ਦਿੱਲੀ ਦੀ ਹਵਾ ’ਚ ਮਾਮੂਲੀ ਸੁਧਾਰ, ‘ਖਰਾਬ’ ਸ਼੍ਰੇਣੀ ’ਚ ਦਰਜ ਹੋਇਆ AQI
Tuesday, Dec 07, 2021 - 11:22 AM (IST)
ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੀ ਹਵਾ ਗੁਣਵੱਤਾ ’ਚ ਮੰਗਲਵਾਰ ਯਾਨੀ ਕਿ ਅੱਜ ਸਵੇਰੇ ਸੁਧਾਰ ਵੇਖਿਆ ਗਿਆ ਹੈ। ਹਵਾ ‘ਬਹੁਤ ਖਰਾਬ’ ਤੋਂ ‘ਖਰਾਬ’ ਸ਼੍ਰੇਣੀ ਵਿਚ ਆ ਗਈ। ਸ਼ਹਿਰ ਵਿਚ ਹਵਾ ਗੁਣਵੱਤਾ ਸੂਚਕਾਂਕ (ਏਅਰ ਕੁਆਲਿਟੀ ਲੈਵਲ) ਸਵੇਰੇ 9.05 ਵਜੇ 268 ਦਰਜ ਕੀਤਾ ਗਿਆ। ਗੁਰੂਗ੍ਰਾਮ ਅਤੇ ਗੇ੍ਰਟਰ ਨੋਇਡਾ ਵਿਚ ਹਵਾ ਗੁਣਵੱਤਾ ਕ੍ਰਮਵਾਰ 258 ਅਤੇ 215 ਦਰਜ ਕੀਤੀ ਗਈ। ਗੁਆਂਢ ਦੇ ਫਰੀਦਾਬਾਦ ’ਚ 256 ਅਤੇ ਨੋਇਡਾ ’ਚ 247 ਹਵਾ ਗੁਣਵੱਤਾ ਖਰਾਬ ਸ਼੍ਰੇਣੀ ਵਿਚ ਦਰਜ ਕੀਤੀ ਗਈ।
ਦੱਸ ਦੇਈਏ ਕਿ 0 ਤੋਂ 50 ਵਿਚਾਲੇ ਏਅਰ ਕੁਆਲਿਟੀ ਲੈਵਲ ਨੂੰ ‘ਚੰਗਾ’, 51 ਤੋਂ 100 ਵਿਚਾਲੇ ‘ਤਸੱਲੀਬਖ਼ਸ਼’, 101 ਤੋਂ 200 ਵਿਚਾਲੇ ‘ਮੱਧ’, 201 ਤੋਂ 300 ਵਿਚਾਲੇ ‘ਖਰਾਬ’, 301 ਤੋਂ 400 ਵਿਚਾਲੇ ‘ਬਹੁਤ ਖਰਾਬ’ ਅਤੇ 401 ਤੋਂ 500 ਤੱਕ ਦੇ ਏਅਰ ਕੁਆਲਿਟੀ ਲੈਵਲ ਨੂੰ ‘ਗੰਭੀਰ’ ਮੰਨਿਆ ਜਾਂਦਾ ਹੈ। ਦਿੱਲੀ ਦੀ ਹਵਾ ਗੁਣਵੱਤਾ ਸੋਮਵਾਰ ਨੂੰ ਬਹੁਤ ‘ਗੰਭੀਰ ਸ਼੍ਰੇਣੀ’ ਵਿਚ ਦਰਜ ਕੀਤੀ ਗਈ ਸੀ।
ਪਿ੍ਰਥਵੀ ਵਿਗਿਆਨ ਮੰਤਰਾਲਾ ਦੀ ਹਵਾ ਗੁਣਵੱਤਾ ਨਿਗਰਾਨੀ ਏਜੰਸੀ ‘ਸਫ਼ਰ’ ਨੇ ਸੋਮਵਾਰ ਨੂੰ ਕਿਹਾ ਸੀ ਕਿ ਅਗਲੇ ਦੋ ਦਿਨਾਂ ਵਿਚ ਹਵਾ ਦੀ ਮੱਧ ਗਤੀ ਅਤੇ ਰਾਸ਼ਟਰੀ ਰਾਜਧਾਨੀ ਵਿਚ ਘੱਟੋ-ਘੱਟ ਤਾਪਮਾਨ ’ਚ ਗਿਰਾਵਟ ਦੀ ਸੰਭਾਵਨਾ ਹੈ। ਮੰਗਲਵਾਰ ਦੀ ਸਵੇਰ ਨੂੰ ਘੱਟ ਤੋਂ ਘੱਟ ਤਾਪਮਾਨ ਆਮ ਤੋਂ 2 ਡਿਗਰੀ ਵੱਧ 11.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।