ਦਿੱਲੀ ''ਚ ਲਗਾਤਾਰ ਚੌਥੇ ਦਿਨ ਹਵਾ ਗੁਣਵੱਤਾ ''ਗੰਭੀਰ''
Saturday, Nov 16, 2024 - 12:48 PM (IST)
ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਰਾਜਧਾਨੀ 'ਚ ਸ਼ਨੀਵਾਰ ਸਵੇਰੇ ਲਗਾਤਾਰ ਚੌਥੇ ਦਿਨ ਹਵਾ ਗੁਣਵੱਤਾ 'ਗੰਭੀਰ' ਸ਼੍ਰੇਣੀ 'ਚ ਦਰਜ ਕੀਤੀ ਗਈ ਅਤੇ ਸਵੇਰੇ 9 ਵਜੇ ਏ.ਕਿਊ.ਆਈ. 407 ਰਿਹਾ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ 'ਸੀਮਰ ਐਪ' 'ਚ ਇਹ ਜਾਣਕਾਰੀ ਦਿੱਤੀ ਗਈ। ਏਕਿਊਆਈ 0-50 ਦਰਮਿਆਨ 'ਚੰਗਾ', 51-100 ਦਰਮਿਆਨ 'ਸੰਤੋਸ਼ਜਨਕ', 101-200 ਦਰਮਿਾਨ 'ਮੱਧਮ', 201-300 ਦਰਮਿਆਨ 'ਖਰਾਬ', 301-400 ਦਰਮਿਆਨ 'ਬੇਹੱਦ ਖਰਾਬ' ਅਤੇ 401-500 ਦਰਮਿਆਨ ਰਹਿਣ 'ਤੇ 'ਗੰਭੀਰ' ਸ਼੍ਰੇਣੀ 'ਚ ਮੰਨਿਆ ਜਾਂਦਾ ਹੈ। ਦਿੱਲੀ 'ਚ ਹਵਾ ਪ੍ਰਦੂਸ਼ਣ ਦੇ 'ਗੰਭੀਰ' ਸ਼੍ਰੇਣੀ 'ਚ ਪਹੁੰਚਣ ਤੋਂ ਬਾਅਦ
ਇਹ ਵੀ ਪੜ੍ਹੋ : ਰੱਦ ਹੋ ਜਾਣਗੇ ਪੈਨ ਕਾਰਡ ਤੇ ਆਧਾਰ ਕਾਰਡ!
ਸਰਕਾਰ ਨੇ ਈ-ਬੱਸ ਅਤੇ ਸੀ.ਐੱਨ.ਜੀ. ਨਾਲ ਚੱਲਣ ਵਾਲੀ ਬੱਸ ਨੂੰ ਛੱਡਣ ਅੰਤਰਰਾਜੀ ਬੱਸਾਂ ਦੇ ਇੱਥੇ ਪ੍ਰਵੇਸ਼ 'ਤੇ ਸ਼ੁੱਕਰਵਾਰ ਨੂੰ ਪਾਬੰਦੀ ਲਗਾ ਦਿੱਤੀ। ਇਸ ਤੋਂ ਇਲਾਵਾ ਬੀਐੱਸ 3 ਪੈਟਰੋਲ, ਬੀਐੱਸ4 ਡੀਜ਼ਲ ਚਾਰ ਪਹੀਆ ਵਾਹਨਾਂ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ ਅਤੇ ਉਲੰਘਣਾ ਕਰਨ 'ਤੇ 20 ਹਜ਼ਾਰ ਰੁਪਏ ਦੇ ਜੁਰਮਾਨੇ ਦਾ ਪ੍ਰਬੰਧ ਹੈ। ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (ਸੀਏਕਿਊਐੱਮ) ਵਲੋਂ ਵੀਰਵਾਰ ਨੂੰ ਐਲਾਨ ਕੀਤੀ ਗਈ ਚਰਨਬੱਧ ਪ੍ਰਤੀਕਿਰਿਆ ਕਾਰਜ ਯੋਜਨਾ (ਗ੍ਰੈਪ) ਦੇ ਤੀਜੇ ਪੜਾਅ ਦੇ ਅਧੀਨ ਇਹ ਪਾਬੰਦੀ ਲਗਾਈ ਗਈ ਹੈ। ਗ੍ਰੈਪ ਦੇ ਤੀਜੇ ਪੜਾਅ ਦੇ ਅਧੀਨ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐੱਨ.ਸੀ.ਆਰ.) 'ਚ ਨਿਰਮਾਣ ਗਤੀਵਿਧੀਆਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8