ਨਿਜ਼ਾਮੂਦੀਨ ਮਰਕਜ਼ ਦੀ ''ਤਬਲੀਗੀ ਜਮਾਤ'' ''ਚ 1830 ਲੋਕ, ਜਾਣੋ ਕਿੱਥੋਂ ਤਕ ਫੈਲਿਆ ਕੋਰੋਨਾ

03/31/2020 5:04:41 PM

ਨਵੀਂ ਦਿੱਲੀ— ਪੂਰਾ ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਵਿਰੁੱਧ ਜੰਗ ਲੜ ਰਿਹਾ ਹੈ। ਦਿੱਲੀ ਦੇ ਨਿਜ਼ਾਮੁਦੀਨ ਸਥਿਤ ਮਰਕਜ਼ ਇਮਾਰਤ 'ਚ 'ਤਬਲੀਗੀ ਜਮਾਤ' ਦੇ ਆਯੋਜਨ ਨੂੰ ਲੈ ਕੇ ਭਾਜੜਾਂ ਪਈਆਂ ਹੋਈਆਂ ਹਨ। ਦਿੱਲੀ ਦਾ ਨਿਜ਼ਾਮੁਦੀਨ ਇਲਾਕਾ ਹੁਣ ਕੋਰੋਨਾ ਦਾ ਕੇਂਦਰ ਬਣ ਕੇ ਉੱਭਰਿਆ ਹੈ। ਇੱਥੇ ਮੱਧ ਮਾਰਚ 'ਚ ਹੋਏ ਤਬਲੀਗੀ ਜਮਾਤ 'ਚ ਦੇਸ਼-ਵਿਦੇਸ਼ ਤੋਂ ਆਏ ਲੋਕਾਂ ਜ਼ਰੀਏ ਦੇਸ਼ ਦੇ ਤਮਾਮ ਹਿੱਸਿਆਂ 'ਚ ਕੋਰੋਨਾ ਵਾਇਰਸ ਫੈਲਿਆ ਹੈ, ਜਿਨ੍ਹਾਂ 'ਚ ਕੁਝ ਦੀ ਮੌਤ ਵੀ ਹੋ ਚੁੱਕੀ ਹੈ। ਤਬਲੀਗੀ ਜਮਾਤ ਤੋਂ ਇਲਾਵਾ 26 ਮਾਰਚ ਨੂੰ ਵੀ ਮਰਕਜ਼ 'ਚ ਧਾਰਮਿਕ ਆਯੋਜਨ ਹੋਇਆ, ਜਿਸ 'ਚ ਕਰੀਬ 2500 ਲੋਕਾਂ ਨੇ ਹਿੱਸਾ ਲਿਆ, ਉਹ ਵੀ ਉਸ ਸਮੇਂ ਜਦੋਂ ਪੂਰੇ ਦੇਸ਼ 'ਚ ਲਾਕ ਡਾਊਨ ਲਾਗੂ ਸੀ। 

ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ 'ਚ ਦਿੱਲੀ ਪੁਲਸ ਨੂੰ ਨਿਜ਼ਾਮੁਦੀਨ ਦੇ ਮਰਕਜ਼ 'ਚ 1830 ਲੋਕ ਮਿਲੇ ਹਨ, ਜਿਨ੍ਹਾਂ 'ਚੋਂ 281 ਵਿਦੇਸ਼ੀ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਲੋਕਾਂ ਨੂੰ ਵੱਖ-ਵੱਖ ਕੁਆਰੰਟੀਨ ਸੈਂਟਰਾਂ ਅਤੇ ਹਸਪਤਾਲਾਂ 'ਚ ਭੇਜ ਦਿੱਤਾ ਗਿਆ ਹੈ। ਅਧਿਕਾਰੀਆਂ ਮੁਤਾਬਕ 24 ਮਾਰਚ ਨੂੰ ਲਾਕ ਡਾਊਨ ਦੇ ਐਲਾਨ ਤੋਂ ਬਾਅਦ ਵੀ 16 ਦੇਸ਼ਾਂ ਦੇ 281 ਨਾਗਰਿਕ ਤਬਲੀਗੀ ਜਮਾਤ ਦੇ ਮਰਕਜ਼ 'ਚ ਠਹਿਰੇ ਹੋਏ ਸਨ। 

ਦਿੱਲੀ ਪੁਲਸ ਨੂੰ ਮਰਕਜ਼ 'ਚ 281 ਵਿਦੇਸ਼ੀ ਮਿਲੇ—
ਇਨ੍ਹਾਂ 281 ਵਿਦੇਸ਼ੀਆਂ 'ਚੋਂ ਇੰਡੋਨੇਸ਼ੀਆ ਦੇ 72, ਸ਼੍ਰੀਲੰਕਾ ਦੇ 34, ਮਿਆਂਮਾਰ ਦੇ 33, ਕਿਗਰਿਸਤਾਨ ਦੇ 28, ਮਲੇਸ਼ੀਆ ਦੇ 20, ਨੇਪਾਲ ਅਤੇ ਬੰਗਲਾਦੇਸ਼ ਦੇ 9-9, ਥਾਈਲੈਂਡ ਦੇ 7, ਫਿਜੀ ਦੇ 4, ਇੰਗਲੈਂਡ ਦੇ 3 ਅਤੇ ਅਫਗਾਨਿਸਤਾਨ, ਅਲਜ਼ੀਰੀਆ, ਸਿੰਗਾਪੁਰ, ਫਰਾਂਸ ਅਤੇ ਕੁਵੈਤ ਦੇ 1-1 ਨਾਗਰਿਕ ਸ਼ਾਮਲ ਹਨ।

ਵੱਖ-ਵੱਖ ਸੂਬਿਆਂ ਤੋਂ 1,549 ਲੋਕ—
ਬਾਕੀ ਬਚੇ 1,549 ਲੋਕ ਭਾਰਤੀ ਨਾਗਰਿਕ ਹਨ। ਇਨ੍ਹਾਂ 'ਚੋਂ ਤਾਮਿਲਨਾਡੂ ਦੇ 501, ਅਸਾਮ ਦੇ 216, ਯੂ. ਪੀ. ਦੇ 156, ਮਹਾਰਾਸ਼ਟਰ ਦੇ 109, ਮੱਧ ਪ੍ਰਦੇਸ਼ ਦੇ 107, ਬਿਹਾਰ ਦੇ 86, ਪੱਛਮੀ ਬੰਗਾਲ ਦੇ 73, ਤੇਲੰਗਾਨਾ ਦੇ 55, ਝਾਰਖੰਡ ਦੇ 46, ਕਰਨਾਟਕ ਦੇ 45, ਉਤਰਾਖੰਡ ਦੇ 34, ਹਰਿਆਣਾ ਦੇ 32, ਅੰਡਮਾਨ ਨਿਕੋਬਾਰ ਦੇ 21, ਰਾਜਸਥਾਨ ਦੇ 19, ਹਿਮਾਚਲ ਪ੍ਰਦੇਸ਼, ਕੇਰਲ ਅਤੇ ਓਡੀਸ਼ਾ ਦੇ 15-15, ਪੰਜਾਬ ਦੇ 9 ਅਤੇ ਮੇਘਾਲਿਆ ਦੇ 5 ਲੋਕ ਸ਼ਾਮਲ ਹਨ। 


Tanu

Content Editor

Related News