ਗੁਰਪੁਰਬ ਮੌਕੇ ਦਿੱਲੀ ਵਾਸੀਆਂ ਨੂੰ ਓਡ-ਈਵਨ ਤੋਂ ਮਿਲੀ ਛੋਟ

11/08/2019 4:38:23 PM

ਨਵੀਂ ਦਿੱਲੀ— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਸ਼ ਮੌਕੇ 11 ਅਤੇ 12 ਨਵੰਬਰ ਨੂੰ ਦਿੱਲੀ 'ਚ ਓਡ-ਈਵਨ ਲਾਗੂ ਨਹੀਂ ਹੋਵੇਗਾ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ 'ਚ ਹੋਈ ਇਕ ਬੈਠਕ 'ਚ ਇਹ ਫੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ਦਿੱਲੀ ਸਰਕਾਰ ਨੇ 'ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' ਦੇ ਅਧੀਨ ਕਰਤਾਰਪੁਰ ਕੋਰੀਡੋਰ ਭੇਜਣ ਦੀ ਗੱਲ ਕਹੀ ਹੈ। ਦਿੱਲੀ ਸਰਕਾਰ ਅਨੁਸਾਰ 'ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' ਦੇ ਅਧੀਨ ਸੀਨੀਅਰ ਸਿਟੀਜਨ ਕਰਤਾਰਪੁਰ ਕੋਰੀਡੋਰ ਜਾ ਸਕਣਗੇ, ਜਿਸ ਦਾ ਖਰਚ ਦਿੱਲੀ ਸਰਕਾਰ ਚੁੱਕੇਗੀ।
ਦੱਸਣਯੋਗ ਹੈ ਕਿ ਦਿੱਲੀ 'ਚ 4 ਨਵੰਬਰ ਤੋਂ ਓਡ-ਈਵਨ ਲਾਗੂ ਕੀਤਾ ਗਿਆ ਹੈ, ਜੋ 15 ਨਵੰਬਰ ਰਾਤ 8 ਵਜੇ ਤੱਕ ਲਾਗੂ ਰਹੇਗਾ। ਦਿੱਲੀ 'ਚ ਹਵਾ ਪ੍ਰਦੂਸ਼ਣ ਕਾਰਨ ਓਡ-ਈਵਨ ਲਾਗੂ ਕੀਤਾ ਗਿਆ ਹੈ। ਦਿੱਲੀ 'ਚ ਓਡ-ਈਵਨ ਅਤੇ ਪ੍ਰਦੂਸ਼ਣ ਨੂੰ ਲੈ ਕੇ ਰਾਜਨੀਤੀ ਦਲਾਂ ਦਰਮਿਆਨ ਜੰਮ ਕੇ ਬਿਆਨਬਾਜ਼ੀ ਹੋ ਰਹੀ ਹੈ।


DIsha

Content Editor

Related News