ਦਿੱਲੀ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਝਟਕਾ, ਮਹਾਬਲ ਮਿਸ਼ਰਾ ਦੇ ਬੇਟੇ ''ਆਪ'' ''ਚ ਸ਼ਾਮਲ

01/13/2020 3:35:15 PM

ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ ਚੋਣਾਂ 2020 ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਇਕ ਵੱਡਾ ਝਟਕਾ ਲੱਗਾ ਹੈ। ਪਾਰਟੀ ਦੇ ਸੀਨੀਅਰ ਨੇਤਾ ਮਹਾਬਲ ਮਿਸ਼ਰਾ ਦੇ ਬੇਟੇ ਵਿਨੇ ਮਿਸ਼ਰਾ ਅੱਜ ਯਾਨੀ ਸੋਮਵਾਰ ਨੂੰ ਆਮ ਆਦਮੀ ਪਾਰਟੀ (ਆਪ) 'ਚ ਸ਼ਾਮਲ ਹੋ ਗਏ। ਉਨ੍ਹਾਂ ਨਾ ਕਈ ਹੋਰ ਨੇਤਾ ਵੀ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ। ਇਸ 'ਚ ਰਾਮ ਸਿੰਘ ਨੇਤਾਜੀ ਵਰਗੇ ਨਾਂ ਵੀ ਸ਼ਾਮਲ ਰਹੇ।

PunjabKesariਮਹਾਬਲ ਮਿਸ਼ਰਾ ਕਾਂਗਰਸ ਦੇ ਵੱਡੇ ਨੇਤਾ ਹਨ
ਦੱਸਣਯੋਗ ਹੈ ਕਿ ਮਹਾਬਲ ਮਿਸ਼ਰਾ ਕਾਂਗਰਸ ਦੇ ਵੱਡੇ ਨੇਤਾ ਹਨ। ਉਹ ਰਾਜਧਾਨੀ ਦੀ ਵੈਸਟ ਦਿੱਲੀ ਸੀਟ ਤੋਂ ਸੰਸਦ ਮੈਂਬਰ ਰਹੇ ਹਨ। ਦਵਾਰਕਾ ਵਿਧਾਨ ਸਭਾ ਤੋਂ ਉਹ ਵਿਧਾਇਕ ਵੀ ਰਹੇ ਹਨ। ਇਸ ਤੋਂ ਪਹਿਲਾਂ 1997 'ਚ ਉਹ ਨਿਗਮ ਕੌਂਸਲਰ ਵੀ ਰਹੇ। ਉੱਥੇ ਹੀ ਵਿਨੇ ਮਿਸ਼ਰਾ ਯੂਥ ਕਾਂਗਰਸ ਦੇ ਨੇਤਾ ਰਹੇ ਹਨ। ਵਿਨੇ ਮਿਸ਼ਰਾ 2013 'ਚ ਵਿਧਾਇਕ ਦੀਆਂ ਚੋਣਾਂ ਲੜੇ। ਇਨ੍ਹਾਂ ਨੇ ਐੱਮ.ਬੀ.ਏ. ਤੱਕ ਪੜ੍ਹਾਈ ਕੀਤੀ ਹੈ। ਉੱਥੇ ਹੀ ਰਾਮ ਸਿੰਘ ਨੇਤਾ ਜੀ 2 ਵਾਰ ਬਦਰਪੁਰ ਵਿਧਾਨ ਸਭਾ ਤੋਂ ਵਿਧਾਇਕ (ਇਕ ਵਾਰ ਬਸਪਾ ਤੋਂ, ਇਕ ਵਾਰ ਆਜ਼ਾਦ) ਰਹੇ ਹਨ। ਉਹ ਆਪਣੀ ਪੂਰੀ ਟੀਮ ਨਾਲ ਆਮ ਆਦਮੀ ਪਾਰਟੀ 'ਚ ਆਏ।

ਵਿਨੇ ਸ਼ਰਮਾ ਨੇ ਦੱਸਿਆ 'ਆਪ' ਪਾਰਟੀ 'ਚ ਸ਼ਾਮਲ ਹੋਣ ਦਾ ਕਾਰਨ
'ਆਪ' ਪਾਰਟੀ 'ਚ ਸ਼ਾਮਲ ਹੋਏ ਵਿਨੇ ਮਿਸ਼ਰਾ ਬੋਲੇ ਕਿ ਉਹ ਪੂਰਵਾਂਚਲ ਤੋਂ ਆਉਂਦੇ ਹਨ ਅਤੇ ਉਨ੍ਹਾਂ ਨੇ ਉੱਥੋਂ ਦੇ ਲੋਕਾਂ ਨੂੰ ਦਿੱਲੀ 'ਚ ਦੁਖੀ ਹੁੰਦੇ ਦੇਖਿਆ ਹੈ। ਪਹਿਲਾਂ ਹਸਪਤਾਲਾਂ, ਸਕੂਲ 'ਚ ਧੱਕੇ ਖਾਣੇ ਪੈਂਦੇ ਸਨ, ਜੋ ਹੁਣ ਠੀਕ ਹੋਏ ਹਨ। ਵਿਨੇ ਬੋਲੇ ਕਿ ਮੁਫ਼ਤ ਪਾਣੀ, ਮੁਫ਼ਤ ਬਿਜਲੀ ਨਾਲ ਹਾਲਾਤਾਂ 'ਚ ਸੁਧਾਰ ਹੋਇਆ ਹੈ, ਇਸ ਲਈ ਉਹ 'ਆਪ' ਪਾਰਟੀ 'ਚ ਸ਼ਾਮਲ ਹੋ ਰਹੇ ਹਨ। ਇਸ ਮੌਕੇ ਕਈ ਹੋਰ ਨੇਤਾ ਵੀ 'ਆਪ' ਪਾਰਟੀ 'ਚ ਸ਼ਾਮਲ ਹੋਏ। ਇਸ 'ਚ ਖੇਮਚੰਦ ਗੋਇਲ, ਸ਼੍ਰੀਵੇਂਦਰ ਨਾਗਰ, ਰਾਜੇਸ਼ ਕੁਮਾਰ ਪੱਪੀ, ਸੰਜੇ ਪ੍ਰਧਾਨ, ਰਤਨੇਸ਼ ਭਾਟੀ, ਮੌਲਾਨਾ ਹਾਰੂਨ, ਨੀਰਜ ਠਾਕੁਰ, ਲੱਲਨ ਸ਼ਰਮਾ ਆਦਿ ਦਾ ਨਾਂ ਸ਼ਾਮਲ ਰਿਹਾ।


DIsha

Content Editor

Related News