਲਿਆ ਸੀ ਪਰ ਬਾਅਦ 'ਚ ਮਿਸ਼ਰਾ ਅਤੇ ਝਾਅ ਦੀ ਮਦਦ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਤਿੰਨ ਲੋਕਾਂ ਨੇ ਅੰਜੂ ਦੀ ਲਾਸ਼ ਨੂੰ ਫਲੈਟ ਦੇ ਅੰਦਰ ਬੈੱਡ ਬਾਕਸ 'ਚ ਲੁਕਾ ਦਿੱਤਾ ਅਤੇ ਜੈਪੁਰ ਭੱਜ ਗਏ। ਇਹ ਤਿੰਨੋਂ ਉੱਥੇ ਝਾਅ ਦੇ ਰਿਸ਼ਤੇਦਾਰ ਦੇ ਘਰ ਠਹਿਰੇ ਸਨ। ਪੁਲਸ ਨੇ ਦੱਸਿਆ ਕਿ ਆਸ਼ੀਸ਼ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8