ਦਿੱਲੀ: ਰਾਜਘਾਟ ਜਾਣਗੇ ਯੂਰਪੀਅਨ ਸੰਘ ਦੇ ਨੇਤਾ, ਕਈ ਰੂਟਾਂ ''ਤੇ ਆਵਾਜਾਈ ਹੋਵੇਗੀ ਪ੍ਰਭਾਵਿਤ

Tuesday, Jan 27, 2026 - 11:06 AM (IST)

ਦਿੱਲੀ: ਰਾਜਘਾਟ ਜਾਣਗੇ ਯੂਰਪੀਅਨ ਸੰਘ ਦੇ ਨੇਤਾ, ਕਈ ਰੂਟਾਂ ''ਤੇ ਆਵਾਜਾਈ ਹੋਵੇਗੀ ਪ੍ਰਭਾਵਿਤ

ਨਵੀਂ ਦਿੱਲੀ : ਯੂਰਪੀ ਸੰਘ ਦੇ ਆਗੂਆਂ ਵੱਲੋਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਦੇ ਪ੍ਰੋਗਰਾਮ ਦੇ ਮੱਦੇਨਜ਼ਰ ਰਾਸ਼ਟਰੀ ਰਾਜਧਾਨੀ ਦੇ ਰਾਜਘਾਟ ਅਤੇ ਆਸ-ਪਾਸ ਦੇ ਇਲਾਕਿਆਂ 'ਚ ਮੰਗਲਵਾਰ ਸਵੇਰੇ ਕੁਝ ਘੰਟਿਆਂ ਲਈ ਆਵਾਜਾਈ 'ਤੇ ਪਾਬੰਦੀ ਰਹੇਗੀ। ਯੂਰਪੀਅਨ ਯੂਨੀਅਨ ਦਾ ਵਫ਼ਦ ਅਤੇ ਹੋਰ ਪਤਵੰਤੇ ਮਹਾਤਮਾ ਗਾਂਧੀ ਮੈਮੋਰੀਅਲ ਵਿਖੇ ਆਯੋਜਿਤ ਅਧਿਕਾਰਤ ਸਮਾਗਮ ਵਿੱਚ ਸ਼ਾਮਲ ਹੋਣਗੇ। ਇਹ ਪ੍ਰੋਗਰਾਮ ਸਵੇਰੇ 9.15 ਵਜੇ ਤੋਂ ਸ਼ੁਰੂ ਹੋ ਕੇ ਦੁਪਹਿਰ 12.30 ਵਜੇ ਤੱਕ ਚੱਲੇਗਾ। ਦਿੱਲੀ ਪੁਲਸ ਵੱਲੋਂ ਜਾਰੀ ਟ੍ਰੈਫਿਕ ਐਡਵਾਈਜ਼ਰੀ ਅਨੁਸਾਰ ਇਸ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਿਸ਼ੇਸ਼ ਟ੍ਰੈਫਿਕ ਪ੍ਰਬੰਧ ਕੀਤੇ ਜਾਣਗੇ।

ਇਹ ਵੀ ਪੜ੍ਹੋ : ਬਦਲ ਗਏ ਨਿਯਮ, ਬਦਰੀਨਾਥ-ਕੇਦਾਰਨਾਥ ਸਣੇ 45 ਮੰਦਰਾਂ 'ਚ ਇਨ੍ਹਾਂ ਲੋਕਾਂ ਦੀ NO ENTERY!

PunjabKesari

ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਜੇਕਰ ਲੋੜ ਪਈ ਤਾਂ ਮੁੱਖ ਚੌਰਾਹਿਆਂ 'ਤੇ ਰੂਟ ਮੋੜ ਦਿੱਤੇ ਜਾਣਗੇ, ਜਿਨ੍ਹਾਂ 'ਚ ਆਈਟੀਓ ਚੌਕ, ਦਿੱਲੀ ਗੇਟ, ਗੁਰੂ ਨਾਨਕ ਚੌਕ, ਸ਼ਾਂਤੀਵਨ ਚੌਕ, ਰਾਜਘਾਟ ਡੀਟੀਸੀ ਡਿਪੂ ਅਤੇ ਆਈਪੀ ਫਲਾਈਓਵਰ ਸ਼ਾਮਲ ਹਨ। ਵੀਆਈਪੀਜ਼ ਦੇ ਕਾਫ਼ਲਿਆਂ ਦੀ ਆਵਾਜਾਈ ਅਤੇ ਸੁਰੱਖਿਆ ਪ੍ਰਬੰਧਾਂ ਕਾਰਨ ਬਹਾਦਰ ਸ਼ਾਹ ਜ਼ਫ਼ਰ ਮਾਰਗ, ਆਈਟੀਓ ਚੌਕ, ਦਿੱਲੀ ਗੇਟ, ਸ਼ਾਂਤੀਵਨ ਚੌਕ, ਆਈਪੀ ਫਲਾਈਓਵਰ ਅਤੇ ਆਸਫ਼ ਅਲੀ ਰੋਡ ’ਤੇ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। 

ਇਹ ਵੀ ਪੜ੍ਹੋ : ਕੈਨੇਡਾ ਤੋਂ ਵੱਡੀ ਖ਼ਬਰ : ਮਸ਼ਹੂਰ ਪੰਜਾਬੀ ਗਾਇਕ ਦੇ ਘਰ 'ਤੇ ਗੈਂਗਸਟਰਾਂ ਨੇ ਚਲਾਈਆਂ ਤਾੜ-ਤਾੜ ਗੋਲੀਆਂ

PunjabKesari

ਇਸ ਤੋਂ ਇਲਾਵਾ ਸ਼ਾਂਤੀਵਨ ਚੌਕ ਤੋਂ ਨਿਸ਼ਾਦ ਰਾਜ ਮਾਰਗ, ਗੁਰੂ ਨਾਨਕ ਚੌਕ ਤੋਂ ਰਣਜੀਤ ਸਿੰਘ ਫਲਾਈਓਵਰ ਅਤੇ ਰਾਜਘਾਟ ਡੀਟੀਸੀ ਡਿਪੂ ਤੋਂ ਰਿੰਗ ਰੋਡ ਬਾਈਪਾਸ ਤੱਕ ਦੇ ਰਸਤਿਆਂ ’ਤੇ ਵੀ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਅਧਿਕਾਰੀਆਂ ਮੁਤਾਬਕ ਮੁੱਖ ਚੌਰਾਹਿਆਂ 'ਤੇ ਪੁਲਸ ਕਰਮਚਾਰੀ ਟਰੈਫਿਕ ਨੂੰ ਕੰਟਰੋਲ ਕਰਨ ਅਤੇ ਲੋਕਾਂ ਦੀ ਮਦਦ ਲਈ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਯਾਤਰੀਆਂ ਨੂੰ ਸਲਾਹ ਦਿੱਤੀ ਕਿ ਉਹ ਕਿਸੇ ਵੀ ਪਰੇਸ਼ਾਨੀ ਤੋਂ ਬਚਣ ਲਈ ਆਪਣੀ ਯਾਤਰਾ ਦੀ ਪਹਿਲਾਂ ਤੋਂ ਯੋਜਨਾ ਬਣਾਉਣ ਅਤੇ ਉਕਤ ਰੂਟਾਂ ਦੀ ਵਰਤੋਂ ਕਰਨ ਤੋਂ ਬਚਣ, ਖਾਸ ਕਰਕੇ ਉਸ ਸਮੇਂ ਦੌਰਾਨ ਜਦੋਂ ਪਾਬੰਦੀਆਂ ਲਾਗੂ ਹੁੰਦੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਵਾਹਨ ਚਾਲਕਾਂ ਨੂੰ ਟਰੈਫਿਕ ਪੁਲਸ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ : ਤਾਜ਼ਾ ਬਰਫ਼ਬਾਰੀ! ਤੁਸੀਂ ਵੀ ਬਣਾ ਰਹੇ ਹੋ ਪਹਾੜਾਂ 'ਤੇ ਘੁੰਮਣ ਦਾ ਪਲਾਨ ਤਾਂ ਪਹਿਲਾਂ ਪੜ੍ਹ ਲਓ ਇਹ ਖ਼ਬਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News