ਦਿੱਲੀ ਵਿਧਾਨ ਸਭਾ ''ਚ 13 ਘੰਟੇ ਹੋਇਆ ਕੰਮਕਾਜ, ਮਾਨਸੂਨ ਸੈਸ਼ਨ ਦੌਰਾਨ 4 ਬਿੱਲ ਪਾਸ

Wednesday, Aug 12, 2026 - 04:53 PM (IST)

ਦਿੱਲੀ ਵਿਧਾਨ ਸਭਾ ''ਚ 13 ਘੰਟੇ ਹੋਇਆ ਕੰਮਕਾਜ, ਮਾਨਸੂਨ ਸੈਸ਼ਨ ਦੌਰਾਨ 4 ਬਿੱਲ ਪਾਸ

ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਬੁੱਧਵਾਰ ਨੂੰ ਦੱਸਿਆ ਕਿ ਦਿੱਲੀ ਵਿਧਾਨ ਸਭਾ ਦੇ ਤਿੰਨ ਦਿਨ ਦੇ ਮਾਨਸੂਨ ਸੈਸ਼ਨ 'ਚ 13 ਘੰਟਿਆਂ ਤੋਂ ਵੱਧ ਸਮੇਂ ਤੱਕ ਕੰਮਕਾਜ ਹੋਇਆ ਅਤੇ ਇਸ ਦੌਰਾਨ 4 ਬਿੱਲ ਪਾਸ ਕੀਤੇ ਗਏ। ਵਿਧਾਨ ਸਭਾ ਸਪੀਕਰ ਨੇ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਵਿਧਾਇਕਾਂ ਦੇ 'ਗੈਰ-ਜ਼ਿੰਮੇਵਾਰ ਰਵੱਈਏ' ਦੀ ਵੀ ਆਲੋਚਨਾ ਕੀਤੀ। ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 7 ਅਗਸਤ ਤੋਂ ਸ਼ੁਰੂ ਹੋਇਆ ਸੀ ਅਤੇ ਮੰਗਲਵਾਰ ਨੂੰ ਖ਼ਤਮ ਹੋਇਆ। 

ਗੁਪਤਾ ਨੇ ਕਿਹਾ ਕਿ ਸਦਨ 'ਚ ਕੁੱਲ 13 ਘੰਟੇ 19 ਮਿੰਟ ਤੱਕ ਕੰਮਕਾਜ ਹੋਇਆ। ਇਸ ਦੌਰਾਨ ਕੰਟਰੋਲਰ ਅਤੇ ਆਡੀਟਰ ਜਨਰਲ (ਕੈਗ) ਦੀਆਂ 2 ਰਿਪੋਰਟ ਸਦਨ 'ਚ ਪੇਸ਼ ਕੀਤੀਆਂ ਗਈਆਂ ਅਤੇ ਨਿਯਮ 280 ਦੇ ਅਧੀਨ ਜਨਹਿੱਤ ਨਾਲ ਜੁੜੇ 52 ਮੁੱਦੇ ਚੁੱਕੇ ਗਏ। ਉਨ੍ਹਾਂ ਨੇ ਸਦਨ 'ਚ ਆਮ ਆਦਮੀ ਪਾਰਟੀ (ਆਪ) ਦੀ ਨੇਤਾ ਆਤਿਸ਼ੀ ਦੀ ਗੈਰ-ਮੌਜੂਦਗੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਉਹ (ਵਿਰੋਧੀ ਧਿਰ ਦੀ ਨੇਤਾ) ਪੂਰੇ ਸੈਸ਼ਨ ਗੈਰ-ਹਾਜ਼ਰ ਰਹੀ। ਉਨ੍ਹਾਂ ਕਿਹਾ ਕਿ ਮਤਭੇਦ ਅਤੇ ਅਸਹਿਮਤੀ ਹੁੰਦੀ ਰਹਿੰਦੀ ਹੈ ਪਰ ਸੈਸ਼ਨ 'ਚ ਸ਼ਾਮਲ ਨਾ ਹੋਣਾ ਮੰਦਭਾਗੀ ਹੈ।

ਵਿਧਾਨ ਸਭਾ ਸਪੀਕਰ ਨੇ ਕਿਹਾ,''ਅਜਿਹਾ ਲੱਗਦਾ ਹੈ ਕਿ 'ਆਪ' ਲੀਡਰਸ਼ਿਪ ਤੋਂ ਸੱਖਣੀ ਹੋ ਗਈ ਹੈ। ਮੈਂ ਵਿਰੋਧੀ ਦਲ ਦੇ ਮੈਂਬਰਾਂ ਨੂੰ ਇਹ ਵੀ ਕਿਹਾ ਸੀ ਕਿ ਆਤਿਸ਼ੀ ਦੀ ਗੈਰ-ਮੌਜੂਦਗੀ 'ਚ ਉਹ ਆਪਣੇ ਹੀ ਕਿਸੇ ਹੋਰ ਮੈਂਬਰ ਨੂੰ ਵਿਰੋਧੀ ਧਿਰ ਦੇ ਨੇਤਾ ਦੀ ਜ਼ਿੰਮੇਵਾਰੀ ਨਿਭਾਉਣ ਲਈ ਨਾਮਜ਼ਦ ਕਰ ਦੇਣ ਪਰ ਅਜਿਹਾ ਨਹੀਂ ਹੋਇਆ।'' ਵਿਧਾਨ ਸਭਾ ਨੇ ਜਨਤਾ ਦੇ ਹਿੱਤਾਂ ਨਾਲ ਜੁੜੇ ਚਾਰ ਬਿੱਲ ਪਾਸ ਕੀਤੇ ਪਰ ਵਿਰੋਧੀ ਧਿਰ ਦੇ ਮੈਂਬਰਾਂ ਨੇ ਚਰਚਾ ਦੌਰਾਨ ਆਪਣੀ ਰਾਏ ਨਹੀਂ ਰੱਖੀ। ਉਨ੍ਹਾਂ ਦਾਅਵਾ ਕੀਤਾ ਕਿ ਬਿੱਲਾਂ 'ਤੇ ਚਰਚਾ 'ਚ ਵਿਰੋਧੀ ਧਿਰ ਦੀ ਹਿੱਸੇਦਾਰੀ ਨਾ ਦੇ ਬਰਾਬਰ ਸੀ। ਗੁਪਤਾ ਨੇ ਦੋਸ਼ ਲਗਾਇਆ,''ਵਿਰੋਧੀ ਧਿਰ ਨੇ ਸਦਨ ਨੂੰ ਸਿਆਸੀ ਅਖਾੜਾ ਬਣਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਈ ਵਾਰ ਸਦਨ ਦੇ ਅੰਦਰ ਅਤੇ ਬਾਹਰ ਅਨੁਸ਼ਾਸਨਹੀਣਤਾ ਦਿਖਾਈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News