ਦਿੱਲੀ-ਐੱਨ.ਸੀ.ਆਰ 'ਚ ਪ੍ਰਦੂਸ਼ਣ ਦਾ ਕਹਿਰ ਜਾਰੀ, AQI ਪਹੁੰਚਿਆ 400 ਤੱਕ

12/10/2019 2:10:09 PM

ਨਵੀਂ ਦਿੱਲੀ—ਦਿੱਲੀ-ਐੱਨ.ਸੀ.ਆਰ 'ਚ ਹਵਾ ਦੀ ਗੁਣਵੱਤਾ ਅੱਜ ਭਾਵ ਮੰਗਲਵਾਰ ਵੀ ਖਰਾਬ ਬਣੀ ਹੋਈ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਦੇ ਜ਼ਿਆਦਾਤਰ ਇਲਾਕਿਆਂ 'ਚ ਹਵਾ ਗੁਣਵੱਤਾ ਇੰਡੈਕਸ 350 ਤੋਂ ਵੀ ਉੱਪਰ ਦਰਜ ਕੀਤਾ ਗਿਆ ਹੈ, ਜਿਸ ਨੂੰ ਬੇਹੱਦ ਖਰਾਬ ਸ਼੍ਰੇਣੀ 'ਚ ਮੰਨਿਆ ਜਾਂਦਾ ਹੈ। ਦਰਅਸਲ ਠੰਡ ਦੇ ਆਸਾਰ ਅਤੇ ਹਵਾ ਦੀ ਰਫਤਾਰ ਘੱਟ ਹੋਣ ਕਾਰਨ ਪ੍ਰਦੂਸ਼ਣ ਦਾ ਪੱਧਰ 'ਚ ਬੜੋਤਰੀ ਹੋਈ ਹੈ।

ਹਵਾ ਗੁਣਵੱਤਾ ਦੇ ਮਿਲੇ ਅੰਕੜਿਆਂ ਮੁਤਾਬਕ ਅੱਜ ਸਵੇਰਸਾਰ ਆਨੰਦ ਵਿਹਾਰ 'ਚ 395, ਗਾਜੀਆਬਾਦ 'ਚ 418 ਅਤੇ ਨੋਇਡਾ 'ਚ 424 ਤੱਕ ਪਹੁੰਚ ਗਿਆ ਹੈ। ਸਮੋਗ ਦੇ ਨਾਲ ਅੱਜ ਧੁੰਦ ਦਾ ਵੀ ਅਸਰ ਦੇਖਿਆ ਗਿਆ ਹੈ। ਸਵੇਰਸਾਰ ਦੇ ਸਮੇਂ ਕਈ ਇਲਾਕਿਆਂ 'ਚ ਵਿਜ਼ੀਬਿਲਟੀ ਲਗਭਗ 200 ਮੀਟਰ ਦਰਜ ਕੀਤੀ ਗਈ ਹੈ। 

ਦੱਸਣਯੋਗ ਹੈ ਕਿ ਹਵਾ ਦੀ ਸਥਿਤੀ ਖਰਾਬ ਹੋਣ ਦੌਰਾਨ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ (ਐੱਨ.ਸੀ.ਆਰ) 'ਚ ਨਿਰਮਾਣ ਗਤੀਵਿਧੀਆਂ 'ਤੇ ਲੱਗੀ ਰੋਕ ਹਟਾ ਦਿੱਤੀ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ) ਦੀਆਂ ਸ਼ਿਫਾਰਸ਼ਾ ਤੋਂ ਬਾਅਦ ਸੁਪਰੀਮ ਕੋਰਟ ਨੇ 12 ਘੰਟਿਆਂ ਲਈ ਸਵੇਰ 6 ਵਜੇ ਤੋਂ ਸ਼ਾਮ 6 ਵਜੇ ਤੱਕ ਨਿਰਮਾਣ ਕੰਮ ਕਰਨ ਦੀ ਆਗਿਆ ਦੇ ਦਿੱਤੀ ਹੈ।


Iqbalkaur

Content Editor

Related News