ਮੰਗਲਵਾਰ ਨੂੰ ਆਉਣਗੇ ਚੋਣ ਨਤੀਜੇ, ਭਾਜਪਾ ਦਾ ਮੰਗਲ ਨਾਲ ਚੰਗਾ ਰਿਸ਼ਤਾ : ਮਨੋਜ ਤਿਵਾੜੀ

01/06/2020 5:12:06 PM

ਨਵੀਂ ਦਿੱਲੀ— ਦਿੱਲੀ 'ਚ ਵਿਧਾਨ ਸਭਾ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਹੋ ਚੁਕਿਆ ਹੈ। ਰਾਜ 'ਚ 8 ਫਰਵਰੀ ਨੂੰ ਵੋਟਿੰਗ ਹੋਵੇਗੀ ਅਤੇ 11 ਫਰਵਰੀ ਨੂੰ ਨਤੀਜੇ ਆਉਣਗੇ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਸੋਮਵਾਰ ਨੂੰ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਕੀਤਾ। ਚੋਣਾਂ ਦੀਆਂ ਤਾਰੀਕਾਂ ਦੇ ਐਲਾਨ ਦੇ ਨਾਲ ਹੀ ਬਿਆਨਬਾਜ਼ੀ ਵੀ ਸ਼ੁਰੂ ਹੋ ਗਈ ਹੈ।

ਭਾਜਪਾ ਦਾ ਮੰਗਲ ਨਾਲ ਚੰਗਾ ਨਾਤਾ (ਰਿਸ਼ਤਾ) ਹੈ
ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਕਿਹਾ ਕਿ ਪੂਰੀ ਲੜਾਈ ਵਿਕਾਸਯੁਕਤ ਰਾਸ਼ਟਰਵਾਦ ਅਤੇ ਅਰਾਜਕਤਾ ਦਰਮਿਆਨ ਹੈ। ਉਨ੍ਹਾਂ ਨੇ ਕਿਹਾ ਕਿ ਨਤੀਜੇ ਮੰਗਲਵਾਰ ਨੂੰ ਆਉਣਗੇ। ਭਾਜਪਾ ਦਾ ਮੰਗਲ ਨਾਲ ਚੰਗਾ ਨਾਤਾ (ਰਿਸ਼ਤਾ) ਹੈ। ਭਾਜਪਾ ਮੰਗਲ ਲਈ ਜਾਣੀ ਜਾਂਦੀ ਹੈ। ਉਨ੍ਹਾਂ ਨੇ ਕੇਜਰੀਵਾਲ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਵਪਾਰੀ ਢਾਈ ਗੁਣਾ ਬਿਜਲੀ ਦੇ ਬਿੱਲ ਤੋਂ ਪਰੇਸ਼ਾਨ ਹੈ। ਦਿੱਲੀ ਦਾ ਸਾਹ ਫੁਲ ਰਿਹਾ ਹੈ। ਇਨ੍ਹਾਂ ਸਾਰਿਆਂ ਦਾ ਦਿਨ ਤੈਅ ਹੋ ਗਿਆ ਹੈ। ਭਾਜਪਾ ਦਿੱਲੀ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਸੁਲਝਾਏਗੀ।

8 ਫਰਵਰੀ ਨੂੰ ਹੋਣਗੀਆਂ ਚੋਣਾਂ
ਦੱਸਣਯੋਗ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਲਈ ਸੋਮਵਾਰ ਨੂੰ ਤਾਰੀਕਾਂ ਦਾ ਐਲਾਨ ਕੀਤਾ ਗਿਆ। ਦਿੱਲੀ ਚੋਣਾਂ ਇਕ ਹੀ ਪੜਾਅ 'ਚ 8 ਫਰਵਰੀ ਨੂੰ ਹੋਈਆਂ। ਇਹ ਵੋਟਿੰਗ 70 ਵਿਧਾਨ ਸਭਾ ਸੀਟਾਂ 'ਤੇ ਹੋਵੇਗੀ। ਉੱਥੇ ਹੀ 11 ਫਰਵਰੀ ਨੂੰ ਚੋਣਾਂ ਦੇ ਨਤੀਜੇ ਆ ਜਾਣਗੇ।


DIsha

Content Editor

Related News