ਗਣਤੰਤਰ ਦਿਵਸ ''ਤੇ 2 ਘੰਟੇ ਪਹਿਲਾਂ ਸ਼ੁਰੂ ਹੋਵੇਗੀ ਮੈਟਰੋ, ਹਰ 15 ਮਿੰਟਾਂ ''ਚ ਮਿਲੇਗੀ ਟਰੇਨ
Saturday, Jan 24, 2026 - 11:37 AM (IST)
ਨਵੀਂ ਦਿੱਲੀ- ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐੱਮਆਰਸੀ) ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਸਾਰੀਆਂ ਲਾਈਨਾਂ 'ਤੇ ਮੈਟਰੋ ਸੇਵਾਵਾਂ 26 ਜਨਵਰੀ ਨੂੰ ਤੜਕੇ 3 ਵਜੇ ਤੋਂ ਸ਼ੁਰੂ ਹੋਣਗੀਆਂ। ਮੈਟਰੋ ਸੇਵਾਵਾਂ ਦੀ ਇੰਨੀ ਜਲਦੀ ਸ਼ੁਰੂਆਤ ਕਰਤੱਵ ਪੱਥ 'ਤੇ ਗਣਵਤੰਤਰ ਦਿਵਸ ਸਮਾਰੋਹ 'ਚ ਹਿੱਸਾ ਲੈਣ ਵਾਲੇ ਲੋਕਾਂ ਦੀ ਆਵਾਜਾਈ ਨੂੰ ਸੌਖਾ ਬਣਾਉਣ ਦੇ ਮਕਸਦ ਨਾਲ ਕੀਤੀ ਗਈ ਹੈ। ਡੀਐੱਮਆਰਸੀ ਨੇ ਇਕ ਬਿਆਨ 'ਚ ਕਿਹਾ ਕਿ ਤੜਕੇ 3 ਵਜੇ ਤੋਂ ਸਵੇਰੇ 6 ਵਜੇ ਤੱਕ ਸਾਰੀਆਂ ਲਾਈਨਾਂ 'ਤੇ ਟਰੇਨ 15 ਮਿੰਟਾਂ ਦੇ ਅੰਤਰਾਲ 'ਤੇ ਚੱਲਣਗੀਆਂ। ਇਸ ਨੇ ਕਿਹਾ ਕਿ ਸਵੇਰੇ 6 ਵਜੇ ਤੋਂ ਬਾਅਦ, ਮੈਟਰੋ ਸੇਵਾਵਾਂ ਦਿਨ ਦੇ ਬਾਕੀ ਸਮੇਂ ਲਈ ਨਿਯਮਿਤ ਸਮੇਂ ਸਾਰਨੀ ਅਨੁਸਾਰ ਸੰਚਾਲਿਤ ਹੋਣਗੀਆਂ।
ਬਿਆਨ 'ਚ ਕਿਹਾ ਗਿਆ ਕਿ ਯਾਤਰੀਆਂ ਨੂੰ ਵਾਧੂ ਸਹੂਲਤ ਪ੍ਰਦਾਨ ਕਰਨ ਲਈ ਗਣਤੰਤਰ ਦਿਵਸ 'ਤੇ ਸਾਰੇ ਮੈਟਰੋ ਸਟੇਸ਼ਨਾਂ 'ਤੇ ਪਾਰਕਿੰਗ ਸਹੂਲਤਾਂ ਚਾਲੂ ਰਹਿਣਗੀਆਂ। ਰਾਸ਼ਟਰੀ ਰਾਜਧਾਨੀ ਖੇਤਰ ਟਰਾਂਸਪੋਰਟ ਨਿਗਮ (ਐੱਨਸੀਆਰਟੀਸੀ) ਨੇ ਕਿਹਾ ਹੈ ਕਿ ਦਿੱਲੀ-ਗਾਜ਼ੀਆਬਾਦ-ਮੇਰਠ ਕੋਰੀਡੋਰ ਦੇ ਸਾਰੇ ਨਮੋ ਭਾਰਤ ਸਟੇਸ਼ਨਾਂ 'ਤੇ ਸੁਰੱਖਿਆ ਜਾਂਚ ਵਧਾਈ ਜਾਵੇਗੀ। ਐੱਨਸੀਆਰਟੀਸੀ ਨੇ ਕਿਹਾ ਕਿ ਸੁਰੱਖਿਆ ਵਿਵਸਥਾ ਦੇ ਅਧਈ ਨਿਊ ਅਸ਼ੋਕ ਨਗਰ ਅਤੇ ਆਨੰਦ ਵਿਹਾਰ ਨਮੋ ਭਾਰਤ ਸਟੇਸ਼ਨਾਂ 'ਤੇ ਪਾਰਕਿੰਗ ਸਹੂਲਤਾਂ 25 ਜਨਵਰੀ ਨੂੰ ਦੁਪਹਿਰ 2 ਵਜੇ ਤੋਂ 26 ਜਨਵਰੀ ਨੂੰ ਦੁਪਹਿਰ 2 ਵਜੇ ਤੱਕ ਬੰਦ ਰਹਿਣਗੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
