ਦਿੱਲੀ: ਚੋਣਾਂ ਦੇ ਮੱਦੇਨਜ਼ਰ ਬਜਟ 'ਚ ਵੱਡੇ ਐਲਾਨ ਨਹੀਂ ਕਰ ਸਕੇਗੀ ਸਰਕਾਰ

01/06/2020 5:11:46 PM

ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ 8ਫਰਵਰੀ ਨੂੰ ਕਰਵਾਈਆਂ ਜਾਣਗੀਆਂ। ਤਾਰੀਖ ਤੈਅ ਕਰਦੇ ਸਮੇਂ ਚੋਣ ਕਮਿਸ਼ਨ ਨੇ ਭਿੰਨ ਪਹਿਲੂਆਂ ਨੂੰ ਧਿਆਨ 'ਚ ਰੱਖਿਆ ਚਾਹੇ ਉਹ ਬੋਰਡ ਪ੍ਰੀਖਿਆ ਹੋਵੇ ਜਾਂ ਆਮ ਬਜਟ। ਜਾਣਕਾਰੀ ਮੁਤਾਬਕ ਸੀ.ਬੀ.ਐੱਸ.ਈ. ਦੀ ਬੋਰਡ ਪ੍ਰੀਖਿਆ 15 ਫਰਵਰੀ ਤੋਂ ਸ਼ੁਰੂ ਹੋ ਰਹੀ ਹੈ ਅਤੇ ਆਮ ਬਜਟ 1 ਫਰਵਰੀ ਨੂੰ ਆਵੇਗਾ। ਚੋਣ ਕਮਿਸ਼ਨ ਦੇ ਮੁਤਾਬਕ ਨਿਰਪੱਖ ਚੋਣਾਂ ਦੇ ਲਈ ਆਮ ਬਜਟ 'ਚ ਦਿੱਲੀ ਕੇਂਦਰਿਤ ਕਿਸੇ ਵੀ ਤਰ੍ਹਾਂ ਦੀ ਯੋਜਨਾ ਦੀ ਘੋਸ਼ਣਾ ਨਹੀਂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਚੋਣ ਕਮਿਸ਼ਨ ਦੇ ਪ੍ਰਮੁੱਖ ਸੁਨੀਲ ਨੇ ਅੱਜ ਪ੍ਰੈੱਸ ਵਾਰਤਾ ਕਰਕੇ ਤਾਰੀਖ ਦੀ ਘੋਸ਼ਣਾ ਕੀਤੀ। ਇਸ ਦੌਰਾਨ ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਚੋਣ ਦੀਆਂ ਤਾਰੀਖਾਂ ਦੀ ਘੋਸ਼ਣਾ ਹੁੰਦੇ ਹੀ ਕਾਡ ਆਫ ਕਡੰਕਟ ਵੀ ਲਾਗੂ ਹੋ ਗਿਆ ਹੈ ਅਤੇ 1 ਫਰਵਰੀ ਨੂੰ ਆਮ ਬਜਟ ਹੈ, ਜਿਸ 'ਚ ਯੋਜਨਾਵਾਂ ਦੀ ਘੋਸ਼ਣਾ ਕੀਤੀ ਜਾਂਦੀ ਹੈ। ਕਮਿਸ਼ਨ ਨੇ ਇਸ਼ ਨੂੰ ਲੈ ਕੇ ਕੀ ਵਿਚਾਰ ਕੀਤਾ ਹੈ? ਸਵਾਲ ਦੇ ਜਵਾਬ 'ਚ ਮੁੱਖ ਚੋਣ ਕਮਿਸ਼ਨ ਸੁਨੀਲ ਅਰੋੜਾ ਨੇ ਕਿਹਾ ਕਿ 'ਇਹ ਮੁੱਦਾ 2017 ਚੋਣ ਦੇ ਸਮੇਂ ਆਇਆ ਸੀ। ਇਸ ਦੇ ਬਾਅਦ ਕਮਿਸ਼ਨ ਨੇ ਨਿਰਦੇਸ਼ ਦਿੱਤਾ ਸੀ ਕਿ ਸੂਬਾ ਸਬੰਧਿਤ ਕਿਸੇ ਵੀ ਤਰ੍ਹਾਂ ਦੀ ਯੋਜਨਾਵਾਂ ਦੀ ਘੋਸ਼ਣਾ ਨਹੀਂ ਕੀਤੀ ਜਾਵੇ ਤਾਂ ਕਿ ਨਿਰਪੱਖ ਚੋਣਾਂ ਕਰਵਾਈਆਂ ਜਾ ਸਕਣ।

ਜ਼ਿਕਰਯੋਗ ਹੈ ਕਿ 2017 'ਚ ਯੂ.ਪੀ. ਗੋਆ, ਪੰਜਾਬ ਅਤੇ ਉਤਰਾਖੰਡ 'ਚ ਵਿਧਾਨ ਸਭਾ ਚੋਣਾਂ ਕਰਵਾਈਆਂ ਗਈਆਂ ਸਨ ਅਤੇ ਇਨ੍ਹਾਂ ਚੋਣਾਂ ਨੂੰ ਦੇਖਦੇ ਹੋਏ ਉਸ ਸਮੇਂ ਕਮਿਸ਼ਨ ਨੇ ਕੇਂਦਰ ਨੂੰ ਇਨ੍ਹਾਂ ਸੂਬਿਆਂ ਨਾਲ ਸਬੰਧਿਤ ਯੋਜਨਾ ਘੋਸ਼ਿਤ ਨਾ ਕਰਨ ਦੇ ਨਿਰਦੇਸ਼ ਦਿੱਤੇ ਸਨ। ਰਾਜਧਾਨੀ ਦਿੱਲੀ 'ਚ 8 ਫਰਵਰੀ ਨੂੰ ਵੋਟਿੰਗ ਹੋਵੇਗੀ ਅਤੇ 11 ਨੂੰ ਨਤੀਜੇ ਘੋਸ਼ਿਤ ਕੀਤੇ ਜਾਣਗੇ। ਅੱਜ ਤੋਂ ਰਾਜਧਾਨੀ 'ਚ ਕਾਡ ਆਫ ਕਡੰਕਟ ਲਾਗੂ ਹੋ ਗਿਆ ਹੈ। ਸ਼ਹਿਰ ਦੀਆਂ 2689 ਥਾਵਾਂ 'ਤੇ 13,750 ਵੋਟਿੰਗ ਕੇਂਦਰ ਬਣਾਏ ਗਏ ਹਨ।


Shyna

Content Editor

Related News