ਰਾਹਤ ਦੀ ਖ਼ਬਰ, ਦਿੱਲੀ ਦੇ ਪਿੱਜ਼ਾ ਡਿਲਿਵਰੀ ਬੁਆਏ ਦੇ ਸੰਪਰਕ 'ਚ ਆਏ 16 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ

Monday, Apr 20, 2020 - 01:45 PM (IST)

ਨਵੀਂ ਦਿੱਲੀ— ਦਿੱਲੀ ਤੋਂ ਇਸ ਸਮੇਂ ਵੱਡੀ ਕੋਰੋਨਾ ਵਾਇਰਸ ਨਾਲ ਜੁੜੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਦੱਖਣੀ ਦਿੱਲੀ 'ਚ ਜਿਸ ਪਿੱਜ਼ਾ ਬੁਆਏ ਕਾਰਨ ਖਤਰਾ ਵਧ ਗਿਆ ਸੀ, ਉਸ ਦੇ ਸੰਪਰਕ ਵਿਚ ਆਏ ਲੋਕਾਂ ਦੀ ਕੋਰੋਨਾ ਟੈਸਟ ਰਿਪੋਰਟ ਨੈਗੇਟਿਵ ਆਈ ਹੈ। ਡਿਲਿਵਰੀ ਬੁਆਏ ਦੇ ਸੰਪਰਕ 'ਚ ਆਏ 16 ਲੋਕਾਂ ਦਾ ਟੈਸਟ ਕੀਤਾ ਗਿਆ ਸੀ। ਇਹ ਸਾਰੇ ਲੋਕ ਹਾਈ ਰਿਸਕ 'ਤੇ ਸਨ। ਇਹ ਜਾਣਕਾਰੀ ਦੱਖਣੀ ਦਿੱਲੀ ਦੇ ਜ਼ਿਲਾ ਮੈਜਿਸਟ੍ਰੇਟ ਨੇ ਦਿੱਤੀ ਹੈ। ਫਿਲਹਾਲ 72 ਪਰਿਵਾਰ ਅਜੇ ਵੀ ਕੁਆਰੰਟੀਨ ਹਨ।

PunjabKesari

ਦਰਅਸਲ ਦੱਖਣੀ ਦਿੱਲੀ ਦੇ ਮਾਲਵੀਯ ਨਗਰ 'ਚ ਬੀਤੇ ਦਿਨੀਂ ਇਕ ਪਿੱਜ਼ਾ ਡਿਲਿਵਰੀ ਬੁਆਏ ਕੋਰੋਨਾ ਪਾਜ਼ੀਟਿਵ ਮਿਲਿਆ ਸੀ। ਕੋਰੋਨਾ ਲੱਛਣ ਹੋਣ ਤੋਂ ਬਾਅਦ ਵੀ ਉਹ ਕਈ ਦਿਨਾਂ ਤੱਕ ਪਿੱਜ਼ਾ ਦੀ ਡਿਲਿਵਰੀ ਕਰਦਾ ਰਿਹਾ ਸੀ। ਡਿਲਿਵਰੀ ਬੁਆਏ 'ਚ ਵਾਇਰਸ ਮਿਲਣ ਤੋਂ ਬਾਅਦ 72 ਪਰਿਵਾਰ ਨੂੰ ਹੋਮ ਕੁਆਰੰਟੀਨ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਡਿਲਿਵਰੀ ਬੁਆਏ ਦੇ ਸੰਪਰਕ ਵਿਚ ਆਏ 16 ਲੋਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ , ਜਿਨ੍ਹਾਂ ਦਾ ਰਿਪੋਰਟ ਅੱਜ ਨੈਗੇਟਿਵ ਆਈ ਹੈ। ਪ੍ਰਸ਼ਾਸਨ ਵਲੋਂ ਇਨ੍ਹਾਂ ਸਾਰੇ ਲੋਕਾਂ ਨੂੰ ਹੋਮ ਕੁਆਰੰਟੀਨ ਕਰ ਦਿੱਤਾ ਗਿਆ ਹੈ ਅਤੇ 72 ਪਰਿਵਾਰਾਂ ਦਾ ਹੋਮ ਕੁਆਰੰਟਾਈਨ ਜਾਰੀ ਰਹੇਗਾ। ਜੇਕਰ ਇਨ੍ਹਾਂ ਪਰਿਵਾਰਾਂ 'ਚੋਂ ਕਿਸੇ ਦੇ ਅੰਦਰ ਲੱਛਣ ਮਿਲਦੇ ਹਨ ਤਾਂ ਇਨ੍ਹਾਂ ਦਾ ਵੀ ਕੋਰੋਨਾ ਟੈਸਟ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਦਿੱਲੀ 'ਚ ਪੀਜ਼ਾ ਡਿਲੀਵਰੀ ਬੁਆਏ ਕੋਰੋਨਾ ਪਾਜ਼ੀਟਿਵ, 72 ਲੋਕ ਕੀਤੇ ਗਏ ਹੋਮ ਕੁਆਰੰਟੀਨ


Tanu

Content Editor

Related News