ਇਸ ਤਾਰੀਖ ਤੋਂ ਅਲਾਇੰਸ ਏਅਰ ਮੁੜ ਸ਼ੁਰੂ ਕਰੇਗੀ ਦਿੱਲੀ ਤੋਂ ਸ਼ਿਮਲਾ ਵਿਚਕਾਰ ਉਡਾਣਾਂ
Thursday, Sep 22, 2022 - 12:44 PM (IST)
ਸ਼ਿਮਲਾ- ਹਵਾਬਾਜ਼ੀ ਕੰਪਨੀ ਏਅਰਲਾਈਨ, ਅਲਾਇੰਸ ਏਅਰ ਨੇ 26 ਸਤੰਬਰ ਤੋਂ ਦਿੱਲੀ-ਸ਼ਿਮਲਾ ਰੂਟ 'ਤੇ ਉਡਾਣਾਂ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ। ਏਅਰਲਾਈਨ ਆਪਣੇ ਬਿਲਕੁਲ ਨਵੇਂ 48-ਸੀਟਰ ATR 42-600 'ਤੇ ਰੋਜ਼ਾਨਾ ਉਡਾਣਾਂ ਮੁੜ ਸ਼ੁਰੂ ਕਰੇਗੀ। ਉਡਾਣਾਂ ਮੁੜ ਸ਼ੁਰੂ ਕਰਨ ਦੀ ਯੋਜਨਾ ਪਹਿਲਾਂ 6 ਸਤੰਬਰ ਦੀ ਸੀ ਪਰ ਖਰਾਬ ਮੌਸਮ ਕਾਰਨ ਮੁਲਵਤੀ ਕਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ- You Tube ’ਤੇ ਇਸ ਤਾਰੀਖ਼ ਨੂੰ ਹੋਵੇਗਾ ਸੁਪਰੀਮ ਕੋਰਟ ਦੀ ਸੁਣਵਾਈ ਦਾ ਸਿੱਧਾ ਪ੍ਰਸਾਰਣ
ਇਕ ਏਅਰਲਾਈਨ ਅਧਿਕਾਰੀ ਨੇ ਕਿਹਾ ਕਿ ਦਿੱਲੀ ਤੋਂ ਸ਼ਿਮਲਾ ਰੂਟ ’ਤੇ ਆਖ਼ਰੀ ਉਡਾਣ 21 ਮਾਰਚ 2020 ਦੀ ਸੀ ਪਰ ਕੋਵਿਡ-19 ਮਹਾਮਾਰੀ ਕਾਰਨ ਅਤੇ ATR 42 ਜਹਾਜ਼ ਲਈ ਪੱਟੇ ਦੀ ਸਮਾਪਤੀ ਕਾਰਨ ਬੰਦ ਕਰ ਦਿੱਤੀ ਗਈ ਸੀ। ਅਧਿਕਾਰੀ ਨੇ ਦੱਸਿਆ ਕਿ ਅਸੀਂ ਇਕ ਨਵਾਂ ATR 42-600 ਜਹਾਜ਼ ਖਰੀਦ ਲਿਆ ਹੈ।
ਇਹ ਉਡਾਣ ਇਕ ਲੋਡ ਪੈਨਲਟੀ (ਯਾਤਰੀਆਂ ਦੀ ਸੀਮਤ ਗਿਣਤੀ) ਨਾਲ ਚੱਲੇਗੀ ਕਿਉਂਕਿ ਸ਼ਿਮਲਾ ਦੇ ਜੁਬਰਹੱਟੀ ਹਵਾਈ ਅੱਡੇ ਕੋਲ ਇਕ ਟੇਬਲ-ਟਾਪ ਰਨਵੇ ਹੈ, ਜੋ ਕਿ (1189 ਮੀਟਰ) ਛੋਟਾ ਵੀ ਹੈ। ਦਿੱਲੀ-ਸ਼ਿਮਲਾ ਫਲਾਈਟ ਵਿਚ 35 ਯਾਤਰੀਆਂ ਦੀ ਸਹੂਲਤ ਹੋਵੇਗੀ ਅਤੇ ਸ਼ਿਮਲਾ-ਦਿੱਲੀ ਸੇਵਾ ਵਿਚ ਵੱਧ ਤੋਂ ਵੱਧ 25 ਯਾਤਰੀ ਬੈਠਣਗੇ। ਪਹਿਲਾਂ ਏਅਰਲਾਈਨ ਨੇ ਜੁਰਮਾਨੇ ਕਾਰਨ ਰੂਟ 'ਤੇ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਦੇ ਯੋਗ ਹੋਣ ਲਈ ਵਾਧੂ ਵਿੱਤੀ ਸਹਾਇਤਾ ਲਈ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਵੀ ਲਿਖਿਆ ਸੀ।
ਇਹ ਵੀ ਪੜ੍ਹੋ- ਸੰਨਿਆਸੀ ਤੋਂ ਬਣੇ ਮੁੱਖ ਮੰਤਰੀ ਹੁਣ ‘ਭਗਵਾਨ’, ਅਯੁੱਧਿਆ ’ਚ ਸ਼ਖ਼ਸ ਨੇ ਬਣਵਾਇਆ ਯੋਗੀ ਆਦਿੱਤਿਆਨਾਥ ਦਾ ਮੰਦਰ
ਦੱਸ ਦੇਈਏ ਕਿ 5 ਸਾਲ ਪਹਿਲਾਂ 27 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਿਮਲਾ ਤੋਂ ਦਿੱਲੀ ਲਈ ਪਹਿਲੀ ਉਡਾਣ ਨੂੰ ਹਰੀ ਝੰਡੀ ਦਿਖਾ ਕੇ ਖੇਤਰੀ ਸੰਪਰਕ ਯੋਜਨਾ (RCS), ਜਿਸ ਨੂੰ ‘ਉਡਾਣ’ ਦੇ ਰੂਪ ’ਚ ਜਾਣਿਆ ਜਾਂਦਾ ਹੈ, ਦੀ ਸ਼ੁਰੂਆਤ ਕੀਤੀ ਸੀ। ਜੁਲਾਈ 2022 ਤੱਕ ਸਰਕਾਰ ਵਲੋਂ ਕੁੱਲ 425 ਰੂਟ ਖੋਲ੍ਹੇ ਗਏ ਹਨ ਪਰ ਫਿਲਹਾਲ ਸਾਰੇ ਮੌਜੂਦਾ ਸਮੇਂ ’ਚ ਚਾਲੂ ਨਹੀਂ ਹਨ।