ਦਿੱਲੀ ’ਚ 14 ਸਾਲ ਦੇ ਮੁੰਡੇ ਨੇ 5 ਸਾਲ ਦੀ ਬੱਚੀ ਨਾਲ ਕੀਤਾ ਜਬਰ-ਜ਼ਨਾਹ

Saturday, Aug 31, 2024 - 08:52 PM (IST)

ਦਿੱਲੀ ’ਚ 14 ਸਾਲ ਦੇ ਮੁੰਡੇ ਨੇ 5 ਸਾਲ ਦੀ ਬੱਚੀ ਨਾਲ ਕੀਤਾ ਜਬਰ-ਜ਼ਨਾਹ

ਨਵੀਂ ਦਿੱਲੀ, (ਭਾਸ਼ਾ)- ਦੱਖਣੀ-ਪੱਛਮੀ ਦਿੱਲੀ ਦੇ ਇਕ ਇਲਾਕੇ ’ਚ 14 ਸਾਲ ਦੇ ਇਕ ਮੁੰਡੇ ਨੇ ਆਪਣੇ ਗੁਆਂਢ ’ਚ ਰਹਿਣ ਵਾਲੀ 5 ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਕੀਤਾ।

ਇਕ ਪੁਲਸ ਅਧਿਕਾਰੀ ਨੇ ਸ਼ਨੀਵਾਰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਘਟਨਾ ਵੀਰਵਾਰ ਦੁਪਹਿਰ ਨੂੰ ਵਾਪਰੀ ਸੀ। ਬੱਚੀ ਦੇ ਮਾਤਾ-ਪਿਤਾ ਜੋ ਮਜ਼ਦੂਰ ਹਨ, ਕੰਮ ’ਤੇ ਗਏ ਹੋਏ ਸਨ। ਬੱਚੀ ਘਰ ’ਚ ਇਕੱਲੀ ਸੀ।

ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ’ਤੇ ਬੱਚੀ ਨੂੰ ਤੁਰੰਤ ਮੈਡੀਕਲ ਜਾਂਚ ਲਈ ਭੇਜ ਦਿੱਤਾ ਗਿਆ। ਘਟਨਾ ਸਬੰਧੀ ਮਾਮਲਾ ਦਰਜ ਕਰ ਲਿਅਾ ਗਿਆ ਹੈ। ਮੁੰਡੇ ਨੂੰ ਸੁਧਾਰ ਘਰ ਭੇਜ ਦਿੱਤਾ ਗਿਆ ਹੈ।

ਰਾਏਪੁਰ ਦੇ ਬੱਸ ਸਟੈਂਡ ’ਤੇ ਅਧਖੜ ਉਮਰ ਦੀ ਔਰਤ ਨਾਲ ਜਬਰ-ਜ਼ਨਾਹ

ਰਾਏਪੁਰ-ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਭਟਗਾਓਂ ’ਚ ਬੱਸ ਸਟੈਂਡ ’ਤੇ ਖੜ੍ਹੀ ਬੱਸ ’ਚ ਇਕ ਡਰਾਈਵਰ ਨੇ ਅੱਧਖੜ ਉਮਰ ਦੀ ਇਕ ਔਰਤ ਨਾਲ ਜਬਰ-ਜ਼ਨਾਹ ਕੀਤਾ।

ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਰਿਵਾਰਕ ਝਗੜੇ ਕਾਰਨ ਉਹ ਘਰੋਂ ਚਲੀ ਗਈ ਸੀ ਤੇ ਪਿਛਲੇ ਤਿੰਨ ਦਿਨਾਂ ਤੋਂ ਬੱਸ ਸਟੈਂਡ ਨੇੜੇ ਰਹਿ ਰਹੀ ਸੀ। ਉਦੋਂ ਤੋਂ ਹੀ ਡਰਾਈਵਰ ਦੀ ਔਰਤ ’ਤੇ ਬੁਰੀ ਨਜ਼ਰ ਸੀ।


author

Rakesh

Content Editor

Related News