ਦਿੱਲੀ ’ਚ ਹੁਣ 15 ਅਗਸਤ ਤੱਕ ਬਣੇਗਾ ਪਹਿਲਾ ਸਮਾਗ ਟਾਵਰ, ਕੋਰੋਨਾ ਕਾਰਨ ਉਸਾਰੀ ’ਚ ਹੋਈ ਦੇਰ
Friday, Jun 11, 2021 - 10:14 AM (IST)
ਨਵੀਂ ਦਿੱਲੀ- ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਵੀਰਵਾਰ ਨੂੰ ਦੱਸਿਆ ਕਿ ਕੋਵਿਡ-19 ਮਹਾਮਾਰੀ ਕਾਰਨ ਕਨਾਟ ਪਲੇਸ ’ਚ ਬਣ ਰਹੇ ਦਿੱਲੀ ਦੇ ਪਹਿਲੇ ਸਮਾਗ ਟਾਵਰ ਦੀ ਉਸਾਰੀ ’ਚ ਦੇਰ ਹੋਈ ਹੈ ਅਤੇ ਹੁਣ ਉਹ 15 ਅਗਸਤ ਤੱਕ ਬਣ ਕੇ ਤਿਆਰ ਹੋਵੇਗਾ। ਦਿੱਲੀ ਮੰਤਰੀ ਮੰਡਲ ਨੇ ਪਿਛਲੇ ਸਾਲ ਅਕਤੂਬਰ ’ਚ ਇਸਦੀ ਉਸਾਰੀ ਨੂੰ ਮਨਜ਼ੂਰੀ ਦਿੱਤੀ ਸੀ। ਇਸ 20 ਮੀਟਰ ਉੱਚੇ ਟਾਵਰ ਦੀ ਉਸਾਰੀ ਇਕ ਕਿਲੋਮੀਟਰ ਦੇ ਦਾਇਰੇ ’ਚ ਹਵਾ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਕੀਤਾ ਜਾ ਰਿਹਾ ਹੈ ਅਤੇ ਇਸਦੀ ਉਸਾਰੀ ਦਾ ਕੰਮ 15 ਜੂਨ ਤੱਕ ਪੂਰਾ ਹੋਣਾ ਸੀ।
ਇਹ ਵੀ ਪੜ੍ਹੋ : ਭਵਿੱਖ ਦੀਆਂ ਤਿਆਰੀਆਂ ਲਈ ਦਿੱਲੀ 'ਚ ਆਕਸੀਜਨ ਭੰਡਾਰਣ ਸਮਰੱਥਾ ਵਧਾਈ ਗਈ : ਕੇਜਰੀਵਾਲ
ਰਾਏ ਨੇ ਪੱਤਰਕਾਰਾਂ ਨੂੰ ਕਿਹਾ ਕਿ ਕੋਵਿਡ-19 ਮਹਾਮਾਰੀ ਕਾਰਨ ਸਮਾਗ ਟਾਵਰ ਦੀ ਉਸਾਰੀ ਦਾ ਕੰਮ ਮੱਠਾ ਪਿਆ ਹੈ। ਇਹ ਦੇਸ਼ ’ਚ ਆਪਣੀ ਕਿਸਮ ਦਾ ਪਹਿਲਾ ਟਾਵਰ ਹੈ। ਇਸਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਮਾਗ ਟਾਵਰ ਨੂੰ ਲੈ ਕੇ ਵੱਖ-ਵੱਖ ਮਾਹਿਰਾਂ ਦੀ ਰਾਏ ਵੱਖਰੀ-ਵੱਖਰੀ ਹੈ। ਰਾਏ ਨੇ ਕਿਹਾ ਕਿ ਇਹ ਪ੍ਰਯੋਗਿਕ ਪ੍ਰਾਜੈਕਟ ਹੈ। ਮਾਹਿਰ ਇਸਦੀ ਉਪਯੋਗਿਤਾ ਦੀ ਨਿਗਰਾਨੀ ਕਰਨਗੇ ਅਤੇ ਉਸ ਤੋਂ ਬਾਅਦ ਸਰਕਾਰ ਅਜਿਹੇ ਹੋਰ ਟਾਵਰਾਂ ਦੇ ਨਿਰਮਾਣ ਦਾ ਫ਼ੈਸਲਾ ਕਰੇਗੀ।