Delhi Assembly Election: ''ਆਪ'' ਉਮੀਦਵਾਰ ਮਨੀਸ਼ ਸਿਸੋਦੀਆ ਨਾਲ ਧੱਕਾ-ਮੁੱਕੀ
Wednesday, Feb 05, 2025 - 01:12 PM (IST)
 
            
            ਨੈਸ਼ਨਲ ਡੈਸਕ- ਦਿੱਲੀ ਵਿਧਾਨ ਸਭਾ ਚੋਣਾਂ ਲਈ ਅੱਜ ਵੋਟਿੰਗ ਜਾਰੀ ਹੈ। ਰਾਜਧਾਨੀ ਦੀਆਂ ਸਾਰੀਆਂ 70 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ ਅਤੇ ਸ਼ਾਮ 6 ਵਜੇ ਤੱਕ ਚੱਲੇਗੀ। ਇਨ੍ਹਾਂ ਚੋਣਾਂ 'ਚ ਕਰੀਬ 1.56 ਕਰੋੜ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋ ਕਰਨਗੇ ਅਤੇ 699 ਉਮੀਦਵਾਰਾਂ ਦੀ ਕਿਸਮਤ ਈਵੀਐੱਮ 'ਚ ਕੈਦ ਹੋਵੇਗੀ। ਚੋਣਾਂ ਦੇ ਨਤੀਜੇ 8 ਫਰਵਰੀ ਨੂੰ ਐਲਾਨ ਕੀਤੇ ਜਾਣਗੇ।
ਇਹ ਵੀ ਪੜ੍ਹੋ : ਇਸ ਹੋਟਲ 'ਚ ਸਿਰਫ਼ ਮਰਨ ਆਉਂਦੇ ਹਨ ਲੋਕ, ਇੱਥੇ Check In ਤੋਂ ਬਾਅਦ ਨਹੀਂ ਹੁੰਦਾ ਕਦੇ Check Out
ਉੱਥੇ ਹੀ ਦੂਜੇ ਪਾਸੇ ਦਿੱਲੀ 'ਚ ਵੋਟਿੰਗ ਦਰਮਿਆਨ ਸੀਲਮਪੁਰ ਅਤੇ ਜੰਗਪੁਰਾ 'ਚ ਹੰਗਾਮਾ ਹੋ ਗਿਆ। ਸਰਾਏ ਕਲਾ ਖਾਂ ਕੋਲ ਜੰਗਪੁਰਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨੀਸ਼ ਸਿਸੋਦੀਆ ਨਾਲ ਧੱਕਾ-ਮੁੱਕੀ ਹੋਈ। ਇਸ ਦੌਰਾਨ ਕੁਝ ਲੋਕਾਂ ਨੇ ਨਾਅਰੇਬਾਜ਼ੀ ਵੀ ਕੀਤੀ। ਜੰਗਪੁਰਾ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਮਨੀਸ਼ ਸਿਸੋਦੀਆ ਨੇ ਇਕ ਬਿਲਡਿੰਗ 'ਚ ਭਾਜਪਾ ਵਰਕਰਾਂ 'ਤੇ ਪੈਸੇ ਵੰਡਣ ਦਾ ਦੋਸ਼ ਲਗਾਇਆ। ਸਿਸੋਦੀਆ ਇੱਥੇ ਪੁਲਸ ਨਾਲ ਬਹਿਸ ਕਰਦੇ ਹੋਏ ਵੀ ਨਜ਼ਰ ਆਏ। ਉੱਥੇ ਹੀ ਭਾਜਪਾ ਨੇ ਸੀਲਮਪੁਰ 'ਚ ਫਰਜ਼ੀ ਵੋਟਿੰਗ ਹੋਣ ਦਾ ਦਾਅਵਾ ਕੀਤਾ ਹੈ। ਭਾਜਪਾ ਦਾ ਦੋਸ਼ ਹੈ ਕਿ ਕੁਝ ਔਰਤਾਂ ਨੇ ਬੁਰਕੇ 'ਚ ਫਰਜ਼ੀ ਵੋਟਿੰਗ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            