ਦਫਤਰਾਂ ''ਚ ਸੈਕਸ ਦੇ ਮਾਮਲੇ ’ਚ ਦਿੱਲੀ ਵਾਲੇ ਸਭ ਤੋਂ ਮੂਹਰੇ

11/13/2019 9:01:58 PM

ਨਵੀਂ ਦਿੱਲੀ - ਸੈਕਸ ਅੱਜ ਵੀ ਇਕ ਅਜਿਹਾ ਮੁੱਦਾ ਹੈ, ਜਿਸ ਦੇ ਬਾਰੇ ਅਜੇ ਵੀ ਲੋਕ ਗੱਲ ਕਰਨਾ ਵੀ ਪਸੰਦ ਨਹੀਂ ਕਰਦੇ ਪਰ ਹੁਣ ਹੌਲੀ-ਹੌਲੀ ਲੋਕਾਂ ਦੀ ਮਾਨਸਿਕਤਾ ’ਚ ਬਦਲਾਅ ਹੋ ਰਿਹਾ ਹੈ। ਹਾਲ ਹੀ ਵਿਚ ਦੇਸ਼ਭਰ ਦੇ ਕਈ ਸ਼ਹਿnਰਾਂ ’ਚ ਕਰਵਾਏ ਗਏ ਇਕ ਸਰਵੇ ’ਚ ਸੈਕਸ ਨੂੰ ਲੈ ਕੇ ਭਾਰਤ ਦੇ ਲੋਕਾਂ ਦੀ ਕੀ ਸੋਚ ਹੈ, ਇਸ ਨਾਲ ਜੁੜੇ ਕਈ ਸਵਾਲ ਪੁੱਛੇ ਗਏ। ਇਸ ਬਾਰੇ ਕੀ ਰਹੀ ਲੋਕਾਂ ਦੀ ਸਲਾਹ-

ਦਿੱਲੀ ਦੇ 28 ਫੀਸਦੀ
ਇਸ ਸਰਵੇ ’ਚ ਲੋਕਾਂ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੇ ਕਦੇ ਦਫਤਰ ’ਚ ਸੈਕਸ ਕੀਤਾ ਹੈ? ਇਸ ਸਵਾਲ ਦੇ ਜਵਾਬ ’ਚ ਜ਼ਿਆਦਾ ਲੱਗਭਗ 28 ਫੀਸਦੀ ਦਿੱਲੀ ਵਾਲਿਆਂ ਨੇ ਹਾਂ ’ਚ ਜਵਾਬ ਦਿੱਤਾ। ਇਸ ਦਾ ਮਤਲਬ ਹੈ ਕਿ ਦਫਤਰ ’ਚ ਸਰੀਰਕ ਸਬੰਧ ਬਣਾਉਣ ਦੇ ਮਾਮਲਿਆਂ ’ਚ ਦਿੱਲੀ ਵਾਲੇ ਸਭ ਤੋਂ ਮੂਹਰੇ ਹਨ।

ਰਾਂਚੀ ਦੇ 19 ਫੀਸਦੀ
ਦਿੱਲੀ ਤੋਂ ਬਾਅਦ ਕਿਸੇ ਮੈਟਰੋ ਸਿਟੀ ਦਾ ਨਹੀਂ ਸਗੋਂ ਛੋਟੇ ਸ਼ਹਿਰ ਮੰਨੇ ਜਾਣ ਵਾਲੇ ਰਾਂਚੀ ਦਾ ਨੰਬਰ ਆਉਂਦਾ ਹੈ। ਇਥੋਂ ਦੇ 19.5 ਫੀਸਦੀ ਲੋਕਾਂ ਨੇ ਦਫਤਰ ’ਚ ਸੈਕਸ ਕਰਨ ਦੇ ਸਵਾਲ ’ਤੇ ਹਾਂ ’ਚ ਜਵਾਬ ਦਿੱਤਾ।

ਨੋਇਡਾ-ਗੁੜਗਾਓਂ ਦੇ 100 ਫੀਸਦੀ ਲੋਕਾਂ ਦਾ ਜਵਾਬ ਨਾਂਹ
ਦਫਤਰ ’ਚ ਸੈਕਸ ਕਰਨ ਦੇ ਸਵਾਲ ’ਤੇ ਜਿਥੇ ਦਿੱਲੀ ਦੇ 28 ਫੀਸਦੀ ਲੋਕਾਂ ਨੇ ਹਾਂ ’ਚ ਜਵਾਬ ਦਿੱਤਾ, ਉਥੇ ਦਿੱਲੀ ਨਾਲ ਲੱਗਦੇ ਨੋਇਡਾ ਅਤੇ ਗੁੜਗਾਓਂ ਦੇ 100 ਫੀਸਦੀ ਲੋਕਾਂ ਨੇ ਇਸ ਸਵਾਲ ਦਾ ਜਵਾਬ ਨਾਂਹ ’ਚ ਦਿੱਤਾ ਯਾਨੀ ਐੱਨ. ਸੀ. ਆਰ. ਦੇ ਇਨ੍ਹਾਂ ਦੋ ਸ਼ਹਿਰਾਂ ਦੇ ਲੋਕਾਂ ਨੇ ਦਫਤਰ ’ਚ ਕਦੇ ਸੈਕਸ ਨਹੀਂ ਕੀਤਾ। ਇਸ ਤੋਂ ਇਲਾਵਾ ਸੈਕਸ ਇੰਦੌਰ, ਕੋਲਕਾਤਾ ਅਤੇ ਚੰਡੀਗੜ੍ਹ ਦੇ ਵੀ 99 ਫੀਸਦੀ ਲੋਕਾਂ ਨੇ ਦਫਤਰ ’ਚ ਸਰੀਰਕ ਸਬੰਧ ਬਣਾਉਣ ਦੇ ਸਵਾਲ ਦਾ ਜਵਾਬ ਨਾਂਹ ’ਚ ਦਿੱਤਾ।

ਕੀ ਦਫਤਰ ’ਚ ਸੈਕਸ ਬਾਰੇ ਸੋਚਦੇ ਹੋ?
ਇਸ ਤੋਂ ਇਲਾਵਾ ਲੋਕਾਂ ਨੂੰ ਇਹ ਵੀ ਪੁੱਛਿਆ ਗਿਆ ਕਿ ਕੀ ਉਹ ਦਫਤਰ ’ਚ ਸੈਕਸ ਬਾਰੇ ਸੋਚਦੇ ਹਨ? ਤਾਂ ਇਕ ਸਵਾਲ ਦੇ ਜਵਾਬ ’ਚ ਲਖਨਊ ਦੇ 48 ਫੀਸਦੀ, ਚੇਨਈ ਦੇ 42 ਅਤੇ ਗੁਰੂਗ੍ਰਾਮ ਦੇ 43 ਫੀਸਦੀ ਲੋਕਾਂ ਨੇ ਹਾਂ ’ਚ ਜਵਾਬ ਦਿੱਤਾ।


Inder Prajapati

Content Editor

Related News