ਕੇਜਰੀਵਾਲ ਨੇ ਕੋਵਿਡ-19 ਨਾਲ ਹੋਈਆਂ ਮੌਤਾਂ ''ਤੇ ਸਿਹਤ ਸਕੱਤਰ ਤੋਂ ਮੰਗੀ ਰਿਪੋਰਟ

Wednesday, Jul 08, 2020 - 06:04 PM (IST)

ਕੇਜਰੀਵਾਲ ਨੇ ਕੋਵਿਡ-19 ਨਾਲ ਹੋਈਆਂ ਮੌਤਾਂ ''ਤੇ ਸਿਹਤ ਸਕੱਤਰ ਤੋਂ ਮੰਗੀ ਰਿਪੋਰਟ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਹਿਰ 'ਚ ਪਿਛਲੇ 2 ਹਫ਼ਤਿਆਂ 'ਚ ਕੋਵਿਡ-19 ਨਾਲ ਹੋਈਆਂ ਮੌਤਾਂ ਲਈ ਜ਼ਿੰਮੇਵਾਰ ਕਾਰਕਾਂ 'ਤੇ ਸਿਹਤ ਸਕੱਤਰ ਤੋਂ ਰਿਪੋਰਟ ਮੰਗੀ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਅਨੁਸਾਰ ਦਿੱਲੀ 'ਚ ਪਿਛਲੇ 2 ਹਫ਼ਤਿਆਂ 'ਚ ਕੋਵਿਡ-19 ਨਾਲ 800 ਤੋਂ ਵੱਧ ਮੌਤਾਂ ਹੋਈਆਂ, ਜਿਨ੍ਹਾਂ 'ਚੋਂ 397 ਲੋਕਾਂ ਦੀ ਜੁਲਾਈ ਦੇ ਪਹਿਲੇ ਹਫ਼ਤੇ ਇਸ ਬੀਮਾਰੀ ਨਾਲ ਮੌਤ ਹੋਈ ਸੀ। ਅਧਿਕਾਰੀਆਂ ਨੇ ਕਿਹਾ ਕਿ ਰਿਪੋਰਟ ਮੰਗਣ ਦਾ ਮਕਸਦ ਰਾਸ਼ਟਰੀ ਰਾਜਧਾਨੀ 'ਚ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਲਈ ਸਾਰੇ ਸੰਭਵ ਕਦਮ ਚੁੱਕਣਾ ਹੈ। ਦਿੱਲੀ 'ਚ ਹੁਣ ਤੱਕ ਕੋਵਿਡ-19 ਨਾਲ ਕੁੱਲ 3,165 ਲੋਕਾਂ ਦੀ ਮੌਤ ਹੋਈ ਹੈ। ਸ਼ਹਿਰ 'ਚ ਇਸ ਖਤਰਨਾਕ ਬੀਮਾਰੀ ਨਾਲ ਪਹਿਲੀ ਮੌਤ 14 ਮਾਰਚ ਨੂੰ ਹੋਈ ਸੀ ਅਤੇ ਇਕ ਮਹੀਨੇ ਦੇ ਅੰਦਰ, ਮ੍ਰਿਤਕਾਂ ਦੀ ਗਿਣਤੀ ਇਕ ਹਜ਼ਾਰ ਦੇ ਕਰੀਬ ਪਹੁੰਚ ਗਈ ਸੀ।

ਅਗਲੀਆਂ 1000 ਮੌਤਾਂ 8 ਦਿਨਾਂ 'ਚ ਅਤੇ 19 ਜੂਨ ਤੱਕ ਮਰਨ ਵਾਲਿਆਂ ਦੀ ਗਿਣਤੀ 2,035 ਸੀ। ਉੱਥੇ ਹੀ 4 ਜੁਲਾਈ ਨੂੰ, ਦਿੱਲੀ 'ਚ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ 3,004 'ਤੇ ਪਹੁੰਚ ਗਿਆ। ਕੋਰੋਨਾ ਵਾਇਰਸ ਕਾਰਨ ਹੋ ਰਹੀਆਂ ਮੌਤਾਂ ਨੂੰ ਰੋਕਣ ਲਈ ਚੁੱਕੇ ਗਏ ਵੱਖ-ਵੱਖ ਕਦਮਾਂ 'ਚੋਂ ਇਕ ਦੇ ਅਧੀਨ ਆਮ ਆਦਮੀ ਪਾਰਟੀ ਨੇ ਦਿੱਲੀ 'ਚ ਪਲਾਜ਼ਮਾ ਬੈਂਕ ਗਠਿਤ ਕੀਤਾ ਅਤੇ ਸਰਕਾਰ ਕੋਵਿਡ-19 ਨਾਲ ਠੀਕ ਹੋਣ ਵਾਲੇ ਮਰੀਜ਼ਾਂ ਨੂੰ ਜਾਨ ਬਚਾਉਣ ਵਾਲੇ ਖੂਨ ਦੇ ਇਕ ਘਟਕ (ਪਲਾਜ਼ਮਾ) ਦਾ ਦਾਨ ਦੇਣ ਲਈ ਉਤਸ਼ਾਹਤ ਕਰ ਰਹੀ ਹੈ। ਦਿੱਲੀ ਸਰਕਾਰ ਨੇ ਹਸਪਤਾਲਾਂ ਤੋਂ ਛੁੱਟੀ ਮਿਲਣ 'ਤੇ ਮਰੀਜ਼ਾਂ ਤੋਂ ਪਲਾਜ਼ਮਾ ਦਾਨ ਦੇਣ ਦੀ ਉਨ੍ਹਾਂ ਦੀ ਇੱਛਾ ਜਾਣਨ ਦਾ ਫੈਸਲਾ ਕੀਤਾ ਹੈ। ਪਲਾਜ਼ਮਾ ਥੈਰੇਪੀ 'ਚ, ਸਿਹਤਮੰਦ ਹੋਏ ਮਰੀਜ਼ ਦੇ ਸਰੀਰ ਤੋਂ ਐਂਟੀਬਾਡੀ ਯੁਕਤ ਪਲਾਜ਼ਮਾ ਕੱਢਿਆ ਜਾਂਦਾ ਹੈ ਅਤੇ ਦੂਜੇ ਮਰੀਜ਼ ਨੂੰ ਚੜ੍ਹਾਇਆ ਜਾਂਦਾ ਹੈ। ਇਹ ਜਾਣਨ ਲਈ ਪ੍ਰੀਖਣ ਹੋ ਰਹੇ ਹਨ ਕਿ ਕੀ ਐਂਟੀਬਾਡੀ ਮਰੀਜ਼ਾਂ ਨੂੰ ਬੀਮਾਰੀ ਤੋਂ ਸਿਹਤਮੰਦ ਹੋਣ 'ਚ ਮਦਦ ਕਰਦੇ ਹਨ। ਦਿੱਲੀ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਰੀਜ਼ਾਂ ਦੇ ਇਲਾਜ 'ਚ ਪਲਾਜ਼ਮਾ ਥੈਰੇਪੀ ਦੇ ਚੰਗੇ ਨਤੀਜੇ ਦੇਖਣ ਨੂੰ ਮਿਲੇ ਹਨ।


author

DIsha

Content Editor

Related News